ਇੰਡੀਆ ਨਿਊਜ਼ (Gadar 2): ਬਾਲੀਵੁੱਡ ਵਿੱਚ ‘ਗਦਰ’ ਮਚਾਉਣ ਵਾਲੀ ਫ਼ਿਲਮ ‘ਗਦਰ’ ਇੱਕ ਵਾਰ ਫਿਰ ਬਾਕਸ ਆਫਿਸ ਉੱਤੇ ਧਮਾਲਾ ਪਾਉਣ ਲਈ ਤਿਆਰ ਹੈ। 2001 ਵਿੱਚ ਰਿਲੀਜ਼ ਹੋਈ ਫ਼ਿਲਮ ‘ਗਦਰ’ ਦਾ ਧਮਾਲ ਦੇਖ ਕੇ ਅਨਿਲ ਸ਼ਰਮਾ ਇਸ ਸਾਲ ‘ਗਦਰ 2’ ਨੂੰ ਵੱਡੇ ਪਰਦੇ ਉੱਤੇ ਉਤਾਰਨ ਲਈ ਤਿਆਰ ਹਨ। ਇਸ ਫ਼ਿਲਮ ਵਿੱਚ ਸਨੀ ਦਿਓਲ, ਅਮੀਸ਼ਾ ਪਟੇਲ ਦੇ ਨਾਲ-ਨਾਲ ਉਨ੍ਹਾਂ ਦੇ ਬੇਟੇ ਦੇ ਕਿਰਦਾਰ ਵਿੱਚ ਉਤਕਰਸ਼ ਸ਼ਰਮਾ ਨਜ਼ਰ ਆਉਣਗੇ ਅਤੇ ਫ਼ਿਲਮ ਵਿੱਚ ਤਾਰਾ ਸਿੰਘ ਦੀ ਨੰਹੂ ਦੇ ਕਿਰਦਾਰ ਵਿੱਚ ਬੇੱਹਦ ਹੀ ਖ਼ੂਬਸੁਰਤ ਅਦਾਕਾਰਾ ਸਿਮਰਨ ਕੌਰ ਨਜ਼ਰ ਆਉਣ ਵਾਲੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: ਕੰਗਨਾ ਰਣੌਤ (Kangana Ranaut) ਦਾ ਟਵਿੱਟ ਮੁੜ ਚਰਚਾ ‘ਚ
Gadar 2: ਕੋਣ ਬਣ ਰਹੀ ਹੈ ਸਨੀ ਦਿਓਲ ਦੀ ਨੰਹੂ
ਫ਼ਿਲਮ ਵਿੱਚ ਸਨੀ ਦਿਓਲ ਦੀ ਨੰਹੂ ਦਾ ਕਿਰਦਾਰ ਸਿਮਰਨ ਕੌਰ ਨਿਭਾ ਰਹੀ ਹੈ। ਜੋ ਪੰਜਾਬੀ ਪਰਿਵਾਰ ਤੋਂ ਆਉਂਦੀ ਹੈ। ਸਿਮਰਨ ਦਾ ਪੂਰਾ ਨਾਂਅ ਸਿਮਰਨ ਕੌਰ ਰੰਘਾਵਾ ਹੈ ਅਤੇ ਉਨ੍ਹਾਂ ਦਾ ਜਨਮ 16 ਜੁਲਾਈ 1997 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੇ ਮੁੰਬਈ ਵਿੱਚ ਰਹਿ ਕੇ ਹੀ ਆਪਣੀ ਪੜਾਈ ਪੂਰੀ ਕੀਤੀ। ਇਸ ਦੇ ਨਾਲ ਹੀ ਸਿਮਰਨ ਕੌਰ ਪੰਜਾਬੀ ਮਿਊਜ਼ੀਕ ਐਲਬਮ ਵਿੱਚ ਨਜ਼ਰ ਆ ਚੁੱਕੀ ਹੈ। ਉੱਥੇ ਸਿਮਰਨ ਪੰਜਾਬੀ ਗਾਣੇ ‘ਬੁਰਜ ਖਲੀਫ਼ਾ’ ਵਿੱਚ ਵੀ ਨਜ਼ਰ ਆ ਚੁੱਕੀ ਹੈ। ਦੱਸਣਯੋਗ ਹੈ ਕਿ ਸਿਮਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਤੇਲਗੂ ਰੋਮੈਂਟਿਕ ਡਰਾਮਾ ਫ਼ਿਲਮ ਵਿੱਚ ਵੀ ਕੰਮ ਕੀਤਾ ਸੀ ਅਤੇ ‘ਗਦਰ 2’ ਨਾਲ ਸਿਮਰਨ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰ ਰਹੀ ਹੈ।
ਫ਼ਿਲਮ ‘ਚ ਕੀ ਹੋਵੇਗਾ ਸਿਮਰਨ ਦਾ ਕਿਰਦਾਰ
ਗਦਰ 2 ਵਿੱਚ ਸਿਮਰਨ ਦਾ ਕਿਰਦਾਰ ਸਨੀ ਦਿਓਲ ਦੀ ਨੰਹੂ ਦਾ ਹੋਣ ਵਾਲਾ ਹੈ। ਦੱਸ ਦੇਈਏ ਕਿ ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਅਹਿਮ ਹੋਵੇਗਾ ਦਰਅਸਲ ਇਸ ਫ਼ਿਲਮ ਵਿੱਚ ਸਨੀ ਦਿਓਲ ਆਪਣੇ ਬੇਟੇ ਦੇ ਪਿਆਰ ਵਿੱਚ ਪਾਕਿਸਤਾਨ ਜਾਂਦੇ ਹਨ। ਇਸ ਤੋਂ ਬਾਅਦ ਇਹ ਸਫ਼ਰ ਸ਼ੁਰੂ ਹੁੰਦਾ ਹੈ।