Anita Hassanandani Wished Her Son Happy Birthday : ਅਨੀਤਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ
Anita Hassanandani Wished Her Son Happy Birthday: ‘ਨਾਗਿਨ’ ਫੇਮ Anita Hassanandani ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ‘ਚ ਕਾਫੀ ਰੁੱਝੀ ਹੋਈ ਹੈ। ਉਹ ਪਿਛਲੇ ਸਾਲ ਪਹਿਲੀ ਵਾਰ ਮਾਂ ਬਣੀ ਸੀ, ਜਿਸ ਕਰਕੇ ਉਹ ਪਿਛਲੇ ਸਾਲ ਤੋਂ ਹੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਅਨੀਤਾ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਬੇਟੇ ਆਰਵ ਰੈੱਡੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਅਨੀਤਾ ਦੇ ਪੁੱਤਰ ਆਰਵ ਇੱਕ ਸਾਲ ਦਾ ਹੋ ਗਿਆ ਹੈ। ਪਿਛਲੇ ਸਾਲ ਅੱਜ ਦੇ ਦਿਨ ਹੀ ਅਨੀਤਾ ਹਸਨੰਦਾਨੀ ਅਤੇ ਰੋਹਿਤ ਰੈੱਡੀ ਮਾਪੇ ਬਣੇ ਸੀ। ਅਨੀਤਾ ਤੇ ਰੋਹਿਤ ਆਪਣੇ ਪੁੱਤਰ ਦੇ ਪਹਿਲੇ ਜਨਮਦਿਨਜਨਮਦਿਨ ਨੂੰ ਲੈ ਕੇ ਕਾਫੀ ਉਤਸੁਕ ਨੇ।
ਅਨੀਤਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਆਰਵ ਦੀ ਕੇਕ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅਤੇ ਇਸ ਤਰ੍ਹਾਂ ਹੀ ਸਾਡੇ ਦਿਲ ਦੀ ਧੜਕਣ ਇੱਕ ਹੈ!❤️.. ਮੈਂ ਇੱਕ ਨਵੀਂ ਮਾਂ ਹਾਂ ਅਤੇ ਮੈਂ ਸੱਚਮੁੱਚ ਨਹੀਂ ਜਾਣਦੀ ਕਿ ਇੱਕ ਮਾਂ ਆਪਣੇ ਬੱਚੇ ਲਈ ਇੱਛਾ ਨੂੰ ਕਿਵੇਂ ਲਿਖੇ..ਮੈਨੂੰ ਸਿਰਫ਼ ਇਹ ਪਤਾ ਹੈ ਕਿ ਅਸੀਂ ਮਾਪੇ @rohitreddygoa ਦੇ ਤੌਰ ‘ਤੇ ਤੁਹਾਡੇ ਲਈ ਸਭ ਤੋਂ ਖੁਸ਼ਕਿਸਮਤ ਹਾਂ!ਅਤੇ ਸਾਨੂੰ ਚੁਣਨ ਲਈ ਤੁਹਾਡਾ ਧੰਨਵਾਦ!
Anita Hassanandani Wished Her Son Happy Birthday
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਡੀ ਖੁਸ਼ੀਆਂ ਦੇ ਛੋਟੇ ਜਿਹੇ ਬੰਡਲ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ!..ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਤੁਸੀਂ ਸਭ ਤੋਂ ਵਧੀਆ ਹੋ..ਮੇਰੀ ਜਾਨ, ਮੇਰੀ ਦਿਲ ਦੀ ਧੜਕਣ, ਮੇਰੀ ਜ਼ਿੰਦਗੀ ਮੇਰੀ ਹਰ ਚੀਜ਼ ਮਾਈ ਸੰਨ ਮਾਈ @aaravvreddy’। ਇਸ ਪੋਸਟ ਉੱਤੇ ਟੀਵੀ ਜਗਤ ਦੇ ਸਿਤਾਰੇ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਅਨੀਤਾ ਨੇ ਆਪਣੇ ਬੱਚੇ ਦੀ ਪਾਲਣ ਪੌਸ਼ਣ ਕਰਨ ਦੇ ਲਈ ਆਪਣੀ ਐਕਟਿੰਗ ਕਰੀਅਰ ਨੂੰ ਬਾਏ ਬੋਲ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਪਿਛਲੇ ਸਾਲ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਐਕਟਿੰਗ ਚ ਕਮ ਬੈਕ ਕਰਨ ਹੈ ਤਾਂ ਉਹ ਜ਼ਰੂਰ ਕਰੇਗੀ। ਪਰ ਉਹ ਇਸ ਸਮੇਂ ਆਪਣੇ ਪੁੱਤਰ ਦੀ ਦੇਖਭਾਲ ਉੱਤੇ ਧਿਆਨ ਦੇਣਾ ਚਾਹੁੰਦੀ ਹੈ
Anita Hassanandani Wished Her Son Happy Birthday
Read more: How to identify real Hing: ਅਸਲੀ ਹੀਂਗ ਦੀ ਪਛਾਣ ਕਿਵੇਂ ਕਰੀਏ