ਦਿਨੇਸ਼ ਮੌਦਗਿਲ, ਲੁਧਿਆਣਾ: ਨਵਾਂ ਧਾਰਾਵਾਹਿਕ ‘ਧੀਆਂ ਮੇਰੀਆਂ’ ਇੱਕ ਮਾਂ ਅਤੇ ਉਸਦੀਆਂ ਤਿੰਨ ਧੀਆਂ ਦੀ ਜਿੰਦਗੀ ਦੀ ਕਹਾਣੀ ਤੇ ਅਧਾਰਿਤ ਹੈ, ਜਿਸ ਵਿਚ ਓਹਨਾ ਦੇ ਜੀਵਨ ਦੇ ਸੰਘਰਸ਼ ਅਤੇ ਕਠਿਨਾਇਆ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਸ਼ੋਅ ‘ਧੀਆਂ ਮੇਰੀਆਂ’ ਅੱਜ ਤੋਂ ਤੁਹਾਡੀ ਟੀਵੀ ਸਕਰੀਨ ਤੇ ਪੇਸ਼ ਹੋਵੇਗਾ।
ਇਸ ਤਰਾਂ ਹੈ ਕਹਾਣੀ
ਆਸ਼ਾ, ਇੱਕ ਮਿਹਨਤੀ ਔਰਤ ਹੈ, ਜਿਸਨੂੰ ਉਸਦੇ ਪਤੀ ਨੇ ਛੱਡ ਦਿੱਤਾ ਸੀ ਕਿਉਂਕਿ ਉਹ ਇੱਕ ਲੜਕੇ ਨੂੰ ਜਨਮ ਦੇਣ ਵਿੱਚ ਅਸਮਰੱਥ ਸੀ। ਆਸ਼ਾ ਆਪਣੀਆਂ ਤਿੰਨ ਧੀਆਂ ਨਾਲ ਰਹਿੰਦੀ ਹੈ ‘ਤੇ ਵਿੱਚ ਨੈਤਿਕਤਾ ਅਤੇ ਇਮਾਨਦਾਰੀ ਪੈਦਾ ਕਰਦੀ ਹੈ। ਇੰਨਾ ਹੀ ਨਹੀਂ ਆਸ਼ਾ ਹਮੇਸ਼ਾ ਉਹਨਾਂ ਦੇ ਚੁਣੇ ਹੋਏ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਹਨਾਂ ਦੀ ਸਹਾਇਤਾ ਵੀ ਕਰਦੀ ਹੈ। ਇੱਕ ਮਾਂ ਜੋ ਆਪਣੀਆਂ ਤਿੰਨ ਧੀਆਂ ਦੇ ਪਾਲਣ-ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡਦੀ, ਜੋ ਬਦਲੇ ਵਿੱਚ ਆਪਣੀ ਮਾਂ ਦੇ ਗੁਆਚੇ ਹੋਏ ਸਨਮਾਨ ਨੂੰ ਮੁੜ ਪ੍ਰਦਾਨ ਕਰਨਗੀਆਂ।
ਇਹ ਵੀ ਪੜੋ : ਆਈਫਾ ਅਵਾਰਡਸ ਵਿੱਚ ਵਿੱਕੀ ਕੌਸ਼ਲ ਨੇ ਕਟਰੀਨਾ ਨੂੰ ਕੀਤਾ ਮਿਸ
ਸਾਡੇ ਨਾਲ ਜੁੜੋ : Twitter Facebook youtube