ਇੰਡੀਆ ਨਿਊਜ਼ ;Punjabi singer Balwinder Safri passed away: ਇੰਗਲੈਂਡ ਵਿੱਚ ‘ਸਫਰੀ ਬੁਆਏਜ਼’ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਪਿਛੋਕੜ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਨੇੜਲੇ ਪਿੰਡ ਬਲੇਰਖਾਨਪੁਰ ਤੋਂ ਹੈ। ਜਿਸ ਤੋਂ ਬਾਅਦ ਉਹ ਇੰਗਲੈਂਡ ‘ਚ ਵੱਸ ਗਏ ਸਨ।
ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸਨ
ਬਲਵਿੰਦਰ ਸਫਰੀ 63 ਵਰ੍ਹਿਆਂ ਵਿੱਚ ਆਖਰੀ ਸਾਹ ਲਏ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਿਛਲੇ ਕਾਫ਼ੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। 1990 ਵਿੱਚ ਸਫਰੀ ਬੁਆਏਜ਼ ਬੈਂਡ ਦਾ ਬਣਾਇਆ ਸੀ।
ਬਲਵਿੰਦਰ ਦਾ ਗਾਇਕੀ ਸਫ਼ਰ
ਬਲਵਿੰਦਰ ਸਫਰੀ ਨੇ ‘ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ’, ‘ਰਾਹੇ ਰਾਹੇ ਜਾਣ ਵਾਲੀਏ’,’ਅੰਬਰਾਂ ਤੋਂ ਆਈ ਹੋਈ ਹੂਰ ਲੱਗਦੀ’ ‘ਪਾ ਲੈ ਭੰਗੜੇ ਕਰੋ ਚਿੱਤ ਰਾਜ਼ੀ’ “ਚੰਨ ਮੇਰਾ ਮੱਖਨਾ” “ਆਜਾ ਬਿੱਲੋ ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਸਨ।
ਇਹ ਵੀ ਪੜ੍ਹੋ: COD Mobile Redeem Code Today 27 July 2022
ਇਹ ਵੀ ਪੜ੍ਹੋ: ਮਿਤਾਲੀ ਰਾਜ ਮਹਿਲਾ ਆਈਪੀਐਲ ਵਿੱਚ ਖੇਡਣ ਲਈ ਕਰ ਰਹੀ ਹੈ ਵਾਪਸੀ
ਸਾਡੇ ਨਾਲ ਜੁੜੋ : Twitter Facebook youtube