ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਮਿਲੀ ਰਾਹਤ

0
285
Aryan Khan gets relief in drug case

ਇੰਡੀਆ ਨਿਊਜ਼, ਬਾਲੀਵੁੱਡ ਨਿਊਜ਼: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਮਾਮਲੇ ‘ਚ ਕਲੀਨ ਚਿੱਟ ਮਿਲ ਗਈ ਹੈ। ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅਕਤੂਬਰ 2021 ਦੀ ਸ਼ੁਰੂਆਤ ‘ਚ ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਕਈ ਅਦਾਲਤੀ ਸੁਣਵਾਈਆਂ, ਕਾਫੀ ਡਰਾਮੇਬਾਜ਼ੀ ਅਤੇ 26 ਦਿਨਾਂ ਦੀ ਲੰਬੀ ਹਿਰਾਸਤ ਤੋਂ ਬਾਅਦ 28 ਅਕਤੂਬਰ ਨੂੰ ਬੰਬੇ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਹੁਣ ਆਖਿਰਕਾਰ ਉਸ ਨੂੰ NCB ਤੋਂ ਕਲੀਨ ਚਿੱਟ ਮਿਲ ਗਈ ਹੈ।

ਇਸ ਕੈਸ਼ ਵਿੱਚ ਆਰੀਅਨ ਖ਼ਿਲਾਫ਼ ਕੋਈ ਪੁਕਤਾ ਸਬੂਤ ਨਹੀਂ ਮਿਲ ਪਏ , ਸ਼ੁੱਕਰਵਾਰ ਨੂੰ ਨਾਰਕੋਟਿਕ ਕੰਟਰੋਲ ਬਿਊਰੋ ਨੇ ਐਨਡੀਪੀਐਸ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਆਰੀਅਨ ਖਾਨ ਦਾ ਨਾਂ ਇਸ ਚਾਰਜਸ਼ੀਟ ‘ਚ ਸ਼ਾਮਲ ਨਹੀਂ ਹੈ।

आर्यन खान aryan-khan-drugs-case: Latest News, Photos and Videos of aryan- khan-drugs-case, आर्यन खान हिंदी न्यूज़, इमेज और वीडियो | Page 1

ਅਰਬਾਜ਼ ਅਤੇ ਮੁਨਮੁਨ ਨੂੰ ਨਹੀਂ ਮਿਲੀ ਰਾਹਤ

ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਇਸ ਮਾਮਲੇ ‘ਚ ਰਾਹਤ ਨਹੀਂ ਮਿਲੀ ਹੈ। ਦੋਵਾਂ ਨੂੰ ਇਸ ਡਰੱਗ ਮਾਮਲੇ ‘ਚ ਦੋਸ਼ੀ ਬਣਾਇਆ ਗਿਆ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਮਰਚੈਂਟ ਆਰੀਅਨ ਦੇ ਦੋਸਤ ਹਨ। ਆਰੀਅਨ ਸਮੇਤ ਇਸ ਮਾਮਲੇ ‘ਚ 6 ਲੋਕਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਆਨ ਕਰੂਜ਼ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਡਰੱਗ ਆਨ-ਕ੍ਰੂਜ਼ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਐਨਸੀਬੀ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਆਰੀਅਨ ਖਾਨ ਨੂੰ ਛੱਡ ਕੇ ਚਾਰ ਲੋਕਾਂ ਦੇ ਨਾਂ ਸ਼ਾਮਲ ਹਨ। ਯਾਨੀ ਏਜੰਸੀ ਨੇ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦੱਸ ਦੇਈਏ ਕਿ ਆਰੀਅਨ ਖਾਨ ਬਾਲੀਵੁੱਡ ਦੇ ਅਮੀਰ ਅਤੇ ਰੁਤਬੇ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਹਨ l

Also Read : ਨਾਗਾ ਚੈਤੰਨਿਆ ਦੀ ਫਿਲਮ ”ਥੈਂਕ ਯੂ “ਦਾ ਟੀਜ਼ਰ ਹੋਇਆ ਰਿਲੀਜ਼

Also Read : ਪੰਜਾਬੀ ਫਿਲਮ ਪੋਸਟੀ ਦਾ ਟ੍ਰੇਲਰ ਹੋਇਆ ਰਿਲੀਜ਼

Connect With Us : Twitter Facebook youtube

 

SHARE