Chhalla Murke Nahi Aaya: ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

0
399
Chhalla Murke Nahi Aaya film trailer has been released

ਇੰਡੀਆ ਨਿਊਜ਼ ; ਅਮਰਿੰਦਰ ਗਿੱਲ (Amrinder Gill): ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਇਸ ਵਾਰ ਫੈਨਜ਼ ਲਈ ਇੱਕ ਵੱਖਰੀ ਫਿਲਮ ਲੈ ਕੇ ਹਾਜ਼ਿਰ ਹੋ ਰਹੇ ਹਨ। ਇਸ ਵਾਰ ਦਰਸ਼ਕਾਂ ਨੂੰ ਪਰਦੇ ਉੱਪਰ ਸ਼ਾਨਦਾਰ ਕਾਮੇਡੀ ਦੇ ਨਾਲ-ਨਾਲ ਵੱਖਰੀ ਕਹਾਣੀ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ ਗਾਇਕ, ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਅਮਰਿੰਦਰ ਗਿੱਲ ਫਿਲਮ ਛੱਲਾ ਮੁੜਕੇ ਨੀ ਆਇਆ (Chhalla Murke Nahi Aaya) ਲੈ ਕੇ ਫੈਨਜ਼ ਦਾ ਦਿਲ ਜਿੱਤਣ ਲਈ ਆਉਣਗੇ।

ਫਿਲਮ ਦੀ ਖਾਸ ਗੱਲ

ਇਸ ਫ਼ਿਲਮ ਦੀ ਖਾਸ ਗੱਲ ਇ ਹੈ ਕਿ ਇਸ ਵਿੱਚ ਉਹੀ ਪੁਰਾਣੀ ਸ਼ਾਨਦਾਰ ਜੋੜੀ 7 ਸਾਲਾਂ ਬਾਅਦ ਨਜ਼ਰ ਆ ਰਹੀ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਫ਼ਿਲਮ ਦੀ ਸਟਾਰ ਕਾਸਟ ਦੀ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਤੇ ਬੀਨੂੰ ਢਿੱਲੋਂ ਦੀ ਜੋੜੀ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਟਰੇਲਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ `ਚ ਰੋਮਾਂਸ, ਕਾਮੇਡੀ, ਟਰੈਜਡੀ ਦਾ ਭਰਪੂਰ ਤੜਕਾ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਇਹ ਫ਼ਿਲਮ ਦਰਸ਼ਕਾਂ ਦੇ ਮਨਾਂ ‘ਚ ਕਈ ਸਵਾਲ ਵੀ ਪੈਦਾ ਕਰੇਗੀ। ਕੁੱਲ ਮਿਲਾ ਕੇ ਇਸ ਫ਼ਿਲਮ ਨੂੰ ਕਿਸੇ ਮਕਸਦ ਨਾਲ ਬਣਾਇਆ ਗਿਆ ਹੈ। ਇਸ ਫ਼ਿਲਮ ਰਾਹੀਂ ਸਮਾਜ ਨੂੰ ਸੰਦੇਸ਼ ਦਿਤਾ ਗਿਆ ਹੈ। ਨਾਲ ਹੀ ਫ਼ਿਲਮ ਦੇ ਵਿੱਚ ਕਈ ਭਾਵੁਕ ਡਾਇਲੌਗਜ਼ ਵੀ ਹਨ।

ਇਹ ਵੀ ਪੜ੍ਹੋ: ਭਾਵੁਕ ਖਾਣਾ ਸਰੀਰ ਲਈ ਖਤਰਨਾਕ, ਜਾਣੋ ਕਿਵੇਂ?

29 ਜੁਲਾਈ ਨੂੰ ਹੋਵੇਗੀ ਫਿਲਮ ਰਿਲੀਜ਼

ਜ਼ਿਕਰਯੋਗ ਹੈ ਕਿ ਇਹ ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਰਾਜ ਕਾਕੜਾ ਮੁੱਖ ਕਿਰਦਾਰ `ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ `ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਹ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਆਖਰੀ ਵਾਰ ਅਮਰਿੰਦਰ ਗਿੱਲ ਦਾ ਗੀਤ (Adore) ਅਡੋਰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਪ੍ਰਸ਼ੰਸ਼ਕਾ ਨੇ ਖੂਬ ਸਰਾਹਿਆ। ਅਮਰਿੰਦਰ ਗਿੱਲ ਨੇ ਗੀਤ “ਪੈਗਾਮ” ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਗੀਤ ਪੈਂਡੂ, ਮੇਰਾ ਦੀਵਾਨਪਨ, ਕੀ ਸਮਝਾਈਏ, ਕੁੜਤਾ ਸੁਹਾ, ਜੁਦਾ, ਯਾਰੀਆਂ, ਦਿਲਦਾਰੀਆਂ, ਤੇਰਾ ਮੇਰਾ ਨਾ, ਸਾਹਾਂ ਤੋ ਨੇਰੇ, ਦਿਲ ਦੀ ਦੁਆ, ਮਿਲੇ ਓਹ ਕੁਰੀ, ਸੋਹਣੀ ਕੁਰੀ ਵਰਗੇ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦੇ ਮਨ ਵਿੱਚ ਵੱਸ ਗਏ।

ਇਹ ਵੀ ਪੜ੍ਹੋ: Garena Free Fire Max Redeem Code Today 26 July 2022

ਇਹ ਵੀ ਪੜ੍ਹੋ: ਮਿਤਾਲੀ ਰਾਜ ਮਹਿਲਾ ਆਈਪੀਐਲ ਵਿੱਚ ਖੇਡਣ ਲਈ ਕਰ ਰਹੀ ਹੈ ਵਾਪਸੀ

ਸਾਡੇ ਨਾਲ ਜੁੜੋ :  Twitter Facebook youtube

SHARE