ਸਿੱਧੂ ਦੀ ਮਾਂ ਲਈ ਕਰਨ ਔਜਲਾ ਨੇ ਗਾਇਆ ਭਾਵੁਕ ਗੀਤ

0
339
Karan Aujla sang a passionate song for Sidhu mother

ਇੰਡੀਆ ਨਿਊਜ਼, Pollywood News: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਮੂਸੇਵਾਲਾ ਦੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਕਈ ਮਸ਼ਹੂਰ ਕਲਾਕਾਰ ਆਪਣੇ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਯਾਦ ਕਰਦੇ ਹਨ।

ਮਰਹੂਮ ਗਾਇਕ ਨੂੰ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਪਸੰਦ ਕਰਨ ਵਾਲੇ ਕਈ ਸਿਤਾਰੇ ਮੌਜੂਦ ਹਨ। ਜੋ ਆਪਣੇ ਸ਼ੋਅ ਦੌਰਾਨ ਸਿੱਧੂ ਨੂੰ ਸ਼ਰਧਾਜਲੀ ਦਿੰਦੇ ਹੋਏ ਨਜ਼ਰ ਆਉਂਦੇ ਹਨ। ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਅੱਜ ਵੀ ਜ਼ਿੰਦਾ ਹੈ। ਇਸ ਵਿਚਕਾਰ ਹੀ ਪੰਜਾਬੀ ਗਾਇਕ ਕਰਨ ਔਜਲਾ (Karan Aujla) ਨੇ ਵੀ ਇੱਕ ਗੀਤ ਰਾਹੀਂ ਕਲਾਕਾਰ ਨੂੰ ਸ਼ਰਧਾਜਲੀ ਦਿੱਤੀ ਹੈ।

“ਮਾਂ ਬੋਲਦੀ ਆਂ” ਔਜਲਾ

ਹਾਲ ਹੀ ਵਿੱਚ ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ `ਚ ਸ਼ਰਧਾਂਜਲੀ ਦਿੱਤੀ ਸੀ। ਡਰੇਕ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਮਾਂ ਗਾ ਸ਼ਰਧਾਜਲੀ ਦਿੱਤੀ ਹੈ। ਦਰਅਸਲ, ਇਹ ਗੀਤ ਔਜਲਾ ਨੇ ਸਿੱਧੂ ਦੀ ਮਾਂ ਲਈ ਗਾਇਆ ਹੈ। ਗੀਤ ਦੇ ਬੋਲ ਹਨ “ਮਾਂ ਬੋਲਦੀ ਆਂ”।

ਯਾਨਿ ਕਿ ਸਿੱਧੂ ਦੀ ਮਾਂ ਦੇ ਦਰਦ ਨੂੰ ਸੰਗੀਤ ਰਾਹੀਂ ਕਰਨ ਔਜਲਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਸੁਣ ਕੇ ਸਿਰਫ਼ ਮੂਸੇਵਾਲਾ ਦੇ ਫ਼ੈਨਜ਼ ਹੀ ਨਹੀਂ, ਸਗੋਂ ਕਰਨ ਔਜਲਾ ਦੇ ਫ਼ੈਨਜ਼ ਵੀ ਭਾਵੁਕ ਹੋ ਰਹੇ ਹਨ। ਇਸ ਗੀਤ ਨੂੰ ਬੀਤੇ ਦਿਨ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ। ਫ਼ਿਲਹਾਲ ਇਸ ਗੀਤ ਦਾ ਵੀਡੀਓ ਸਾਹਮਣੇ ਨਹੀਂ ਆਇਆ ਹੈ। ਇਹ ਗੀਤ ਯੂਟਿਊਬ `ਤੇ ਸੁਣਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਕਤਲ `ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਮਾਸਟਰ ਮਾਈਂਡ ਵਜੋਂ ਸਾਹਮਣੇ ਆ ਰਿਹਾ ਹੈ। ਜੋ ਕਿ ਹਾਲੇ ਤੱਕ ਪੰਜਾਬ ਪੁਲਿਸ ਦੇ ਸ਼ਿਕੱਜੇ ਵਿੱਚ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ਕੈਨੇਡਾ ਨੂੰ 8-0 ਨਾਲ ਹਰਾ ਕੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਇਹ ਵੀ ਪੜ੍ਹੋ: ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸੀ ਤਗਮਾ

ਇਹ ਵੀ ਪੜ੍ਹੋ: ਬੈਡਮਿੰਟਨ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਜਿੱਤਿਆ ਚਾਂਦੀ ਤਗ਼ਮਾ

ਸਾਡੇ ਨਾਲ ਜੁੜੋ :  Twitter Facebook youtube

SHARE