Punjabi Film ਸ਼ਾਵਾ ਨੇ ਗਿਰਧਾਰੀ ਲਾਲ’ ਦਾ ਟ੍ਰੇਲਰ Release

0
367
Punjabi Film

Punjabi Film

ਇੰਡੀਆ ਨਿਊਜ਼, ਲੁਧਿਆਣਾ

Punjabi Film ‘ਆਉਣ ਵਾਲੀ ਫਿਲਮ ਦੀ ਝਲਕ ਦਿੰਦੇ ਹੋਏ, ਹੰਬਲ ਮੋਸ਼ਨ ਪਿਕਚਰਜ਼ ਅਤੇ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਅਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਡਿਸਟ੍ਰਿਬੂਟ ਹੋਣ ਵਾਲੀ ਸਾਲ ਦੀ ਸਭ ਤੋਂ ਦਿਲਚਸਪ ਅਤੇ ਸਭ ਤੋਂ ਵੱਡੀ ਫਿਲਮ ‘ਸ਼ਾਵਾ ਨੇ ਗਿਰਧਾਰੀ ਲਾਲ’ ਦਾ ਟ੍ਰੇਲਰ ਅੱਜ ਸਾਂਝਾ ਕੀਤਾ ਗਿਆ ਹੈ।

ਇਸ ਤਰਾਂ ਹੈ ਕਹਾਣੀ (Punjabi Film)

ਜਿਵੇਂ ਗਿਰਧਾਰੀ ਲਾਲ ਉਰਫ਼ ਗਿੱਪੀ ਗਰੇਵਾਲ ਟ੍ਰੇਲਰ ਵਿੱਚ ਕਹਿੰਦਾ ਹੈ, ‘ਤੇਰੇ ਤਾਂ ਕੋਈ ਪੈਰ ਵਰਗੀ ਨੀ ਹੈਗੀ’, ਸਾਰੀਆਂ ਅਭਿਨੇਤਰੀਆਂ ਆਮ ਪੰਜਾਬੀ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀਆਂ ਨੇ। ਪੰਜਾਬੀ ਫਿਲਮ ਇੰਡਸਟਰੀ ਦੀਆਂ ਸੱਤ ਨਾਮਵਰ ਅਭਿਨੇਤਰੀਆਂ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ, ਪਾਯਲ ਰਾਜਪੂਤ ਅਤੇ ਬਾਲੀਵੁੱਡ ਦੀ ਨਾਮਿ ਅਦਾਕਾਰਾ ਯਾਮੀ ਗੌਤਮ ਦੀ ਸ਼ਮੂਲੀਅਤ ਨੇ ਫਿਲਮ ਵਿੱਚ ਸ਼ਾਮਲ ਕੀਤਾ ਹੈ।

ਗਿੱਪੀ ਗਰੇਵਾਲ ਮਾਸੂਮ ਪਰ ਸ਼ਰਾਰਤੀ (Punjabi Film)

ਟ੍ਰੇਲਰ ਵਿੱਚ ਗਿੱਪੀ ਗਰੇਵਾਲ ਦੀ ਭੂਮਿਕਾ ਇੱਕ ਬਹੁਤ ਹੀ ਮਾਸੂਮ ਪਰ ਸ਼ਰਾਰਤੀ ਮੁੰਡੇ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਜੋ ਹਰ ਦੂਜੀ ਕੁੜੀ ਵੱਲ ਆਕਰਸ਼ਿਤ ਹੋ ਜਾਂਦਾ ਹੈ। ਸ਼ਾਵਾ ਨੀ ਗਿਰਧਾਰੀ ਲਾਲ ਨੇ ਨਾ ਸਿਰਫ਼ ਫ਼ਿਲਮ ਦਾ ਪੱਧਰ ਉੱਚਾ ਕੀਤਾ ਹੈ ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਿਆਰ ਵੀ ਉੱਚਾ ਕੀਤਾ ਹੈ, ਇਹ ਕਾਮੇਡੀ, ਸੰਗੀਤ ਅਤੇ ਸ਼ਰਾਰਤੀ ਰੋਮਾਂਸ ਦਾ ਪਿਟਾਰਾ ਹੋਵੇਗੀ।

ਟ੍ਰੇਲਰ ਇਸ ਗੱਲ ਦਾ ਸੱਚਾ ਪ੍ਰਮਾਣ ਹੈ ਕਿ ਇਹ ਫ਼ਿਲਮ ਆਪਣੀ ਵਿਲੱਖਣਤਾ ਦਾ ਪੂਰਾ ਫ਼ਾਇਦਾ ਛੱਕਣ ਵਿਚ ਕਾਮਯਾਬ ਹੋਵੇਗੀ ਅਤੇ ਇਸ ਦੇ ਲੇਖਕ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖ ਕੇ ਪੰਜਾਬੀ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਹੈ। ਆਪਣੇ ਨਜ਼ਦੀਕੀ ਸਿਨੇਮਾ ਹਾਲਾਂ ਵਿੱਚ 17 ਦਸੰਬਰ 2021 ਨੂੰ ਗਿਰਧਾਰੀ ਲਾਲ ਦੀ ਵੋਹਟੀ ਕੌਣ ਹੋਵੇਗੀ ਇਹ ਦੇਖਣਾ ਨਾ ਭੁਲਣਾ।

ਇਹ ਵੀ ਪੜ੍ਹੋ : ਉਮੀਦ ਹੈ ਦਰਸ਼ਕ ਮੈਨੂੰ ਪਿਆਰ ਦੇਣਗੇ: ਸਿੰਘਾ

Connect With Us:-  Twitter Facebook

SHARE