ਗਿੱਪੀ ਗਰੇਵਾਲ ਨੇ CM Mann ਅਤੇ ਗੁਰਪ੍ਰੀਤ ਕੌਰ ਨਾਲ ਕੀਤੀ ਮੁਲਾਕਾਤ

0
259
Gippy Grewal met CM Mann and Gurpreet Kaur

ਇੰਡੀਆ ਨਿਊਜ਼ ; Gippy Grewal met CM Mann and Gurpreet Kaur: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ(Gippy Grewal) ਆਪਣੇ ਨਵੇਂ ਗੀਤ ‘ਮੁਟਿਆਰੇ ਨੀ’ (Mutiyare Ni) ਨੂੰ ਲੈ ਕਰ ਚਰਚਾ ‘ਚ ਹਨ। ਇਸੀ ਵਿਚਕਾਰ ਉਨ੍ਹਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਅਦਾਕਾਰ ਨੇ ਆਪਣੇ ਪਰਿਵਾਰ ਨਾਲ ਸੀਐਮ ਭਗਵੰਤ ਮਾਨ (Bhagwant Mann) ਤੇ ਪਤਨੀ ਗੁਰਪ੍ਰੀਤ ਕੌਰ (GurpreetKaur) ਦੀ ਫੋਟੋ ਵੀ ਸਾਂਝੀ ਕੀਤੀ ਹੈ। (photo-instagram)

ਫੋਟੋ ਸ਼ੇਅਰ ਕਰਦੇ ਹੋਏ ਦਿੱਤੀ ਸ਼ੁਭਕਾਮਨਾਵਾਂ

ਅਦਾਕਾਰ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ਮਾਣਯੋਗ ਮੁੱਖ ਮੰਤਰੀ ਜੀ ਅਤੇ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਵਿਆਹੁਤਾ ਜੀਵਨ ਦੀਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। ਵਾਹਿਗੁਰੂ ਹਮੇਸ਼ਾ ਮੇਹਰ ਰੱਖਣ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਬਖਸ਼ਣ। ਏਕੋਮ ਅਤੇ ਸ਼ਿੰਦਾ ਖੁਸ਼ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਹੈ। ਗੁਰਬਾਜ਼ ਨੂੰ ਕੁੱਤਿਆਂ ਦਾ ਬਹੁਤ ਸ਼ੌਕ ਹੈ ਅਤੇ ਉਹ ਤੁਹਾਡੇ ਪਾਲਤੂ ਕੁੱਤਿਆਂ ਨੂੰ ਬਹੁਤ ਯਾਦ ਕਰ ਰਹੀ ਹੈ । ਮੇਰੇ ਪਰਿਵਾਰ ਨੂੰ ਇਨ੍ਹਾਂ ਪਿਆਰ ਦੇਣ ਲਈ ਧੰਨਵਾਦ ਕਰਦਾ ਹਾਂ

ਹਲਾਂਕਿ ਗਿੱਪੀ ਗਰੇਵਾਲ ਸੀਐਮ ਦੇ ਵਿਆਹ ਵਿੱਚ ਨਹੀਂ ਦੇਖੇ ਗਏ। ਪਰ ਅਦਾਕਾਰ ਨੇ ਖਾਸ ਤਰੀਕੇ ਨਾਲ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Gippy Grewal met CM Mann and Gurpreet Kaur

ਤੁਹਾਨੂੰ ਦੱਸ ਦੇਈਏ ਕਿ ਸੀਐਮ ਭਗਵੰਤ ਮਾਨ ਪੰਜਾਬ ਦੇ ਪਹਿਲੇ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਹੀ ਵਿਆਹ ਕਰਵਾਇਆ ਸੀ। ਮਾਨ ਨੇ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਇਨ੍ਹਾਂ ਦਾ ਵਿਆਹ ਸਿੱਖ ਪਰੰਪਰਾਵਾਂ ਅਤੇ ਆਨੰਦ ਕਾਰਜਾਂ ਅਨੁਸਾਰ ਹੋਇਆ ਸੀ। ਕਾਬਿਲੇਗੌਰ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਕਈ ਸਿਆਸਤਦਾਨਾਂ ਨੇ ਵੀ ਵਿਆਹ ਦੀ ਵਧਾਈ ਦਿੱਤੀ। ਹਾਲਾਂਕਿ ਉਨ੍ਹਾਂ ਦੇ ਵਿਆਹ ਵਿੱਚ ਗਿਣੇ-ਚੁਣੇ ਹੀ ਲੋਕ ਸ਼ਾਮਲ ਹੋਏ ਸਨ। (ਸੰਕੇਤਕ ਫੋਟੋ)

ਇਹ ਵੀ ਪੜ੍ਹੋ: ਸ਼੍ਰੀਲੰਕਾ ਵਿੱਚ ਮੌਜੂਦਾ ਆਰਥਿਕ ਸੰਕਟ ਕਾਰਨ ਲੰਕਾ ਪ੍ਰੀਮੀਅਰ ਲੀਗ 2022 ਕੀਤਾ ਮੁਲਤਵੀ

ਇਹ ਵੀ ਪੜ੍ਹੋ: ਇੰਗਲੈਂਡ ‘ਚ ਵਨਡੇ ਸੀਰੀਜ਼ ਜਿੱਤਣ ਵਾਲੇ ਤੀਜੇ ਭਾਰਤੀ ਕਪਤਾਨ ਬਣੇ ਰੋਹਿਤ ਸ਼ਰਮਾ

ਇਹ ਵੀ ਪੜ੍ਹੋ: Garena Free Fire Redeem Code Today 18 July 2022

ਸਾਡੇ ਨਾਲ ਜੁੜੋ : Twitter Facebook youtube

 

 

SHARE