ਪਰਮੀਸ਼ ਵਰਮਾ ਨੇ ਪਤਨੀ ਗੀਤ ਨਾਲ ਬੇਬੀ ਸ਼ਾਵਰ ਦੀਆ ਤਸਵੀਰਾਂ ਕੀਤੀਆਂ ਸਾਂਝੀਆਂ

0
397
Parmish Verma shared baby shower pictures with his wife Geet

ਇੰਡੀਆ ਨਿਊਜ਼, Pollywood News: ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗੀਤਕਾਰ ਅਤੇ ਪ੍ਰੋਡਿਊਸਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡਿਆ ਤੇ ਕੁੱਝ ਮਹੀਨੇ ਪਹਿਲਾ ਇਹ ਖੁਸ਼ੀ ਸਾਂਝੀ ਕੀਤੀ ਸੀ, ਕਿ ਉਹ ਜਲਦ ਹੀ ਪਿਤਾ ਬਣਨ ਵਾਲੇ ਹਨ।

ਅਦਾਕਾਰ ਦੇ ਹਾਲ ਹੀ ‘ਚ ਆਪਣੀ ਪਤਨੀ ਗੀਤ ਨਾਲ ਬੇਬੀ ਸ਼ਾਵਰ ਦੀਆ ਤਸਵੀਰ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਦੋਵੇ ਬੜੇ ਖੁਸ਼ ਨਜ਼ਰ ਰਹੇ ਹਨ। ਮਾਂ-ਬਾਪ ਬਣਨ ਜਾ ਰਹੇ ਪੰਜਾਬੀ ਜੋੜੇ ਨੇ ਹਾਲ ਹੀ ‘ਚ ਆਪਣੇ ਘਰ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ, ਜਿਸ ਦੀਆਂ ਤਸਵੀਰਾਂ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਕਬੀਲੇਗੋਰ ਕਰਨ ਵਾਲੀ ਗੱਲ ਹੈ ਵਰਮਾ ਅਤੇ ਗੀਤ ਦਾ ਵਿਆਹ 20 octuber 2021 ਨੂੰ ਹੋਇਆ ਸੀ। ਗੀਤ ਕੈਨੇਡਾ ‘ਚ ਕੈਨੇਡੀਅਨ ਸਿਆਸਤਦਾਨ ਅਤੇ ਇਕ ਵਕੀਲ ਹੈ। ਉਹ ਦੋਵੇ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।

SHARE