“ਪੋਲੀਵੁੱਡ ਗਪਸ਼ਪ” ਨਾਲ ਆਪਣੇ ਮਨਪਸੰਦ ਪੰਜਾਬੀ ਸਿਤਾਰਿਆਂ ਨੂੰ ਹੋਰ ਕਰੀਬ ਤੋਂ ਜਾਣੋ

0
367
Pollywood Gapshap Upcoming Show
Pollywood Gapshap Upcoming Show

ਦਿਨੇਸ਼ ਮੌਦਗਿਲ, Pollywood News (Pollywood Gapshap Upcoming Show): ਨਵੀਆਂ ਗੱਲਾਂ ਅਤੇ ਮਸਤੀ ਨਾਲ ਨਵੇਂ ਚੈਟ ਸ਼ੋਅ ‘ਪੋਲੀਵੁੱਡ ਗਪਸ਼ਪ ਵਿਚ ਤੁਸੀ ਆਪਣੇ ਮਨਪਸੰਦ ਮਸ਼ਹੂਰ ਹਸਤੀਆਂ ਨੂੰ ਹੋਰ ਵੀ ਕਰੀਬੀ ਨਾਲ ਜਾਣੋਗੇ। ਜ਼ੀ ਪੰਜਾਬੀ ਨੇ ਇਸ ਨਵੇਂ ਚੈਟ ਸ਼ੋਅ ‘ਪੋਲੀਵੁੱਡ ਗਪਸ਼ਪ’ ਨੂੰ ਇੱਕ ਨਵੀਂ ਮਨੋਰੰਜਨ ਲੜੀ ਦੇ ਨਾਲ ਪੇਸ਼ ਕੀਤਾ ਹੈ ਜੋ ਆਪਣੇ ਦਰਸ਼ਕਾਂ ਨੂੰ ਬੇਅੰਤ ਮਨੋਰੰਜਨ ਅਤੇ ਸ਼ਾਨਦਾਰ ਸਮੱਗਰੀ ਨਾਲ ਮੋਹਿਤ ਕਰੇਗਾ।

“ਪੋਲੀਵੁੱਡ ਗਪਸ਼ਪ” 13 ਅਗਸਤ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਮੇਜ਼ਬਾਨ, ਜੱਸੀ ਕੌਰ, ਜੋ ਇਸ ਸ਼ੋ ਨੂੰ ਪੇਸ਼ ਕਰਨਗੇ, ਇੱਕ ਸ਼ਾਨਦਾਰ ਅਤੇ ਬੇਮਿਸਾਲ ਕਲਾਕਾਰ ਹੈ ਜਿਸਨੇ ਕਈ ਮਸ਼ਹੂਰ ਪੰਜਾਬੀ ਸੰਗੀਤਕਾਰਾਂ ਨਾਲ ਕਈ ਗੀਤਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਜੱਸੀ ਕੌਰ ਇਸ ਸ਼ੋਅ “ਪੋਲੀਵੁਡ ਗਪਸ਼ਪ” ਰਾਹੀਂ ਦਰਸ਼ਕਾਂ ਦਾ ਵੀਕਐਂਡ ਮਨੋਰੰਜਕ ਅਤੇ ਖੁਸ਼ਹਾਲ ਬਣਾਉਣ ਲਈ ਤਿਆਰ ਹੈ, ਅਤੇ ਦਰਸ਼ਕਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਜਾਵੇਗਾ ਕਿਉਂਕਿ ਸ਼ੋਅ ‘ਪੋਲੀਵੁੱਡ ਗਪਸ਼ਪ’ ਹਰ ਸ਼ਨੀਵਾਰ ਅਤੇ ਐਤਵਾਰ 13 ਅਗਸਤ 2022 ਤੋਂ ਸ਼ਾਮ 7 ਵਜੇ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਹੋਵੇਗਾ।

ਇਹ ਵੀ ਪੜ੍ਹੋ: ਸੰਬਹਾਦਰ ਫਿਲਮ ਦੀ ਸ਼ੂਟਿੰਗ ਸ਼ੁਰੂ, ਵਿੱਕੀ ਕੌਸ਼ਲ ਨੇ ਸੈੱਟ ਤੋਂ ਪਹਿਲੀ ਤਸਵੀਰ ਸਾਂਝੀ ਕੀਤੀ

ਇਹ ਵੀ ਪੜ੍ਹੋ: ਉਰਫੀ ਜਾਵੇਦ ਪਿਛਲੇ 2 ਦਿਨਾਂ ਤੋਂ ਤੇਜ਼ ਬੁਖਾਰ ਕਾਰਨ ਹਸਪਤਾਲ ‘ਚ ਦਾਖਲ

ਸਾਡੇ ਨਾਲ ਜੁੜੋ :  Twitter Facebook youtube

SHARE