ਫਿਲਮ ਰੱਬ ਦਾ ਰੇਡੀਓ 3 ਇਸ ਤਾਰੀਖ ਨੂੰ ਹੋਵੇਗੀ ਰਿਲੀਜ਼

0
257
Rabb da radio 3

ਇੰਡੀਆ ਨਿਊਜ਼ ; Rabb da radio 3 : ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਮਾਂ ਦਾ ਲਾਡਲਾ ਦਾ ਐਲਾਨ ਕੀਤਾ ਸੀ। ਇਸ ਫਿਲਮ ਵਿੱਚ ਉਹ ਅਦਾਕਾਰਾ ਨੀਰੂ ਬਾਜਵਾ (Neeru Bajwa) ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇੱਕ ਤੋਂ ਬਾਅਦ ਇੱਕ ਕਲਾਕਾਰ ਆਪਣੀਆਂ ਫਿਲਮਾਂ ਦਾ ਐਲਾਨ ਕਰ ਰਿਹਾ ਹੈ। ਹੁਣ ਤਰਸੇਮ ਵੱਲੋਂ ਫਿਲਮ ਰੱਬ ਦਾ ਰੇਡਿਓ 3 ਦੀ ਰਿਲੀਜ਼ ਡੇਟ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ।

ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ

ਤਰਸੇਮ ਜੱਸੜ ਨੇ ਫਿਲਮ ਦਾ ਪਹਿਲਾਂ ਪੋਸਟਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ-ਰੱਬ ਦਾ ਰੇਡੀਓ 3, ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ? 30 ਮਾਰਚ 2023 ਨੂੰ ਰਿਲੀਜ਼ ਹੋ ਰਹੀ ਹੈ। ਇਸਦੇ ਨਾਲ ਹੀ ਕਲਾਕਾਰ ਨੇ ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਡਬਲਯੂ.ਐੱਮ.ਕੇ ਨੂੰ ਟੈਗ ਵੀ ਕੀਤਾ ਹੈ। ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸਿੰਮੀ ਚਾਹਲ ਕੰਮ ਕਰਦੇ ਹੋਏ ਨਜ਼ਰ ਆਵੇਗੀ।

ਪਹਿਲਾਂ ਫਿਲਮ 2017 ਹੋਈ ਸੀ ਵਿੱਚ ਰਿਲੀਜ਼

ਕਾਬਲਿਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਰੱਬ ਦਾ ਰੇਡੀਓ ਸਾਲ 2017 ਵਿੱਚ ਰਿਲੀਜ਼ ਹੋਈ ਸੀ। ਜਿਸਨੂੰ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਦੁਆਰਾ ਨਿਰਦੇਸ਼ਿਤ ਅਤੇ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਸੀ। ਇਸ ਫਿਲਮ ਵਿੱਚ ਤਰਸੇਮ ਜੱਸੜ, ਮੈਂਡੀ ਤੱਖਰ ਅਤੇ ਸਿੰਮੀ ਚਾਹਲ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸੀ। ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਫਿਲਮਜ਼ ਦੁਆਰਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Oppo Reno 8 5G ਅਤੇ Oppo Enco X2 ਅੱਜ ਭਾਰਤ ਵਿੱਚ ਵਿਕਰੀ ਲਈ ਉਪਲਬਧ , ਜਾਣੋ ਕੀਮਤ ਅਤੇ ਆਫਰ

ਰੱਬ ਦਾ ਰੇਡਿਓ, ਰੱਬ ਦਾ ਰੇਡਿਓ-2 ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਹੁਣ ਆਪਣੀ ਰੱਬ ਦਾ ਰੇਡਿਓ-3 ਨਾਲ ਤਰਸੇਮ ਦਰਸ਼ਕਾਂ ਦਾ ਦਿਲ ਕਿਸ ਤਰ੍ਹਾਂ ਜਿੱਤਦੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

ਦੱਸ ਦੇਈਏ ਕਿ ਫਿਲਮ ਮਾਂ ਦਾ ਲਾਡਲਾ ਵਿੱਚ ਨੀਰੂ ਬਾਜਵਾ ਅਤੇ ਤਰਸੇਮ ਦੂਜੀ ਵਾਰ ਇੱਕਠੇ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਦੀ ਜੋੜੀ ਫਿਲਮ ‘ਉੱਡਾ ਐੜਾ’ ਵਿੱਚ ਨਜ਼ਰ ਆਈ ਸੀ। ਆਉਣ ਵਾਲੀ ਫਿਲਮ ‘ਮਾਂ ਦਾ ਲਾਡਲਾ’ ਨਾਲ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹਨ। ਫਿਲਮ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਦਰਸ਼ਕ ਜੋੜੀ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਫਿਲਹਾਲ ਇਸ ਸਮੇਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।

ਇਹ ਵੀ ਪੜ੍ਹੋ: ਦ੍ਰੋਪਦੀ ਮੁਰਮੂ ਅੱਜ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਲਵੇਗੀ ਸਪਥ

ਇਹ ਵੀ ਪੜ੍ਹੋ: ਕਰੁਣਾਲ ਪੰਡਯਾ ਦੇ ਘਰ ਆਇਆ ਛੋਟਾ ਮਹਿਮਾਨ, ਪਤਨੀ ਪੰਖੁਰੀ ਨੇ ਦਿੱਤਾ ਬੇਟੇ ਨੂੰ ਜਨਮ

ਇਹ ਵੀ ਪੜ੍ਹੋ: ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ 5 ਆਸਾਨ ਤਰੀਕੇ

ਸਾਡੇ ਨਾਲ ਜੁੜੋ :  Twitter Facebook youtube

SHARE