ਗੀਤ ਰਾਹੀਂ ਪੰਜਾਬੀ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਦਾ ਯਤਨ : ਰਵਿੰਦਰ ਰੰਗੂਵਾਲ
ਦਿਨੇਸ਼ ਮੌਦਗਿਲ, Pollywood news: ਪੰਜਾਬ ਦੇ ਨਾਮਵਰ ਗਾਇਕ ਅਤੇ ਵੀਡੀਓ ਡਾਇਰੈਕਟਰ ਰਵਿੰਦਰ ਰੰਗੂਵਾਲ ਦੇ ਨਵੇਂ ਗੀਤ ਦੀ ਸ਼ੂਟਿੰਗ ਲਾਸ ਵੇਗਾਸ ਦੀ ਖੂਬਸੂਰਤ ਲੋਕੇਸ਼ਨ ‘ਤੇ ਕੀਤੀ ਗਈ ਹੈ। ਇਸ ਗੀਤ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਰਵਿੰਦਰ ਰੰਗੂਵਾਲ ਨੇ ਇੰਡੀਆ ਨਿਊਜ਼ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਦਾ ਇਹ ਡੇਢ ਮਹੀਨੇ ਦਾ ਟੂਰ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਉਥੇ 3 ਗੀਤਾਂ ਦੀ ਸ਼ੂਟਿੰਗ ਪੂਰੀ ਕੀਤੀ। ਜਿਸ ਵਿੱਚ 2 ਗੀਤ ਉਸ ਵੱਲੋਂ ਗਾਏ ਗਏ ਹਨ, ਜਦਕਿ ਇੱਕ ਹੋਰ ਗੀਤ ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਦਾ ਹੈ।
ਵੇਗਾਸ ਵਿੱਚ ਵਸਦੇ ਪੰਜਾਬੀਆਂ ਦੀ ਸਾਖ ਨੂੰ ਦਰਸਾਉਂਦਾ ਹੈ ਗੀਤ
ਆਪਣੇ ਗੀਤ ਵੇਗਾਸ ਬਾਰੇ ਉਸ ਨੇ ਕਿਹਾ ਕਿ ਇਹ ਗੀਤ ਵੇਗਾਸ ਵਿੱਚ ਵਸਦੇ ਪੰਜਾਬੀਆਂ ਦੀ ਸਾਖ ਨੂੰ ਦਰਸਾਉਂਦਾ ਹੈ ਕਿਉਂਕਿ ਉੱਥੇ ਵਸਦੇ ਪੰਜਾਬੀਆਂ ਨੇ ਬਹੁਤ ਬੁਲੰਦੀਆਂ ਨੂੰ ਛੂਹਿਆ ਹੈ ਅਤੇ ਇਸ ਗੀਤ ਰਾਹੀਂ ਉਹ ਪੰਜਾਬੀ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕਰ ਰਿਹਾ ਹੈ। ਗੀਤ ਵਿੱਚ ਦਿਲਜੀਤ ਸਿੰਘ ਬਸੰਤੀ, ਹਰਦੀਪ ਸਿੰਘ ਮਾਂਗਟ, ਗੁਰਵਿੰਦਰ ਸਿੰਘ ਸੰਧੂ, ਰੌਬੀ ਲੋਬਾਨਾ, ਅਵਤਾਰ ਸਿੰਘ ਬਸੰਤੀ ਵੀ ਨਜ਼ਰ ਆਏ। ਇਸ ਤੋਂ ਇਲਾਵਾ ਇਸ ਗੀਤ ਵਿੱਚ ਉੱਥੋਂ ਦਾ ਸੱਭਿਆਚਾਰ ਅਤੇ ਕਲਾਕਾਰ ਵੀ ਨਜ਼ਰ ਆਉਣਗੇ।
ਪੰਜਾਬੀ ਸੰਗੀਤ ਨੂੰ ਬਹੁਤ ਪਿਆਰ ਕਰਦੇ ਹਨ ਗੋਰੇ
ਰਵਿੰਦਰ ਨੇ ਦੱਸਿਆ ਕਿ ਉਥੋਂ ਦੇ ਗੋਰੇ ਪੰਜਾਬੀ ਸੰਗੀਤ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਸ ਗੀਤ ਦੀ ਸ਼ੂਟਿੰਗ ਦੌਰਾਨ ਗੋਰਿਆਂ ਨੂੰ ਪੰਜਾਬੀ ਸੰਗੀਤ ਦੀਆਂ ਧੁਨਾਂ ‘ਤੇ ਨੱਚਣ ਲਈ ਮਜਬੂਰ ਕੀਤਾ ਗਿਆ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੀਆਂ ਜ਼ਿਆਦਾਤਰ ਵੀਡੀਓਜ਼ ਪੰਜਾਬੀ ਸੱਭਿਆਚਾਰ ਨੂੰ ਹੀ ਦਰਸਾਉਂਦੀਆਂ ਹਨ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਸੱਭਿਆਚਾਰ ਵਿੱਚ ਗਰੁੱਪ ਲੀਡਰ ਕਲਾਕਾਰ ਵਜੋਂ 31 ਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ।
ਇਹ ਵੀ ਪੜੋ : 14 ਸਾਲ ਬਾਅਦ ਆ ਰਹੀ ਹਰਭਜਨ ਮਾਨ ਅਤੇ ਮਨਮੋਹਨ ਸਿੰਘ ਦੀ ਫਿਲਮ
ਸਾਡੇ ਨਾਲ ਜੁੜੋ : Twitter Facebook youtube