India News (ਇੰਡੀਆ ਨਿਊਜ਼), Japan Tour Of School Children, ਚੰਡੀਗੜ੍ਹ :
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਦੇ ਆਦਾਨ ਪ੍ਰਦਾਨ ਲਈ ਜਾਪਾਨ ਜਾਣਗੇ। ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਪੰਜਾਬ ਭਰ ਵਿੱਚੋਂ 8 ਬੱਚੇ ਪੂਰੇ ਭਾਰਤ ਵਿੱਚੋਂ 60 ਬੱਚਿਆਂ ਦੀ ਜਾਪਾਨ ਦੇ ਟੂਰ ਤੇ ਜਾਣ ਲਈ ਸਿਲੈਕਸ਼ਨ ਹੋਈ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਹੋਣਹਾਰ ਬੱਚਿਆਂ ਦਾ ਵੀਦੇਸ਼ੀ ਦੌਰਾ ਗਿਆਨ ਪ੍ਰਦਾਨ ਕਰਨ ਦੇ ਮਕਸਦ ਨਾਲ ਕੀਤਾ ਜਾਂਦਾ ਹੈ।
ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਬੱਚੀ
ਬਠਿੰਡਾ ਦੇ ਮੈਰੀਟੋਰੀਅਸ ਸਕੂਲ 10+1 ਨਾਨ ਮੈਡੀਕਲ ਦੀ ਬੱਚੀ ਸਪਨਾ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਸਲੈਕਟ ਹੋਏ ਬੱਚਿਆਂ ਵਿੱਚੋਂ ਇੱਕ ਹੈ। ਸਪਨਾ ਨੇ ਦੱਸਿਆ ਪੰਜਾਬ ਰਾਜਸਥਾਨ ਦੇ ਬਾਰਡਰ ਏਰੀਆ ਜ਼ਿਲਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ।
ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੀ ਮੈਟਰਿਕ ਤਕ ਸਿੱਖਿਆ ਪ੍ਰਾਪਤ ਕੀਤੀ।ਚੰਗੇ ਨੰਬਰ ਆਉਣ ਕਰਕੇ ਬਠਿੰਡਾ ਮੈਰੀਟੋਰੀਅਸ ਸਕੂਲ ਵਿੱਚ ਦਾਖਲ ਹੋਈ ਸੀ। ਸਪਨਾ ਦਾ ਭਰਾ ਵੀ ਇਸੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ।
ਨੋਵਲ ਪੁਰਸਕਾਰ ਵਿਜੇਤਾ ਵਿਜੇਤਾਵਾਂ ਨਾਲ ਮੁਲਾਕਾਤ
ਸਪਨਾ ਨੇ ਕਿਹਾ ਕਿ ਗਿਆਨ ਦੇ ਅਦਾਨ ਪ੍ਰਦਾਨ ਲਈ ਜਪਾਨ ਦੇ ਟੂਰ ਤੇ ਜਾਵੇਗੀ। ਜਿੱਥੇ ਉਹ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਿੱਚ ਨੋਵਲ ਪੁਰਸਕਾਰ ਵਿਜੇਤਾਵਾਂ ਨਾਲ ਮੁਲਾਕਾਤ ਕਰੇਗੀ। ਸਪਨਾ ਨੇ ਕਿਹਾ ਕਿ ਜਪਾਨ ਟੂਰ ਲਈ ਮੇਰੀ ਸਲੈਕਸ਼ਨ 98.4% ਤੋਂ ਉੱਪਰ ਨੰਬਰ ਆਉਣ ਤੇ ਹੋਈ ਸੀ। ਮੇਰੇ ਪਰਿਵਾਰ ਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਜਪਾਨ ਜਾਵਾਂਗੀ। ਜਿਸ ਦਾ ਕਦੇ ਸਪਨਾ ਨਹੀਂ ਲਿਆ ਸੀ।
ਮੇਰੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਕਿਉਂਕਿ ਸਾਡੇ ਪਿੰਡ ਵਿੱਚੋਂ ਅੱਜ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ। ਮੈਂ ਪਹਿਲੀ ਬੱਚੀ ਹੋਵਾਂਗੀ। ਸਪਨਾ ਨੇ ਦੱਸਿਆ ਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਜੋ ਕਿ ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਨੇ ਮੈਨੂੰ ਬਣਵਾ ਕੇ ਦਿੱਤਾ ਅਤੇ ਉਥੇ ਜਾਣ ਵਾਸਤੇ ਕੱਪੜੇ ਅਤੇ ਪੈਸੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਮੈਂ ਸਾਰੇ ਸਟਾਫ ਦਾ ਧੰਨਵਾਦ ਵੀ ਕਰਦੀ ਹਾਂ।
ਸਕੂਲ ਲਈ ਮਾਨ ਵਾਲੀ ਗੱਲ
ਬਠਿੰਡਾ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਪਨਾ ਸਾਡੇ ਸਕੂਲ ਦੀ ਹੋਣਹਾਰ ਬੱਚੀ ਹੈ। ਪੜ੍ਹਾਈ ਵਿੱਚ ਅਵਲ ਆਉਂਦੀ ਹੈ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦਸ ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਸਲੈਕਟ ਹੋਈ। ਇਹ ਉੱਥੇ ਜਾ ਕੇ ਸਾਇੰਸ ਨਾਲ ਰਿਲੇਟਡ ਚੀਜ਼ਾਂ ਸਿਖੇਗੀ ਅਤੇ ਮਹਾਨ ਵਿਗਿਆਨੀਆਂ ਅਤੇ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਾਏਗੀ ਜਿੱਥੋਂ ਚੰਗਾ ਗਿਆਨ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ :Army Law Institute : ਰਾਜਪਾਲ ਪੰਜਾਬ ਵਲੋਂ ਆਰਮੀ ਲਾਅ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ