ਕਰਮਜੀਤ ਅਨਮੋਲ ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ Actor Karamjit Anmol

0
683
Actor Karamjit Anmol

Actor Karamjit Anmol

ਦਿਨੇਸ਼ ਮੌਦਗਿਲ, ਲੁਧਿਆਣਾ :

Actor Karamjit Anmol ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਕਰਮਜੀਤ ਅਨਮੋਲ ਨੇ ਕਈ ਪੰਜਾਬੀ ਫਿਲਮਾਂ ‘ਚ ਅਦਾਕਾਰੀ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅਭਿਨੇਤਾ ਅਤੇ ਗਾਇਕ ਕਰਮਜੀਤ ਅਨਮੋਲ ਦੀ ਕਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਸਦਾ ਇੱਕ ਸਥਾਨ ਹੈ। ਖਾਸ ਕਰਕੇ ਕਾਮੇਡੀਅਨ ਵਜੋਂ ਉਸ ਦੀ ਵੱਖਰੀ ਪਛਾਣ ਹੈ। ਕਰਮਜੀਤ ਅਨਮੋਲ ਜਲਦੀ ਹੀ ਇੱਕ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਦਾ ਨਾਂ ਨਿੱਕਾ ਮੋਟਾ ਹੈ ਅਤੇ ਇਸ ਨੂੰ ਪੰਜਾਬ ਦੇ ਮਸ਼ਹੂਰ ਨਿਰਦੇਸ਼ਕ ਸਮੀਪ ਕੰਗ ਪ੍ਰੋਡਿਊਸ ਕਰ ਰਹੇ ਹਨ।

ਵੈੱਬ ਸੀਰੀਜ਼ ‘ਚ  ਫੈਮਿਲੀ ਡਰਾਮਾ ਅਤੇ ਕਾਮੇਡੀ Actor Karamjit Anmol

ਇਸ ਵੈੱਬ ਸੀਰੀਜ਼ ‘ਚ ਫੈਮਿਲੀ ਡਰਾਮਾ ਅਤੇ ਕਾਮੇਡੀ ਦੇਖਣ ਨੂੰ ਮਿਲੇਗੀ। ਕਰਮਜੀਤ ਅਨਮੋਲ ਨੇ ਇਸ ਬਾਰੇ ਦੱਸਿਆ ਕਿ ਅਜੇ ਕੁਝ ਐਪੀਸੋਡ ਤਿਆਰ ਹੋਣੇ ਹਨ। ਜਿਸ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਜਲਦ ਹੀ ਇਹ ਵੈੱਬ ਸੀਰੀਜ਼ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਜ਼ਿਕਰਯੋਗ ਹੈ ਕਿ ਉਹ ਕੈਰੀ ਆਨ ਜੱਟਾ, ਲਾਵਾਂ ਫੇਰੇ ਸਮੇਤ ਕਈ ਫਿਲਮਾਂ ‘ਚ ਆਪਣੀ ਕਲਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨl ਜਲਦ ਹੀ ਉਹ ਨਵੀਂ ਪੰਜਾਬੀ ਫਿਲਮ ‘ਚ ਨਜ਼ਰ ਆਉਣਗੇ। ਇਸ ਪੰਜਾਬੀ ਫਿਲਮ ਦਾ ਨਾਂ ਜ਼ੀ ਵਾਈਫ ਜੀ ਹੈ। ਜੋ ਜਲਦੀ ਹੀ ਸਿਨੇਮਾਘਰਾਂ ‘ਚ ਧਮਾਲਾਂ ਪਾਵੇਗੀ।

Also Read : ਸਿੰਘਾ ਦੀ ਨਵੀਂ ਫਿਲਮ ‘ਚ ਨਜ਼ਰ ਆਉਣਗੇ ਜਸਵੰਤ

Also Read : ‘ਸਰਦਾਰ ਊਧਮ’ ਨੂੰ ਤਿੰਨ ਆਈਫਾ ਐਵਾਰਡ

Connect With Us : Twitter Facebook youtube

SHARE