ਨੀਰੂ ਬਾਜਵਾ ਅਤੇ ਤਰਸੇਮ ਜੱਸੜ ਲੈ ਕੇ ਰਹੇ ਹਨ ਫਿਲਮ “Maa Da Ladla”

0
467
Neeru Bajwa and Tarsem Jassar upcoming movie Maa Da Ladla

ਇੰਡੀਆ ਨਿਊਜ਼ ; Maa Da Ladla: ਪਾਲੀਵੁੱਡ ‘ਚ ਹਰ ਨਵੀਂ ਫਿਲਮ ਦੇ ਨਾਲ ਦਰਸ਼ਕਾਂ ਨੂੰ ਪਰਦੇ ‘ਤੇ ਨਵੀਂ ਜੋੜੀ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ (Neeru Bajwa) ਨਾਲ ਆਪਣੀ ਫਿਲਮ ਕੋਕਾ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਹੁਣ ਨੀਰੂ ਦੀ ਜੋੜੀ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਲਾਕਾਰ ਤਰਸੇਮ ਜੱਸੜ ਨਾਲ ਨਜ਼ਰ ਆਵੇਗੀ। ਦੋਵਾਂ ਕਲਾਕਾਰਾਂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ।

16 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ “Maa Da Ladla”

ਅਦਾਕਾਰ ਨੇ ਫਿਲਮ ਦੀ ਟੀਮ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- “ਮਾਂ ਦਾ ਲਾਡਲਾ” (Maa Da Ladla) ਇੱਕ ਅਦਭੁਤ ਕਹਾਣੀ … ਨਵਾਂ ਕਿਰਦਾਰ … 16 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ… ਤਾਰੀਕ ਨੋਟ ਕਰਲੋ ਜੀ.. ਪੂਰੀਆਂ ਧੂਮਾਂ ਪੈਣੀਆਂ ? ਮਾਂ ਦੇ ਲਾਡਲੇ ਦੇ ਪੰਗੇ ??. ਫੈਨਜ਼ ਵੀ ਦੋਵਾਂ ਦੀ ਜੋੜੀ ਨੂੰ ਇੱਕ ਵਾਰ ਫਿਰ ਤੋਂ ਪਰਦੇ ਤੇ ਦੇਖਣ ਲਈ ਬੇਤਾਬ ਹਨ। ਮਨਪ੍ਰੀਤ ਜੋਹਲ ਦੇ ਨਾਲ ਆਸ਼ ਮਨੀਸ਼ ਸਾਹਨੀ ਫਿਲਮ ਦਾ ਨਿਰਮਾਣ ਕਰ ਰਹੇ ਹਨ। “ਮਾਂ ਦਾ ਲਾਡਲਾ” ਦਾ ਨਿਰਦੇਸ਼ਨ ਉਦੇ ਪ੍ਰਤਾਪ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਜੋੜੀ ਫਿਲਮ ‘ਉੱਡਾ ਐੜਾ’ ਵਿੱਚ ਨਜ਼ਰ ਆਈ ਸੀ। ਦੋਵਾ ਦੀ ਕੈਮਿਸਟਰੀ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ।

ਤਰਸੇਮ ਜੱਸੜ ਵਰਕਫਰੰਟ

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਤਰਸੇਮ ਫਿਲਮ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਫਿਲਮ “ਖਾਓ ਪੀਓ ਐਸ਼ ਕਰੋ” ਵਿੱਚ ਨਜ਼ਰ ਆਏ। ਇਸ ਫਿਲਮ ਵਿੱਚ ਰਣਜੀਤ ਬਾਵਾ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ। ਫਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਸੀ। ਫਿਲਹਾਲ ਆਪਣੀ ਨਵੀਂ ਫਿਲਮ ਵਿੱਚ ਨੀਰੂ ਅਤੇ ਤਰਸੇਮ ਕਿਸ ਤਰ੍ਹਾਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

ਇਹ ਵੀ ਪੜ੍ਹੋ: ਜਿੰਦ ਮਾਹੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਇਹ ਵੀ ਪੜ੍ਹੋ: ਸ਼ਕਤੀਮਾਨ 25 ਸਾਲ ਬਾਅਦ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

ਸਾਡੇ ਨਾਲ ਜੁੜੋ : Twitter Facebook youtube

SHARE