ਇੰਡੀਆ ਨਿਊਜ਼ ; Ranjit Bawa and Tarsem Jassar ; pollywood news: ਪੰਜਾਬੀ ਫਿਲਮ ਇੰਡਸਟਰੀ ਇਕ ਤੋਂ ਬਾਅਦ ਇਕ ਹਿੱਟ ਫ਼ਿਲਮ ਦੇ ਰਹੀ ਹੈ l ਹਾਲ ਹੀ ਵਿੱਚ ਪੰਜਾਬ ਵਿਚ ਬਹੁਤ ਸਾਰੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ , ਜਿਹਨਾਂ ਦੀ ਰਿਲੀਜੀਗ ਤਾਰੀਕ ਦਾ ਖੁਲਾਸਾ ਵੀ ਕੀਤਾ ਗਿਆ ਹੈ। ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ (Ranjit Bawa) ਅਤੇ ਤਰਸੇਮ ਜੱਸੜ (Tarsem Jassar) ਜਲਦ ਹੀ ਦਿਖਾਈ ਦੇ ਰਹੇ ਹਨ ਇਕ ਹੀ ਸਕਰੀਨ ਤੇ , ਜੀ ਹਾਂ ਇਹਨਾਂ ਦੀ ਫਿਲਮ “ਖਾਓ ਪੀਓ ਐਸ਼ ਕਰੋ” ਹੁਣ ਰਿਲੀਜ਼ ਹੋਣ ਜਾ ਰਹੀ ਹੈ।
1 ਜੁਲਾਈ ਨੂੰ ਹੋਵੇਗੀ ਫਿਲਮ ਰਿਲੀਜ਼
ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਪ੍ਰੋਗਰਾਮ ਅਤੇ ਫਿਲਮਾਂ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਸੀ। ਪੰਜਾਬੀ ਫਿਲਮ ਇੰਡਸਟਰੀ ਹੁਣ ਇੱਕ ਵਾਰ ਫਿਰ ਤੋਂ ਅੱਗੇ ਵੱਧਦੇ ਹੋਏ ਕਲਾਕਾਰ ਆਪਣੇ ਕੰਮ ਤੇ ਵਾਪਸ ਜਾ ਚੁੱਕੇ ਹਨ। ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਪੰਜਾਬੀ ਫਿਲਮ ਖਾਓ ਪੀਓ ਐਸ਼ ਕਰੋ 1 ਜੁਲਾਈ ਤੋਂ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੰਜਾਬੀ ਫ਼ਿਲਮ ਵਿੱਚ ਗਾਇਕ-ਅਦਾਕਾਰ ਰਣਜੀਤ ਬਾਵਾ ਤੇ ਤਰਸੇਮ ਜੱਸੜ ਇਕੱਠੇ ਨਜ਼ਰ ਆਉਣਗੇ। ਦੋਵਾਂ ਦੀ ਮਜ਼ੇਦਾਰ ਕੇਮਿਸਟਰੀ ਨੂੰ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ ਦੇ ਕਹਾਣੀ ਪਰਿਵਾਰਕ ਅਤੇ ਕਾਮੇਡੀ ਹੋਵੇਗਈ
ਇਹ ਇਕ ਪਰਿਵਾਰਕ ਅਤੇ ਕਾਮੇਡੀ ਫਿਲਮ ਹੈ, ਜਿਸ ਨੂੰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ ਦੇ ਲੋਕ ਦੇਖ ਸਕਦੇ ਹਨ, ਜੋ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ- ਜ਼ਿੰਦਗੀ ਬਹੁਤ ਛੋਟੀ ਅਤੇ ਇਸਨੂੰ ” ਹੱਸ ਖੇਡ ਖਾ ਪੀ ਕੇ ਮਜੇ ਨਾਲ ਜੀਓ ”
ਫਿਲਮ ਵਿੱਚ ਨਜ਼ਰ ਆਉਣਗੇ ਇਹ ਕਲਾਕਾਰ
ਦੱਸ ਦੇਈਏ ਕਿ ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ ਵਿੱਚ ਹੋਣਗੇ ਅਤੇ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆਉਣਗੇ। ਫਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ।
Also Read: ਬੀ ਪ੍ਰਾਕ ਨਾਲ ਹੋਈ ਦੁੱਖਦਾਈ ਘਟਨਾ ਸੋਸ਼ਲ ਮੀਡਿਆ ਤੇ ਕੀਤਾ ਦੁੱਖ ਸਾਂਝਾ
Also Read: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਜਲਦ ਹੋਣ ਜਾ ਰਹੀ ਹੈ ਰਿਲੀਜ਼
Also Read: ਗੁਰੂ ਰੰਧਾਵਾ ਦਾ ਨਵਾਂ ਗੀਤ “ਨੈਣ ਤਾ ਹੀਰੇ “ਜਲਦ ਹੀ ਹੋਵੇਗਾ ਰਿਲੀਜ਼
Also Read: ਫਿਲਮ ‘ਫਾਈਟਰ’ ਚ ਨਜ਼ਰ ਆਉਣਗੇ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ
Also Read: ਫਿਲਮ ਸ਼ਰੀਕ-2 ਅਤੇ ਸ਼ੇਰ ਬੱਗਾ ਦੀ ਨਵੀ ਰਿਲੀਜ਼ ਡੇਟ
Connect With Us : Twitter Facebook youtub