Binu Dhillon’s mother died: ਬੀਨੂ ਢਿੱਲੋਂ ਨੇ ਪੋਸਟ ਸ਼ੇਅਰ ਕਰਕੇ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਦਿੱਤੀ ਹੈ

0
327
Binu Dhillon's mother died
Binu Dhillon's mother died

Binu Dhillon’s mother died: ਬੀਨੂ ਢਿੱਲੋਂ ਨੇ ਪੋਸਟ ਸ਼ੇਅਰ ਕਰਕੇ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਦਿੱਤੀ ਹੈ

Binu Dhillon’s mother died: ਪੰਜਾਬੀ ਅਦਾਕਾਰ Binu Dhillon ਦੇ ਘਰੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਬੀਨੂ ਢਿੱਲੋਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਬੀਨੂ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਬੀਨੂ ਢਿੱਲੋਂ ਨੇ ਬਹੁਤ ਹੀ ਦੁਖਦਾਈ ਹਿਰਦੇ ਨਾਲ ਲਿਖਿਆ, ‘ਬਹੁਤ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਹੁਣ ਸਾਡੇ ਵਿਚਾਲੇ ਨਹੀਂ ਰਹੇ। ਉਨ੍ਹਾਂ ਦੀ ਅੰਤਿਮ ਸੰਸਕਾਰ ਰਾਮ ਬਾਗ ਧੂਰੀ ਵਿਖੇ 10 ਫਰਵਰੀ, 2022 ਨੂੰ ਦੁਪਹਿਰ ਦੋ ਵਜੇ ਹੋਵੇਗਾ।’

ਬੀਨੂ ਨੇ ਇਸਦੀ ਕੈਪਸ਼ਨ ‘ਚ ਲਿਖਿਆ, ‘ਲਵ ਯੂ ਮੰਮੀ ਜੀ।’ ਇਸ ਪੋਸਟ ‘ਤੇ ਰਾਣਾ ਰਣਬੀਰ, ਕੁਲਰਾਜ ਰੰਧਾਵਾ, ਨੀਰੂ ਬਾਜਵਾ, ਨਰੇਸ਼ ਕਥੂਰੀਆ ਤੇ ਸਮੀਪ ਕੰਗ ਨੇ ਕੁਮੈਂਟ ਕਰਕੇ ਬੀਨੂ ਢਿੱਲੋਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Binu Dhillon’s mother died

ਬੀਨੂ ਢਿੱਲੋਂ ਦੀ ਮਾਤਾ ਜੀ ਦਾ ਜਨਮ 1936 ਨੂੰ ਹੋਇਆ ਸੀ। ਉਹ 86 ਸਾਲਾਂ ਦੇ ਸਨ। ਇਸ ਦੁੱਖ ਦੀ ਘੜੀ ‘ਚ ਉਨਾਂ ਦਾ ਪ੍ਰਸ਼ੰਸਕ ਵੀ ਉਨ੍ਹਾਂ ਨਾਲ ਹਮਦਰਦੀ ਪ੍ਰਗਟਾ ਰਹੇ ਹਨ।

Binu Dhillon’s mother died

Read more:  Home Remedy For Stomach Worms To Die

Read more: How to identify real Hing: ਅਸਲੀ ਹੀਂਗ ਦੀ ਪਛਾਣ ਕਿਵੇਂ ਕਰੀਏ

Connect With Us : Twitter Facebook

 

 

SHARE