Punjabi Cinema
ਇੰਡੀਆ ਨਿਊਜ਼, ਚੰਡੀਗੜ੍ਹ :
Punjabi Cinema ਫਿਲਮ ‘ਵਾਰਨਿੰਗ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੰਬਲ ਮੋਸ਼ਨ ਪਿਕਚਰਜ਼ ਨੇ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਆਪਣੀ ਸਭ ਤੋਂ ਵਿਲੱਖਣ ਨਵੀਂ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਐਲਾਨ ਕੀਤਾ। ਫਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਨੇ ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
Punjabi Cinema ਡਿਜੀਟਲ ਪਲੇਟਫਾਰਮ ਤੇ ਦਰਸ਼ਕਾਂ ਨਾਲ ਸਾਂਝਾ ਕੀਤਾ
Punjabi Cinema ਅੱਜ ਇਸ ਫਿਲਮ ਦੇ ਸਾਰੇ ਕਲਾਕਾਰਾਂ ਨੇ ਨਾ ਸਿਰਫ ਇਸ ਫਿਲਮ ਦੇ ਪੋਸਟਰ ਨੂੰ ਆਪਣੇ ਆਪਣੇ ਡਿਜੀਟਲ ਪਲੇਟਫਾਰਮ ‘ਤੇ ਦਰਸ਼ਕਾਂ ਨਾਲ ਸਾਂਝਾ ਕੀਤਾ, ਬਲਕਿ ਇਹ ਦੱਸਣ ਦਾ ਇੱਕ ਤਰੀਕਾ ਵੀ ਸੀ ਕਿ ਇਸ ਫਿਲਮ ਵਿੱਚ ਕਿਹੜੇ-ਕਿਹੜੇ ਕਲਾਕਾਰ ਮੌਜੂਦ ਹਨ। ਸ਼ਾਵਾ ਨੀ ਗਿਰਧਾਰੀ ਲਾਲ ਦੀ ਕਹਾਣੀ ਗਿਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੀ ਹੈ। ਇਸ ਫਿਲਮ ਵਿੱਚ ਪੰਜਾਬੀ ਫਿਲਮ ਜਗਤ ਦੀਆਂ ਸੱਤ ਅਦਾਕਾਰਾਂ ਨੀਰੂ ਬਾਜਵਾ, ਯਾਮਿਨੀ ਗੌਤਮ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੁ ਗਰੇਵਾਲ, ਸਾਰਾ ਗੁਰਪਾਲ ਅਤੇ ਪਾਯਲ ਰਾਜਪੂਤ ਨੂੰ ਪੇਸ਼ ਕਰ ਕੇ ਇੱਕ ਨਾਵਾਂ ਇਤਿਹਾਸ ਰਚਿਆ ਹੈ।
ਇਹ ਵੀ ਪੜ੍ਹੋ : Repeal of Three Agricultural Laws ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ