Mexico Challiye Trailer Out ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

0
362
Mexico Challiye Trailer Out

ਇੰਡੀਆ ਨਿਊਜ਼, ਮੁੰਬਈ:

Mexico Challiye Trailer Out: ਐਮੀ ਵਿਰਕ ਜਿਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਐਮੀ ਵਿਰਕ ਹਾਲ ਹੀ ਵਿੱਚ ਫਿਲਮ 83 ਵਿੱਚ ਨਜ਼ਰ ਆਏ ਸਨ। ਜਿਸ ਵਿੱਚ ਉਹਨਾਂ ਦੀ ਅਦਾਕਾਰੀ ਦਾ ਵੀ ਕਾਫੀ ਕਮਾਲ ਸੀ। ਇਸ ਵਿੱਚ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰ ਵੀ ਸਨ। ਜਿਸ ਵਿੱਚ ਹਾਰਡੀ ਸੰਧੂ ਵੀ ਆਉਂਦਾ ਹੈ। ਹਾਰਡੀ ਆਪਣੇ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ।

(Mexico Challiye Trailer Out)

ਐਮੀ ਵਿਰਕ ਦੀ ਆਗਾਮੀ ਰਿਲੀਜ਼ ‘ਆਜਾ ਮੈਕਸੀਕੋ ਚੱਲੀਏ’ 25 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕਹਾਣੀ ’ਤੇ ਆਧਾਰਿਤ ਹੈ।

ਪੋਸਟਰ ’ਚ ਐਮੀ ਵਿਰਕ ਦੇ ਚੇਹਰੇ ਤੇ ਨਿਰਾਸ਼ਾ ਨਜ਼ਰ ਆ ਰਹੀ ਹੈ। ਇਸ ਫ਼ਿਲਮ ਵਿੱਚ ਐਮੀ ਵਿਰਕ ਨਾਲ ਜ਼ਫਰੀ ਖ਼ਾਨ ਤੇ ਨਾਸਿਰ ਚਿਨੌਟੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਸਟਾਰ ਕਾਸਟ ’ਚ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਦੇਖਣ ਨੂੰ ਮਿਲਣਗੇ।

(Mexico Challiye Trailer Out)

ਦੱਸ ਦਈਏ ਕਿ ਫ਼ਿਲਮ ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਦੀ ਪੇਸ਼ਕਸ਼ ਹੈ। ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਕੀਤਾ ਹੈ। ਇਸ ਫ਼ਿਲਮ ਤੋ ਪਹਿਲਾ ਹਾਲ ਹੀ ‘ਚ ਐਮੀ ਵਿਰਕ ਦਾ ਗੀਤ Teri Jatti ਰਿਲੀਜ਼ ਹੋਇਆ। ਇਸ ਗਾਣੇ ਵਿੱਚ ਗਾਇਕ ਨਾਲ ਪੰਜਾਬੀ ਅਦਾਕਾਰਾ ਤਾਨਿਆ ਨਜ਼ਰ ਆਈ। ਇਸ ਗੀਤ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲ ਰਿਹਾ ਹੈ।

ਫਿਲਹਾਲ ਆਪਣੀ ਨਵੀਂ ਫ਼ਿਲਮ ਵਿੱਚ ਐਮੀ ਵਿਰਕ ਕੀ ਕਮਾਲ ਦਿਖਾਉਦੇ ਹਨ ਦੇਖਣਾ ਬੇਹੱਦ ਮਜ਼ੇਦਾਰ ਰਹਿਗਾ। ਇਸ ਤੋ ਪਹਿਲਾ ਕਈ ਪੰਜਾਬੀ ਸਿਤਾਰੇ ਆਪਣੀਆਂ ਆਗਾਮੀ ਫ਼ਿਲਮਾਂ ਦੇ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਚੁੱਕੇ ਹਨ। ਜਿਸ ਵਿੱਚ ‘ਲੌਂਗ ਲਾਚੀ 2’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਸ਼ਾਮਿਲ ਹੈ।

(Mexico Challiye Trailer Out)

ਇਹ ਵੀ ਪੜ੍ਹੋ : Punjabi Singer Jordan Sandhu Marriage ਲਾੜਾ-ਲਾੜੀ ਦਾ ਵਿਆਹ ਦਾ ਪਹਿਰਾਵਾ ਚਰਚਾ ਦਾ ਵਿਸ਼ਾ ਬਣਿਆ ਰਿਹਾ

Connect With Us:-  Twitter Facebook

SHARE