Fashion Event in Ludhiana ਮਸ਼ਹੂਰ ਡਿਜ਼ਾਈਨਰਾਂ ਨੇ ਰੈਂਪ ‘ਤੇ ਆਪਣੇ ਕਲੈਕਸ਼ਨਜ ਨੂੰ ਪੇਸ਼ ਕੀਤਾ

0
358
Fashion Event in Ludhiana

Fashion Event in Ludhiana

ਇੰਡੀਆ ਨਿਊਜ, ਲੁਧਿਆਣਾ:

Fashion Event in Ludhiana  ਯੂ ਐਂਡ ਆਈ ਦੋ ਰੋਜ਼ਾ ਫੈਸ਼ਨ ਵੀਕ, ਸੀਜ਼ਨ-4 ਸ਼ੁਰੂ ਹੋ ਗਿਆ ਹੈ। ਇਸ ਦਾ ਆਯੋਜਨ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਰਿਜ਼ੋਰਟ ਵਿਖੇ ਕੀਤਾ ਜਾ ਰਿਹਾ ਹੈ। ਦੋ ਰੋਜ਼ਾ ਫੈਸ਼ਨ ਵੀਕ ਦਾ ਉਦਘਾਟਨ ਪਦਮਸ਼੍ਰੀ ਰਜਨੀ ਬੈਕਟਰ ਨੇ ਜੋਤ ਜਗਾ ਕੇ ਕੀਤਾ। ਇਸ ਫੈਸ਼ਨ ਵੀਕ ‘ਚ ਦੇਸ਼ ਭਰ ਤੋਂ ਕਈ ਮਸ਼ਹੂਰ ਡਿਜ਼ਾਈਨਰਾਂ ਨੇ ਹਿੱਸਾ ਲਿਆ। ਪਹਿਲੇ ਦਿਨ ਆਈਆਈਐਫਟੀ ਇੰਸਟੀਚਿਊਟ, ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣੀ ਕਲੈਕਸ਼ਨ ਪੇਸ਼ ਕੀਤੀ। ਇਸ ਦੇ ਨਾਲ ਡਿਜ਼ਾਈਨਰ ਰੁਦਰਾਕਸ਼, ਮਾਰਕਸ ਐਂਡ ਸਪੈਂਸਰ, ਕ੍ਰੋਮੋਫਾਲ, ਨੈਮਤ ਅਤੇ ਗ੍ਰੈਂਡ ਫਿਨਾਲੇ ਵਿੱਚ ਰੋਹਿਤ ਕਾਮਰਾ ਨੇ ਪ੍ਰੋਫੈਸ਼ਨਲ ਮਾਡਲਾਂ ਦੇ ਨਾਲ ਰੈਂਪ ਉੱਤੇ ਆਪਣੇ ਵੰਨ-ਸੁਵੰਨੇ ਕਲੈਕਸ਼ਨਜ ਦਾ ਪ੍ਰਦਰਸ਼ਨ ਕੀਤਾ।

Fashion Event in Ludhiana

ਇਸੇ ਤਰ੍ਹਾਂ, ਲੁਧਿਆਣਾ ਦੀ ਮਸ਼ਹੂਰ ਮੇਕਅਪ ਆਰਟਿਸਟ ਗ੍ਰੇਸ ਸੈਲੂਨ ਵੱਲੋਂ ਮਾਡਲਾਂ ਨੂੰ ਮੇਕਅੱਪ ਰਾਹੀਂ ਇੱਕ ਨਵਾਂ ਅਤੇ ਬੋਲਡ ਲੁੱਕ ਦਿੱਤਾ ਗਿਆ। ਇਸੇ ਤਰ੍ਹਾਂ ਰਾਈਜ਼ ਟੂ ਫੇਮ ਪ੍ਰੋਡਕਸ਼ਨ ਨੇ ਫੋਟੋਗ੍ਰਾਫੀ ਅਤੇ ਪ੍ਰੋਡਕਸ਼ਨ ਰਾਹੀਂ ਸਹਿਯੋਗ ਕੀਤਾ। ਬਾਬਾ ਦੀਵਾਨ ਗੁੱਡ ਲਿਵਿੰਗ ਇੰਡੀਆ, ਬਲੈਂਡਰਜ਼ ਪ੍ਰਾਈਡ ਅਤੇ ਮੋਨਸਟਰ ਐਨਰਜੀ ਡਰਿੰਕ ਨੇ ਵੀ ਸਹਿਯੋਗ ਦਿੱਤਾ। ਇਸ ਸਮਾਗਮ ਦਾ ਆਯੋਜਨ ਪੂਰੀ ਤਰ੍ਹਾਂ ਰਾਹੁਲ ਪਾਸੀ, ਸੰਸਥਾਪਕ ਅਤੇ ਨਿਰਦੇਸ਼ਕ, ਯੂ ਐਂਡ ਆਈ ਇੰਟਰਨੈਸ਼ਨਲ ਦੁਆਰਾ ਆਪਣੀ ਮਿਹਨਤੀ ਟੀਮ ਦੇ ਨਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸ਼ੋਅ ਕਰਵਾਉਣ ਦਾ ਮਕਸਦ ਨਵੇਂ ਟ੍ਰੈਂਡ ਨੂੰ ਸਭ ਦੇ ਸਾਹਮਣੇ ਲਿਆਉਣਾ ਹੈ। ਯੂ ਐਂਡ ਆਈ ਐਡਵਾਈਜ਼ਰੀ ਬੋਰਡ ਦੇ ਗੀਤਾ ਨਾਗਰਥ ਅਤੇ ਸਨਮ ਮਹਿਰਾ ਨੇ ਕਿਹਾ ਕਿ ਇਸ ਸਮਾਗਮ ਦੇ ਆਯੋਜਨ ਦਾ ਉਦੇਸ਼ ਸਾਰਿਆਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਹੈ, ਤਾਂ ਜੋ ਹਰ ਕੋਈ ਆਪਣੇ ਆਪ ਨੂੰ ਅੱਗੇ ਲਿਆ ਸਕੇ।

Also Read : ਮਿੱਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੀ ਫਿਲਮ ‘ਬਾਈ ਜੀ ਕੁੱਟਣਗੇ’ 27 ਮਈ ਨੂੰ ਹੋਵੇਗੀ ਰਿਲੀਜ਼  

Connect With Us : Twitter Facebook youtube

SHARE