Miss Universe Harnaz Kaur Sandhu
ਦਿਨੇਸ਼ ਮੋਦਗਿਲ, ਲੁਧਿਆਣਾ:
Miss Universe Harnaz Kaur Sandhu 21 ਸਾਲਾਂ ਪੰਜਾਬੀ ਮੁਟਿਆਰ ਹਰਨਾਜ਼ ਕੌਰ ਸੰਧੂ ਨੇ 21 ਸਾਲਾਂ ਬਾਅਦ (ਭਾਰਤ ਦੀ ਪਿਛਲੀ ਮਿਸ ਯੂਨੀਵਰਸ 2000 ਵਿੱਚ ਲਾਰਾ ਦੱਤਾ ਸੀ) ਤਾਜ ਨੂੰ ਦੁਬਾਰਾ ਭਾਰਤ ਦੇ ਨਾਮ ਕਰਕੇ ਸੁਰਖੀਆਂ ਬਟੋਰੀਆਂ ਹਨ। ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਸੰਧੂ ਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਨਾਲ ਦੋ ਫਿਲਮਾਂ ਸਾਈਨ ਕੀਤੀਆਂ ਸਨ।
‘ਬਾਈ ਜੀ ਕੁੱਟਣਗੇ’ ਦੇ ਨਾਲ ਸ਼ੁਰੂਆਤ ਕਰੇਗੀ Miss Universe Harnaz Kaur Sandhu
ਹਰਨਾਜ਼ ਕੌਰ ਸੰਧੂ ਆਪਣੀ ਵਾਪਸੀ ਤੋਂ ਬਾਅਦ ਹੀ ਪਹਿਲੀ ਫਿਲਮ ‘ਬਾਈ ਜੀ ਕੁੱਟਣਗੇ’ ਦੀ ਸ਼ੂਟਿੰਗ ਦੇ ਨਾਲ ਸ਼ੁਰੂਆਤ ਕਰੇਗੀ, ਜਿਸ ‘ਚ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਉਪਾਸਨਾ ਸਿੰਘ ਆਪਣੇ ਪ੍ਰੋਡਕਸ਼ਨ ਬੈਨਰ ਸੰਤੋਸ਼ ਏੰਟਰਟੇਨਮੇੰਟ ਸਟੂਡੀਓ ਦੇ ਨਾਲ ਆਪਣੇ ਬੇਟੇ ਨਾਨਕ ਨੂੰ ਮੁੱਖ ਭੂਮਿਕਾ ‘ਚ ਰੱਖ ਕੇ ਉਸਦੇ ਕੈਰੀਅਰ ਦੀ ਸ਼ੁਰੂਆਤ ਕਰਣਗੇ। ਫਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਹੋਰ ਨਾਮੀ ਕਲਾਕਾਰ ਗੁਰਪ੍ਰੀਤ ਘੁੱਗੀ, ਦੇਵ ਖਰੌੜ, ਹੌਬੀ ਧਾਲੀਵਾਲ ਅਤੇ ਨਿਰਮਾਤਾ ਖੁਦ ਉਪਾਸਨਾ ਸਿੰਘ ਵੀ ਨਜ਼ਰ ਆਉਣਗੇ, ਜੋ ਕਿ 27 ਮਈ 2022 ਨੂੰ ਰਿਲੀਜ਼ ਹੋਵੇਗੀ।
‘ਯਾਰਾਂ ਦੀਆਂ ਪੋ ਬਾਰਾ’ ਸਾਈਨ ਕੀਤੀ ਗਈ ਦੂਜੀ ਫਿਲਮ Miss Universe Harnaz Kaur Sandhu
ਮਿਸ ਯੂਨੀਵਰਸ ਦੁਆਰਾ ਸਾਈਨ ਕੀਤੀ ਗਈ ਦੂਜੀ ਫਿਲਮ ‘ਯਾਰਾਂ ਦੀਆਂ ਪੋ ਬਾਰਾ’ ਹੈ, ਜਿਸ ਦਾ ਨਿਰਮਾਣ ਵੀ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੁਆਰਾ ਕੀਤਾ ਜਾਵੇਗਾ ਅਤੇ ਮੁੱਖ ਅਦਾਕਾਰ ਵਜੋਂ ਨਾਨਕ ਵੀ ਹੋਣਗੇ। ਜਸਵਿੰਦਰ ਭੱਲਾ ਦੇ ਨਾਲ ਫਿਲਮ ਦੀ ਬਾਕੀ ਕਾਸਟ ਵਿੱਚ ਹਾਰਬੀ ਸੰਘਾ ਅਤੇ ਉਪਾਸਨਾ ਸਿੰਘ ਵੀ ਸ਼ਾਮਲ ਹੋਣਗੇ ਅਤੇ ਫਿਲਮ ਜੁਲਾਈ 2022 ਵਿੱਚ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Surveen Chawla’s First movie Experience ਟੈਲੀਵਿਜ਼ਨ ‘ਤੇ ‘ਕਹਿਂ ਤੋ ਹੋਵੇਗਾ’ ਨਾਲ ਸ਼ੁਰੂਆਤ ਕੀਤੀ