Carry on JATTA 3 ਹਾਸੇ ਅਤੇ ਖੁਸ਼ੀ ਦੀ ਤੀਜੀ ਲਹਿਰ ਲਈ ਹੋ ਜਾਓ ਤਿਆਰ

0
256
Carry on JATTA 3

Carry on JATTA 3

ਇੰਡੀਆ ਨਿਊਜ਼

Carry on JATTA 3 ਆਪਣੀਆਂ ਫਿਲਮਾਂ ‘ਮੰਜੇ ਬਿਸਤਰੇ’, ‘ਅਰਦਾਸ’ ਅਤੇ ‘ਅਰਦਾਸ ਕਰਾਂ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੰਬਲ ਮੋਸ਼ਨ ਪਿਕਚਰਜ਼ ਹੁਣ ਆਪਣੀ ਸਭ ਤੋਂ ਵੱਡੀ ਹਾਸਿਆਂ ਦੀ ਵਿਰਾਸਤ, ਕੈਰੀ ਔਨ ਜੱਟਾ, ਨੂੰ ਅੱਗੇ ਵਧਾਉਂਦੇ ਹੋਏ ਪੇਸ਼ ਕਰ ਰਹੇ ਨੇ ‘ਕੈਰੀ ਔਨ ਜੱਟਾ 3’, ਜੋ 29 ਜੂਨ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾ ਗਿੱਪੀ ਗਰੇਵਾਲ ਨੇ ਅੱਜ ਸਵੇਰੇ ਹੰਬਲ ਮੋਸ਼ਨ ਪਿਕਚਰਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰਣਗੇ, ਜਿਹਨਾਂ ਨੇ ਹਮੇਸ਼ਾ ਸਾਨੂੰ ਹਸਾਉਣ ਦੀ ਕਸਰ ਨਹੀਂ ਛੱਡੀ।

Carry on JATTA 3

ਫਿਲਮ ਦੀ ਵਾਪਸੀ ਨਾਲ, ਇਹ ਯਕੀਨੀ ਹੈ ਕਿ ਸਾਡੇ ਹਰਮਨ ਪਿਆਰੇ ਕਾਮੇਡੀ ਸਿਤਾਰੇ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਦੁਆਰਾ ਇੱਕ ਵਾਰ ਫਿਰ ਮਨੋਰੰਜਿਤ ਹੋਵਾਂਗੇ। ਪਹਿਲਾਂ ਦੀ ਤਰ੍ਹਾਂ, ਇਹ ਸਾਰੇ ਕਲਾਕਾਰ ਸਾਨੂੰ ਆਪਣੇ ਨਵੇਂ ਕਲਾਸਿਕ ਡਾਇਲਾਗ ਬਾਜ਼ੀ ਅਤੇ ਹਾਸੇ ਦੇਣ ਲਈ ਦੁਬਾਰਾ ਵਾਪਸ ਆਏ ਹਨ, ਜੋ ਫਿਲਮ ਨੂੰ ਦੇਖਣ ਯੋਗ ਬਣਾਉਣਗੇ। ਫਿਲਮ ਦੀ ਸ਼ੂਟਿੰਗ 1 ਅਕਤੂਬਰ 2022 ਤੋਂ ਸ਼ੁਰੂ ਹੋਵੇਗੀ।

ਖੁਸ਼ੀ ਜ਼ਾਹਰ ਕਰਦੇ ਹੋਏ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, “ਮੈਂ ‘ਕੈਰੀ ਔਨ ਜੱਟਾ 3’ ਦੇ ਨਾਲ ਹਾਸੇ ਦੀ ਤੀਜੀ ਲਹਿਰ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ, ਜੋ ਕਿ ਇੱਕ ਵਿਰਾਸਤ ਹੈ ਜਿਸ ਨੇ ਆਪਣੇ ਪਹਿਲੇ ਭਾਗਾਂ ਤੋਂ ਬਾਅਦ ਦਰਸ਼ਕਾਂ ਲਈ ਖੁਸ਼ੀ ਦਾ ਇੱਕ ਬ੍ਰਾਂਡ ਬਣਾ ਲਿਆ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਪਰਿਵਾਰਕ ਡਰਾਮੇ ਦੀ ਨਵੀਂ ਕਹਾਣੀ ਅਤੇ ਬਿਲਕੁਲ ਨਵੇਂ ਸਫ਼ਰ ਨਾਲ ਹੱਸਦੇ-ਖੇਡਦੇ ਮਨੋਰੰਜਿਤ ਹੋਣਗੇ।” Carry on JATTA 3

Also Read :  Religious animated film ‘ਸੁਪਰੀਮ ਮਦਰਹੁੱਡ’ ਦਾ ਪੋਸਟਰ ਹੋਇਆ ਰਿਲੀਜ਼

Connect With Us : Twitter Facebook

SHARE