Religious animated film ‘ਸੁਪਰੀਮ ਮਦਰਹੁੱਡ’ ਦਾ ਪੋਸਟਰ ਹੋਇਆ ਰਿਲੀਜ਼

0
243
Religious animated film

Religious animated film

ਮਾਤਾ ਸਾਹਿਬ ਕੌਰ ਦੇ ਜੀਵਨ ਤੇ ਬਣੀ ਹੈ ਫਿਲਮ 

ਦਿਨੇਸ਼ ਮੋਦਗਿਲ, ਲੁਧਿਆਣਾ :

Religious animated film ‘ ਮਾਤਾ ਸਾਹਿਬ ਕੌਰ ਦੇ ਇਤਿਹਾਸ ਨੂੰ ਰੋਸ਼ਨ ਕਰਨ ਦੇ ਉਦੇਸ਼ ਨਾਲ, ਜ਼ੀ ਸਟੂਡੀਓਜ਼ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਡਾ. ਕਰਨਦੀਪ ਸਿੰਘ ਦੁਆਰਾ ਨਿਰਦੇਸ਼ਤ ਆਪਣੀ ਆਉਣ ਵਾਲੀ ਧਾਰਮਿਕ ਐਨੀਮੇਟਿਡ ਫਿਲਮ ‘ਸੁਪਰੀਮ ਮਦਰਹੁੱਡ’ ਦਾ ਪੋਸਟਰ ਰਿਲੀਜ਼ ਕੀਤਾ, ਜੋ ਕਿ 14 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।

ਫਿਲਮ ਦਾ ਪੋਸਟਰ ਮਾਤਾ ਸਾਹਿਬ ਕੌਰ ਜੀ ਦੀ ਯੋਧਾ ਮਾਨਸਿਕਤਾ ਨੂੰ ਬਾਖੂਬੀ ਦਰਸ਼ਾਉਂਦਾ ਹੈ। ਮਾਤਾ ਜੀ ਦੀਆਂ ਸਿੱਖਿਆਵਾਂ ਨੇ ਸਾਨੂੰ ਖ਼ਾਲਸਾ ਪੰਥ ਪ੍ਰਤੀ ਵਫ਼ਾਦਾਰ ਰਹਿਣ ਦੀ ਇੱਛਾ ਜਗਾ ਕੇ ਇੱਥੇ ਤਕ ਪੁਜਾਯਾ ਹੈ। ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਪੰਥ ਵਿੱਚ ਬਹੁਤ ਹੀ ਵਿਸ਼ੇਸ਼ ਅਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਓਹਨਾ ਨੂੰ ਨਾ ਸਿਰਫ਼ ਖਾਲਸਾ ਮਾਤਾ ਦਾ ਖਿਤਾਬ ਦਿੱਤਾ ਗਿਆ ਸੀ, ਸਗੋਂ ਓਹਨਾ ਨੂੰ ਰਾਜਨੀਤਿਕ ਅਤੇ ਧਾਰਮਿਕ ਮੁੱਦਿਆਂ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਕਰਨ ਦਾ ਹਕ਼ ਵੀ ਦਿੱਤਾ ਗਿਆ ਸੀ।

ਸਿੱਖ ਧਰਮ ਦੇ ਸਮਰਥਕਾਂ ਨੇ ਇਸ ਪ੍ਰੋਜੈਕਟ ਨੂੰ ਮੁੱਖ ਤੌਰ ‘ਤੇ ਸਪਾਂਸਰ ਕਰਕੇ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ, ਤਾਂ ਜੋ ਸਾਡੇ ਵਿਰਸੇ ਦੀ ਮਹੱਤਤਾ ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚ ਸਕੇ, ਅਤੇ ਉਨ੍ਹਾਂ ਦੀ ਇਸ ਸ਼ਰਧਾ ਨੇ ਇਸ ਨੂੰ ਸੰਭਾਲਣ ਦੀ ਇੱਛਾ ਨੇ ਫਿਲਮ ਨੂੰ ਸੰਭਵ ਬਣਾਇਆ ਹੈ। Religious animated film

ਫਿਲਮ ਦਾ ਟ੍ਰੇਲਰ ਕਲ ਰਿਲੀਜ਼ ਹੋਵੇਗਾ

ਜੈਦੇਵ ਕੁਮਾਰ, ਟੀਏਵੀ ਅਤੇ ਸੌਰਭ ਕਲਸੀ ਨੇ ਫਿਲਮ ਵਿੱਚ ਸੰਗੀਤ ਤਿਆਰ ਕੀਤਾ ਹੈ ਜੋ ਤੁਹਾਨੂੰ ਇਸ ਫਿਲਮ ਤੋਂ ਪ੍ਰੇਰਿਤ ਹੋਣ ਵਿੱਚ ਮਦਦ ਕਰੇਗਾ। ਫਿਲਮ ਵਿੱਚ 3ਡੀ ਐਨੀਮੇਸ਼ਨ ਆਈ ਰਿਐਲਿਟੀਜ਼ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੀ ਗਈ ਹੈ। ਇਹ ਉਹੀ ਟੀਮ ਹੈ ਜਿਸ ਨੇ ਸਾਡੇ ਲਈ ਸਫਲ ਐਨੀਮੇਟਿਡ ਧਾਰਮਿਕ ਇਤਿਹਾਸਕ ਫਿਲਮ ‘ਚਾਰ ਸਾਹਿਬਜ਼ਾਦੇ’ ਦਾ ਨਿਰਮਾਣ ਕੀਤਾ ਸੀ। ਫਿਲਮ ਦਾ ਟ੍ਰੇਲਰ 1 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗਾ।

ਆਧੁਨਿਕ ਹਵਾਲਿਆਂ ਦੇ ਨਾਲ-ਨਾਲ ਵਿਸ਼ੇ ਦੀ ਪ੍ਰਮਾਣਿਕਤਾ ਦੀ ਸੰਭਾਲ

ਇੱਕ ਵਾਅਦੇ ਦੇ ਰੂਪ ਵਿੱਚ, ਡਾਇਰੈਕਟਰ ਡਾ ਕਰਨਦੀਪ ਸਿੰਘ ਨੇ ਕਿਹਾ, “ਸਾਡੀ ਟੀਮ ਨੇ 16ਵੀਂ ਸਦੀ ਦੇ 20 ਤੋਂ ਵੱਧ ਇਤਿਹਾਸਕ ਸਰੋਤਾਂ ਦੀ ਖੋਜ ਕੀਤੀ ਹੈ, ਜਿਸ ਵਿੱਚ 50 ਤੋਂ ਵੱਧ ਆਧੁਨਿਕ ਹਵਾਲਿਆਂ ਦੇ ਨਾਲ-ਨਾਲ ਵਿਸ਼ੇ ਦੀ ਪ੍ਰਮਾਣਿਕਤਾ ਦੀ ਸੰਭਾਲ ਯਕੀਨੀ ਤੌਰ ਤੇ ਬਣਾ ਕੇ ਰੱਖੀ ਜਾਵੇਗੀ। ਸਿੱਖ ਇਤਿਹਾਸ ਨੂੰ ਡਿਜੀਟਲ ਫਾਰਮੈਟ ਵਿੱਚ ਸੰਭਾਲਣ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਭਵਿੱਖ ਵਿੱਚ ਅਜਿਹੀਆਂ ਕਈ ਹੋਰ ਐਨੀਮੇਸ਼ਨਾਂ ਲਿਆਵਾਂਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਮਿਲ ਸਕੇ।

Religious animated film

Also Read :  ਭਾਰਤ ਨੇ UNSC ਆਪਣਾ ਨਿਰਪੱਖ ਰੁਖ ਬਰਕਰਾਰ ਰੱਖਿਆ

Connect With Us : Twitter Facebook

SHARE