ਦਿਨੇਸ਼ ਮੌਦਗਿਲ, ਲੁਧਿਆਣਾ (Bollywood actress Zeenat Aman) : ਆਪਣੀ ਅਦਾਕਾਰੀ ਦੇ ਦਮ ‘ਤੇ ਦਿਲਾਂ ‘ਤੇ ਰਾਜ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਲੁਧਿਆਣਾ ‘ਚ ਇਕ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੀ l ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਫਿਲਮ ਇੰਡਸਟਰੀ ਟੈਕਨਾਲੋਜੀ ਦੇ ਮਾਮਲੇ ‘ਚ ਕਾਫੀ ਤਰੱਕੀ ਕਰ ਚੁੱਕੀ ਹੈ। ਆਪਣੇ ਯੁੱਗ ਅਤੇ ਅਜੋਕੇ ਦੌਰ ਬਾਰੇ ਉਨ੍ਹਾਂ ਕਿਹਾ ਕਿ ਉਹ ਦੌਰ ਵੀ ਬਹੁਤ ਵਧੀਆ ਸੀ ਅਤੇ ਅੱਜ ਦਾ ਦੌਰ ਵੀ ਚੰਗਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਫ਼ਿਲਮ ਦੀ ਸਫ਼ਲਤਾ ਪਿੱਛੇ ਇੱਕ ਟੀਮ ਦਾ ਕੰਮ ਹੁੰਦਾ ਹੈ ਅਤੇ ਟੀਮ ਦੇ ਸਹਿਯੋਗ ਨਾਲ ਹੀ ਫ਼ਿਲਮ ਸਫ਼ਲਤਾ ਹਾਸਲ ਕਰਦੀ ਹੈ, ਕੋਈ ਵੀ ਅਦਾਕਾਰ ਇਕੱਲਾ ਫ਼ਿਲਮ ਨੂੰ ਸਫ਼ਲ ਨਹੀਂ ਕਰ ਸਕਦਾ।
70 ਦੇ ਦਹਾਕੇ ਦਾ ਫੈਸ਼ਨ ਵਾਪਸ ਆ ਰਿਹਾ
ਜ਼ੀਨਤ ਅਮਾਨ ਨੇ ਕਿਹਾ ਕਿ ਜਦੋਂ ਉਹ ਨੌਜਵਾਨ ਪੀੜ੍ਹੀ ਨੂੰ 70 ਦੇ ਦਹਾਕੇ ਦੇ ਫੈਸ਼ਨ ਵਿੱਚ ਦੇਖਦੀ ਹੈ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ 70 ਦੇ ਦਹਾਕੇ ਦਾ ਫੈਸ਼ਨ ਇੱਕ ਵਾਰ ਫਿਰ ਵਾਪਸ ਆ ਰਿਹਾ ਹੈ। ਉਸ ਨੇ ਕਿਹਾ ਕਿ ਅੱਜਕੱਲ੍ਹ ਹਰ ਕਿਸੇ ਦਾ ਆਪਣਾ ਫੈਸ਼ਨ ਸਟਾਈਲਿਸਟ ਹੁੰਦਾ ਹੈ ਪਰ ਉਨ੍ਹਾਂ ਦਿਨਾਂ ‘ਚ ਮੈਂ ਖੁਦ ਸਟਾਈਲਿੰਗ ਕਰਦੀ ਸੀ ਅਤੇ ਉਹੀ ਕੈਰੀ ਕਰਦੀ ਸੀ ਜੋ ਮੇਰੇ ਲਈ ਸੂਟ ਹੁੰਦੀ ਸੀ। ਇਸ ਵਜ੍ਹਾ ਨਾਲ ਫੈਸ਼ਨ ਦੀਵਾ ਦਾ ਖਿਤਾਬ ਦਿੱਤਾ ਗਿਆ।
ਹਰ ਔਰਤ ਤਾਕਤਵਰ ਹੁੰਦੀ ਹੈ
ਉਨ੍ਹਾਂ ਕਿਹਾ ਕਿ ਔਰਤਾਂ ਜੋ ਵੀ ਕਰਨਾ ਚਾਹੁੰਦੀਆਂ ਹਨ, ਆਪਣੇ ਅੰਦਰ ਵਿਸ਼ਵਾਸ ਰੱਖ ਕੇ ਕਰਨ ਕਿਉਂਕਿ ਹਰ ਔਰਤ ਤਾਕਤਵਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਰ ਕਿਸੇ ਦੇ ਜੀਵਨ ਵਿੱਚ ਕਈ ਚੁਣੌਤੀਆਂ ਆਉਂਦੀਆਂ ਹਨ ਪਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਨਾਲ ਜ਼ਿੰਦਗੀ ਜੀਓ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰੋ। ਉਸਨੇ ਇਸ ਵਿਸ਼ਵਾਸ ‘ਤੇ ਵੀ ਜ਼ੋਰ ਦਿੱਤਾ ਕਿ ਔਰਤਾਂ ਦਾ ਸਸ਼ਕਤੀਕਰਨ ਪਰਿਵਾਰਾਂ, ਸਮਾਜਾਂ ਅਤੇ ਦੇਸ਼ ਦੇ ਸਿਹਤ ਅਤੇ ਸਮਾਜਿਕ ਵਿਕਾਸ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ: NGT ਨੇ ਨਗਰ ਨਿਗਮ ਲੁਧਿਆਣਾ ਨੂੰ 100 ਕਰੋੜ ਦਾ ਜੁਰਮਾਨਾ ਕੀਤਾ
ਇਹ ਵੀ ਪੜ੍ਹੋ: ਨਿਯਮਾਂ ਤਹਿਤ ਨਿਯੁਕਤ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਪੱਕਾ ਕੀਤਾ ਜਾਵੇਗਾ
ਇਹ ਵੀ ਪੜ੍ਹੋ: ਲੁਧਿਆਣਾ ‘ਚ 4 ਅਗਸਤ ਤੱਕ 9 ‘ਆਮ ਆਦਮੀ ਕਲੀਨਿਕ’ ਤਿਆਰ ਹੋ ਜਾਣਗੇ : ਕਟਾਰੂਚੱਕ