ਜਿੰਦ ਮਾਹੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

0
379
Jind Mahi movie trailer released

ਇੰਡੀਆ ਨਿਊਜ਼ ; Jind Mahi movie trailer released : ਪੰਜਾਬੀ ਇੰਡਸਟਰੀ ਕੋਰੋਨਾ ਕਾਰਨ ਕਾਫੀ ਮਾੜੇ ਸਮੇਂ ਤੋਂ ਉਭਾਰ ਕੇ ਇਕ ਵਾਰ ਫਿਰ ਤੋਂ ਹਿੱਟ ਫ਼ਿਲਮ ਦੇਣ ਲਈ ਤਿਆਰ ਹੈ। ਅਜਿਹੀਆਂ ਕਈ ਫ਼ਿਲਮ ਹਨ ਜੋ ਕੋਰੋਨਾ ਤੋਂ ਬਾਅਦ ਪੰਜਾਬ ‘ਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਧੂੰਮ ਮਚਾ ਰਹੀਆਂ ਹਨ। ਅਜਿਹੀ ਹੀ ਇਕ ਹੋਰ ਸ਼ਾਨਦਾਰ ਫਿਲਮ ਲੈ ਕੇ ਆ ਰਹੀ ਹੈ “ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ” ਜਿਹਨਾਂ ਦੀ ਆਉਣ ਵਾਲੀ ਫਿਲਮ ” ਜਿੰਦ ਮਾਹੀ ” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ l

5 ਅਗਸਤ ਨੂੰ ਹੋਵੇਗੀ ਫਿਲਮ ਰਿਲੀਜ਼

ਦਰਸ਼ਕਾਂ ਇਸ ਫਿਲਮ 5 ਅਗਸਤ ਨੂੰ ਦੇਖਣਗੇ। ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ l ਟ੍ਰੇਲਰ ਦੀ ਪੁਸ਼ਟੀ ਕਰਦੇ ਹੋਏ ਸੋਨਮ ਅਤੇ ਅਜੇ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਵੀ ਸਾਂਝੀ ਕੀਤੀ ਹੈ ਸੋਨਮਪ੍ਰੀਤ ਬਾਜਵਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ ‘ਤੇ ਕੁਝ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਸਨੇ 2012 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ।

ਇੱਥੇ ਦੇਖੋ ਵੀਡੀਓ

ਸੋਨਮ ਬਾਜਵਾ ਨੇ 2013 ਵਿੱਚ ਪੰਜਾਬੀ ਫਿਲਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ l ਉਸਨੇ ਪੰਜਾਬੀ ਫਿਲਮ ਬੈਸਟ ਆਫ ਲੱਕ (2013) ਨਾਲ ਸ਼ੁਰੂਆਤ ਕੀਤੀ ਅਤੇ ਪੀਰੀਅਡ ਡਰਾਮਾ ਪੰਜਾਬ 1984 (2014) ਵਿੱਚ ਮੁੱਖ ਭੂਮਿਕਾ ਨਿਭਾਈ l ਉਹ 2014 ਵਿੱਚ ਤਮਿਲ ਰੋਮਾਂਟਿਕ ਕਾਮੇਡੀ ਕਪਲ ਵਿੱਚ ਵੀ ਨਜ਼ਰ ਆਈ ਹੈ।

ਸਮੀਰ ਪੰਨੂ ਦੁਆਰਾ ਡਾਇਰੈਕਟ ਕੀਤੀ ਗਈ “ਜਿੰਦ ਮਾਹੀ”

ਫਿਲਮ ਸਮੀਰ ਪੰਨੂ ਦੁਆਰਾ ਡਾਇਰੈਕਟ ਕੀਤੀ ਗਈ ਹੈ ਅਤੇ ਇਸ ਦੀ ਸਟੋਰੀ ਮਾਨਮੋਰਡ ਸਿੱਧੂ ਦੁਆਰਾ ਲਿੱਖੀ ਗਈ ਹੈ। ਫਿਲਮ ਦੀ ਸਟੋਰੀ ਸਾਫੀ ਦਿਲਚਸਪ ਹੈ ਇਹ ਰੋਮਾਂਸ ਦੇ ਨਾਲ ਨਾਲ ਕਾਮੇਡੀ ਨਾਲ ਵੀ ਭਰਪੂਰ ਹੈ।

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਇਹ ਵੀ ਪੜ੍ਹੋ: ਸ਼ਕਤੀਮਾਨ 25 ਸਾਲ ਬਾਅਦ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

ਸਾਡੇ ਨਾਲ ਜੁੜੋ : Twitter Facebook youtube

SHARE