ਨੀਰੂ ਬਾਜਵਾ ਪਰਿਵਾਰ ਨਾਲ ਲੰਡਨ ‘ਚ ਮਨਾ ਰਹੀ ਹੈ ਛੁੱਟੀਆਂ

0
323
Neeru Bajwa in London

ਇੰਡੀਆ ਨਿਊਜ਼ ; Neeru Bajwa in London: ਨੀਰੂ ਬਾਜਵਾ (Neeru Bajwa) ਖੂਬਸੂਰਤੀ ਦੇ ਨਾਲ-ਨਾਲ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੰਦੀ ਆ ਰਹੀ ਹੈ। ਪੰਜਾਬੀ ਸਿਨੇਮਾ ਵਿੱਚ ਨੀਰੂ ਕਈ ਮਸ਼ਹੂਰ ਹਸਤਿਆਂ ਵਿੱਚੋਂ ਇੱਕ ਹੈ। ਜਿਸਨੇ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਆਪਣੇ ਲੰਡਨ ਟ੍ਰਿਪ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਲੰਡਨ ‘ਚ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿੱਚ ਨੀਰੂ ਨਾਲ ਉਨ੍ਹਾਂ ਦੇ ਪਤੀ ਹੈਰੀ ਜਵੰਧਾ ਅਤੇ ਵੱਡੀ ਬੇਟੀ ਨਜ਼ਰ ਆ ਰਹੀ ਹੈ।

ਫਿਲਮ ‘ਮੈਂ ਸੋਲ੍ਹ ਬਰਸ ਕੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਨੀਰੂ ਅੱਜ ਟੀਵੀ ਅਤੇ ਪੰਜਾਬੀ ਸਿਨੇਮਾ ਦਾ ਜਾਣਿਆ ਪਹਿਚਾਣੀਆਂ ਨਾਮ ਹੈ।

ਨੀਰੂ ਅਕਸਰ ਪਤੀ ਅਤੇ ਬੱਚਿਆ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੋ ਕਿ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੁੰਦੀਆਂ ਹਨ। ਪ੍ਰਸ਼ੰਸ਼ਕ ਵੀ ਨੀਰੂ ਦੀਆਂ ਮਸਤੀ ਭਰੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕਰਦੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਨੀਰੂ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨਾਲ ਫਿਲਮ ਕੋਕਾ ਵਿੱਚ ਨਜ਼ਰ ਆਈ। ਫਿਲਮ ਨੂੰ ਦਰਸ਼ਕਾਂ ਨੇ ਬਹੱਦ ਪਸੰਦ ਕੀਤਾ।

ਇਸ ਤੋਂ ਇਲਾਵਾ ਨੀਰੂ ਜਲਦ ਹੀ ਫਿਲਮ ਕਲੀ ਜੋਟਾ ਵਿੱਚ ਨਜ਼ਰ ਆਵੇਗੀ। ਇਸ ਵਿੱਚ ਉਨ੍ਹਾਂ ਨਾਲ ਅਦਾਕਾਰ ਅਤੇ ਗਾਇਕ ਸਤਿੰਦਰ ਸਰਤਾਜ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 3 ਫਰਵਰੀ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਅਮਰਿੰਦਰ ਗਿੱਲ ਦੀ ਫਿਲਮ “ਛੱਲਾ ਮੁੜਕੇ ਨੀ ਆਇਆ” ਇਸ ਡੇਟ ਨੂੰ ਹੋਵੇਗੀ ਰਿਲੀਜ਼

ਸਾਡੇ ਨਾਲ ਜੁੜੋ : Twitter Facebook youtube

SHARE