Cricketer Mithali Raj’s biopic
ਇਹ ਫਿਲਮ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਹੈ
ਇਸ ਫਿਲਮ ‘ਚ ਇਨਾਇਤ ਰਣਬੀਰ ਕਪੂਰ ਨਾਲ ਵੀ ਨਜ਼ਰ ਆਵੇਗੀ
ਦਿਨੇਸ਼ ਮੌਦਗਿਲ ਲੁਧਿਆਣਾ,
Cricketer Mithali Raj’s biopic ਕਿਹਾ ਜਾਂਦਾ ਹੈ ਕਿ ਕਲਾ ਕੁਦਰਤ ਦੀ ਦੇਣ ਹੈ ਅਤੇ ਕਲਾ ਦੀ ਕੋਈ ਉਮਰ ਅਤੇ ਕੋਈ ਸੀਮਾ ਨਹੀਂ ਹੁੰਦੀ। ਉਮਰ ਭਾਵੇਂ ਬਚਪਨ ਦੀ ਹੋਵੇ ਤੇ ਚਾਹੇ ਉਮਰ 55 ਸਾਲ ਦੀ ਹੋਵੇ, ਕਲਾਕਾਰ ਆਪਣੀ ਕਲਾ ਦੇ ਬਲਬੂਤੇ ਆਪਣੀ ਪਛਾਣ ਬਣਾ ਲੈਂਦਾ ਹੈ। ਅਜਿਹਾ ਹੀ ਇੱਕ ਕਲਾ ਦਾ ਧਨੀ ਹੈ ਲੁਧਿਆਣਾ ਦਾ ਰਹਿਣ ਵਾਲਾ ਇਨਾਇਤ ਵਰਮਾ।
10 ਸਾਲ ਦੀ ਉਮਰ ਵਿੱਚ ਵਿਖਾਇਆ ਆਪਣੀ ਕਲਾ ਦਾ ਜੌਹਰ Cricketer Mithali Raj’s biopic
ਇਨਾਇਤ ਹੁਣ 10 ਸਾਲ ਦੀ ਹੈ ਅਤੇ ਇਸ ਉਮਰ ‘ਚ ਉਹ ਬਾਲੀਵੁੱਡ ‘ਚ ਆਪਣੀ ਕਲਾ ਦੇ ਜੌਹਰ ਦਿਖਾ ਰਹੀ ਹੈ ਅਤੇ ਸਭ ਤੋਂ ਵੱਧ ਤਾਰੀਫ ਹਾਸਲ ਕਰ ਰਹੀ ਹੈ। ਹੁਣ ਇਨਾਇਤ ਦੀ ਅਗਲੀ ਬਾਲੀਵੁੱਡ ਫਿਲਮ ਸ਼ਾਬਾਸ਼ ਮਿੱਠੂ 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਫਿਲਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ਹੈ। ਜਿਸ ਵਿੱਚ ਅਦਾਕਾਰਾ ਤਾਪਸੀ ਪੰਨੂ ਮੁੱਖ ਭੂਮਿਕਾ ਨਿਭਾਅ ਰਹੀ ਹੈ, ਜਦਕਿ ਮਿਤਾਲੀ ਰਾਜ ਦੇ ਬਚਪਨ ਦੀ ਭੂਮਿਕਾ ਇਨਾਇਤ ਨੇ ਨਿਭਾਈ ਹੈ।
ਲੁਧਿਆਣਾ ਵਿੱਚ 15 ਦਿਨਾਂ ਦੀ ਕ੍ਰਿਕਟ ਟ੍ਰੇਨਿੰਗ Cricketer Mithali Raj’s biopic
ਫਿਲਮ ਦਾ ਨਿਰਦੇਸ਼ਨ ਸ਼੍ਰੀਜੀਤ ਮੁਖਰਜੀ ਨੇ ਕੀਤਾ ਹੈ। ਇਨਾਇਤ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਫਿਲਮ ਮਾਰਚ 2021 ਵਿੱਚ ਸ਼ੁਰੂ ਹੋਈ ਸੀ। ਇਸ ਦੇ ਲਈ ਇਨਾਇਤ ਨੇ ਲੁਧਿਆਣਾ ਵਿੱਚ 15 ਦਿਨਾਂ ਦੀ ਕ੍ਰਿਕਟ ਟ੍ਰੇਨਿੰਗ ਵੀ ਲਈ ਅਤੇ ਇਸ ਦੇ ਨਾਲ ਹੀ ਕਲਾਸੀਕਲ ਡਾਂਸ ਅਤੇ ਭਰਤਨਾਟਿਅਮ ਵੀ ਸਿੱਖਿਆ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਮੁੰਬਈ ‘ਚ ਕੀਤੀ ਗਈ ਹੈ ਅਤੇ ਇਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਨਾਇਤ ਅਭਿਸ਼ੇਕ ਬੱਚਨ ਨਾਲ ਲੂਡੋ ਫਿਲਮ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਧਰਮਾ ਪ੍ਰੋਡਕਸ਼ਨ ਦੀ ਅਬੀਜੀ ਦਾਸਤਾਨ ਵਿੱਚ ਵੀ ਕੰਮ ਕਰ ਚੁੱਕੀ ਹੈ। ਇਨਾਇਤ ਨੇ ਟੈਲੀਵਿਜ਼ਨ ਰਿਐਲਿਟੀ ਸ਼ੋਅ, ਇੰਡੀਆਜ਼ ਬੈਸਟ ਡਰਾਮੇਬਾਜ਼ ਸ਼ੋਅ ਵਿੱਚ ਪਹਿਲੀ ਰਨਰ-ਅੱਪ ਵਜੋਂ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਕਈ ਕਮਰਸ਼ੀਅਲ ਇਸ਼ਤਿਹਾਰ ਵੀ ਕੀਤੇ ਹਨ। ਇਸ ਤੋਂ ਇਲਾਵਾ ਉਹ ਆਈਪੀਐਲ ਵਿੱਚ ਕ੍ਰਿਕਟਰ ਵਿਰਾਟ ਕੋਹਲੀ, ਵਰਿੰਦਰ ਸਹਿਵਾਗ, ਇਰਫਾਨ ਪਠਾਨ, ਰੌਬਿਨ ਉਥੱਪਾ, ਪ੍ਰਿਥਵੀ ਸ਼ਾਹ ਆਦਿ ਦੀ ਇੰਟਰਵਿਊ ਵੀ ਕਰ ਚੁੱਕੀ ਹੈ।
ਇਨਾਇਤ ਦੀ ਰਣਵੀਰ ਕਪੂਰ ਨਾਲ ਇੱਕ ਹੋਰ ਫ਼ਿਲਮ Cricketer Mithali Raj’s biopic
ਉਨ੍ਹਾਂ ਦੱਸਿਆ ਕਿ ਇਨਾਇਤ ਦੀ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਜਿਸ ਵਿੱਚ ਅਦਾਕਾਰ ਰਣਵੀਰ ਕਪੂਰ, ਸ਼ਰਧਾ ਕਪੂਰ, ਡਿੰਪਲ ਕਪਾਡੀਆ, ਬੋਨੀ ਕਪੂਰ ਆਦਿ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਇਨਾਇਤ ਵੀ ਇਸ ਵਿੱਚ ਅਦਾਕਾਰੀ ਕਰ ਰਹੀ ਹੈ।
ਇਨਾਇਤ ਦੀ ਕਲਾ ਨੂੰ ਹਰ ਕਲਾਕਾਰ ਦੀ ਤਾਰੀਫ ਮਿਲੀ
ਇਸ ਛੋਟੀ ਬੱਚੀ ਨੇ ਹਰ ਕਲਾਕਾਰ ਤੋਂ ਕਲਾ ਦੀ ਤਾਰੀਫ ਹਾਸਲ ਕੀਤੀ ਹੈ। ਅਭਿਸ਼ੇਕ ਬੱਚਨ, ਤਾਪਸੀ ਪੰਨੂ ਆਦਿ ਨੇ ਇਸ ਬੱਚੀ ਦੀ ਕਲਾ ਦੀ ਤਾਰੀਫ ਕੀਤੀ ਹੈ। ਇਨਾਇਤ ਦੇ ਪਰਿਵਾਰ ਨੂੰ ਇਸ ਬੱਚੀ ‘ਤੇ ਮਾਣ ਹੈ। ਹੁਣ ਵੀ ਲੋਕ ਉਸ ਦੇ ਘਰ ਨੂੰ ਇਨਾਇਤ ਦੇ ਨਾਂ ਨਾਲ ਹੀ ਜਾਣਦੇ ਹਨ।
Also Read : ਮਾਂ ਫਿਲਮ ਜ਼ਬਰਦਸਤ ਕਾਮਯਾਬੀ ਹਾਸਲ ਕਰੇਗੀ : Gurpreet Ghuggi
Also Read : ਸਰਦੂਲ ਸਿਕੰਦਰ ਦੀ ਯਾਦ ‘ਚ ਗੀਤ ‘ਭਾਬੀ’ ਰਿਲੀਜ਼
Connect With Us : Twitter Facebook youtube