Punjabi Romantic Movie ਮੈਂ ਵਿਆਹ ਨੀ ਕਰੌਣਾ ਤੇਰੇ ਨਾਲ’

0
341
Punjabi Romantic Movie

Punjabi Romantic Movie

ਦਿਨੇਸ਼ ਮੋਦਗਿਲ, ਲੁਧਿਆਣਾ :

Punjabi Romantic Movie ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਮੈਂ ਵਿਆਹ ਨੀ ਕਰੌਣਾ ਤੇਰੇ ਨਾਲ’ ਨੇ ਬਾਕਸ ਆਫਿਸ ‘ਤੇ ਦਰਸ਼ਕਾਂ ਤੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ l ਹੁਣ ਜ਼ੀ 5 ‘ਤੇ ਕਦੇ ਵੀ ‘ਤੇ ਕਿਸੇ ਵੀ ਸਮੇਂ ਤੁਹਾਨੂੰ ਰੋਮਾਂਚ ਕਰਨ ਲਈ ਤਿਆਰ ਹੈ। ਇਹ ਕਹਾਣੀ ਮੰਨਤ ਅਤੇ ਪੂਰਨ ਦੀ ਹੈ ਜੋ ਮਿਲਦੇ ਨੇ, ਜਿਹਨਾਂ ਵਿਚਕਾਰ ਮਿੱਠੀ ਨੋਕ ਝੋਕ ਹੁੰਦੀ ਹੈ ਤੇ ਅੰਤ ਵਿਚ ਪਿਆਰ ਹੋ ਜਾਂਦਾ ਹੈ। ਪਰ ਕਹਾਣੀ ਉਦੋਂ ਸਾਨੂ ਦਿਲਚਸਪ ਲੱਗਦੀ ਹੈ ਤੇ ਹੈਰਾਨ ਕਰ ਦਿੰਦੀ ਹੈ ਜਦੋ ਮੰਨਤ ਪਿਆਰ ਵਿਚ ਹੋਣ ਦੇ ਬਾਵਜੂਦ ਵਿਆਹ ਲਈ ਮਨਾ ਕਰ ਦਿੰਦੀ ਹੈ। ਇਸ ਇਨਕਾਰ ਦਾ ਕੀ ਕਾਰਣ ਹੋ ਸਕਦਾ ਹੈ, ਇਸਨੂੰ ਜਾਨਣ ਲਈ ਵੇਖੋ ‘ਮੈਂ ਵਿਆਹ ਨੀ ਕਰੌਣਾ ਤੇਰੇ ਨਾਲ’ ਜੋ ਹੁਣ ਹੋ ਰਹੀ ਹੈ ਜ਼ੀ 5 ਤੇ ਸਟਰੀਮ।

ਨਿਰਦੇਸ਼ਕ ਅਤੇ ਲੇਖਕ ਰੁਪਿੰਦਰ ਇੰਦਰਜੀਤ ਨੇ ਕਿਹਾ, “ਮੈਂ ਫਿਲਮ ਨੂੰ ਇੰਨਾ ਪਿਆਰ ਅਤੇ ਪ੍ਰਸ਼ੰਸਾ ਦੇਣ ਲਈ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਯਕੀਨ ਹੈ ਕਿ ਮੰਨਤ ਅਤੇ ਪੂਰਨ ਦੀ ਪ੍ਰੇਮ ਕਹਾਣੀ ਫੇਰ ਸਾਰੇ ਦਰਸ਼ਕਾਂ ਵਿੱਚ ਜ਼ੀ 5 ਤੇ ਵੀ ਉੱਨੀ ਹੀ ਪਿਆਰ ਦੀ ਖੁਸ਼ਬੂ ਫੈਲਾਉਗੀ।”

ਗੁਰਨਾਮ ਭੁੱਲਰ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਮੈਂ ਇਸ ਫਿਲਮ ਦੀ ਸਕਰਿਪਟ ਪੜ੍ਹਨ ਤੋਂ ਹੀ ਇਸ ਲਈ ਉਤਸਾਹਿਤ ਸੀ ਅਤੇ ਅੱਜ ਵੀ, ਬਾਕਸ ਆਫਿਸ ‘ਤੇ ਸਫਲ ਹੋਣ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਦੇ ਊਟੀਟੀ ਤੇ ਆਉਣ ਲਈ ਓਨਾ ਹੀ ਉਤਸ਼ਾਹਿਤ ਹਾਂ। ਖੂਬਸੂਰਤ ਅਭਿਨੇਤਰੀ, ਸੋਨਮ ਬਾਜਵਾ ਨੇ ਕਿਹਾ, “ਬਾਕਸ ਆਫਿਸ ‘ਤੇ ਸਾਨੂੰ ਮਿਲੇ ਪਿਆਰ ਨੇ ਸਾਨੂ ਬਹੁਤ ਖੁਸ਼ੀ ਦਿੱਤੀ ਹੈl Punjabi Romantic Movie

Also Read : Punjabi Movie Maa ਨਵੀਂ ਫਿਲਮ ‘ਮਾਂ’ ਮਦਰਜ਼ ਡੇ ਤੇ ਰਿਲੀਜ਼ ਹੋਵੇਗੀ

Also Read : Gorgeous Look of Kareena ਬਲੈਕ ਡਰੈੱਸ ‘ਚ ਦਿਖਾਇਆ ਜਲਵਾ

Connect With Us : Twitter Facebook

SHARE