ਇੰਡੀਆ ਨਿਊਜ਼, Pollywood News: ਦੇਸ਼ ਭਰ ਦੇ ਭੈਣਾਂ-ਭਰਾਵਾਂ ਨੇ ਅਟੁੱਟ ਪਿਆਰ ਦਾ ਤਿਉਹਾਰ ਰਕਸ਼ਾ ਬੰਧਨ ਬੜੀ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਗਾਇਕਾ ਅਫਸਾਨਾ ਖਾਨ (Afsana Khan) ਨੇ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ (Sidhu Moosewal) ਨੂੰ ਯਾਦ ਕੀਤਾ। ਦੱਸ ਦੇਈਏ ਕਿ ਰੱਖੜੀ ਮੌਕੇ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਹਨ। ਤੁਸੀ ਵੀ ਦੇਖੋ ਇਹ ਤਸਵੀਰਾਂ…
ਪੰਜਾਬੀ ਗਾਇਕਾ ਅਫ਼ਸਾਨਾ ਖਾਨ ਰੱਖੜੀ ਮੌਕੇ ਭਰਾ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ। ਅਫ਼ਸਾਨਾ ਤੇ ਮੂਸੇਵਾਲਾ ਦਾ ਭੈਣ-ਭਰਾ ਵਾਲਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਗਾਇਕਾ ਅਕਸਰ ਸਿੱਧੂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਅਫ਼ਸਾਨਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਫਸਾਨਾ ਖਾਨ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- ਅਸੀਂ ਇਸ ਰੱਖੜੀ ਬੰਧਨ ‘ਤੇ ਇਕੱਠੇ ਨਹੀਂ ਹਾਂ, ਪਰ ਇਹ ਤੁਹਾਡੇ ਲਈ ਮੇਰਾ ਪਿਆਰ ਨਹੀਂ ਬਦਲਦਾ, ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕਰਨ ਅਤੇ ਤੁਹਾਡੀ ਰੱਖਿਆ ਕਰਨ ਦਾ ਵਾਅਦਾ ਕਰ ਰਹਿ ਹਾਂ, ਰੱਖੜੀ ਬੰਧਨ ਮੁਬਾਰਕ. ਇਸ ਦੌਰਾਨ ਅਫ਼ਸਾਨਾ ਖਾਨ ਭਾਵੁਕ ਨਜ਼ਰ ਆਈ।
ਇਸ ਤੋਂ ਇਲਾਵਾ ਅਫਸਾਨਾ ਨੇ ਇੱਕ ਵੀਡੀਓ ਸ਼ੇਅਰ ਕਰ ਲਿਖਿਆ- ਹੋਇਆ ਕੀ ਜੱਟਾ ਤੂੰ ਜਹਨੋ ਤੁਰਿਆ ਦਿਲ ਚ ਹਮੇਸ਼ਾ ਤੂੰ ਆਬਾਦ ਰਹੇ ਗਾ love you miss u vadda bai @sidhu_moosewala ❤️?????. ਅਸੀਂ ਇਸ ਰੱਖੜੀ ਬੰਧਨ ‘ਤੇ ਇਕੱਠੇ ਨਹੀਂ ਹਾਂ, ਪਰ ਇਹ ਤੁਹਾਡੇ ਲਈ ਮੇਰਾ ਪਿਆਰ ਨਹੀਂ ਬਦਲਦਾ. ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕਰਨ ਅਤੇ ਤੁਹਾਡੀ ਰੱਖਿਆ ਕਰਨ ਦਾ ਵਾਅਦਾ ਕਰ ਰਹਿ ਹਾਂ, ਰੱਖੜੀ ਬੰਧਨ ਮੁਬਾਰਕ।
ਇਹ ਵੀ ਪੜ੍ਹੋ: ਸੋਨੇ ‘ਚ ਆਈ ਗਿਰਾਵਟ, ਜਾਣੋ ਕੀਮਤ
ਸਾਡੇ ਨਾਲ ਜੁੜੋ : Twitter Facebook youtube