ਸਰਗੁਣ ਮਹਿਤਾ ਦੀ ਨਵੀਂ ਫਿਲਮ MOH ਦੀ ਝਲਕ ਆਈ ਸਾਹਮਣੇ

0
449
The preview of Sargun Mehta new MOH movie has come out

ਇੰਡੀਆ ਨਿਊਜ਼, Punjabi Movie Moh: ਸਰਗੁਣ ਦੀ ਨਵੀ ਪੰਜਾਬੀ ਫਿਲਮ ‘ਮੋਹ’ (Moh) ਇਨ੍ਹੀਂ ਦਿਨਾਂ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਸਰਗੁਣ ਮਹਿਤਾ (Sargun Mehta) ਗਾਇਕ ਅਤੇ ਅਦਾਕਾਰ ਗੀਤਾਜ਼ ਬਿੰਦਰਖੀਆ (Gitaz Bindrakhiya) ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਫਿਲਮ ਤੋਂ ਸਰਗੁਣ ਅਤੇ ਗੀਤਾਜ਼ ਦੀ ਪਹਿਲੀ ਝਲਕ ਆਊਟ ਹੋ ਚੁੱਕੀ ਹੈ।

ਜਿਸ ਵਿੱਚ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਨਿਰਦੇਸ਼ਕ ਜਗਦੀਪ ਸਿੱਧੂ (Jagdeep sidhu) ਇਸ ਵਾਰ ਪਰਦੇ ਉੱਪਰ ਪਿਆਰ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕਰਦੇ ਹੋਏ ਦਿਖਣਗੇ। ‘ਕਿਸਮਤ’, ‘ਸੁਫ਼ਨਾ’ ਅਤੇ ‘ਕਿਸਮਤ 2’ ਦੀ ਸਫ਼ਲਤਾ ਤੋਂ ਬਾਅਦ ਲੇਖਕ-ਨਿਰਦੇਸ਼ਕ ਪੰਜਾਬੀ ਫ਼ਿਲਮ ‘ਮੋਹ’ ਨਾਲ ਧਮਾਕਾ ਕਰਨ ਆ ਰਹੇ ਹਨ।

ਜਦੋਂ ਤੋਂ ਇਸ ਫਿਲਮ ਘੋਸ਼ਣਾ ਕੀਤੀ ਗਈ ਸੀ ਉਦੋਂ ਤੋਂ ਹੀ ਇਹ ਫਿਲਮ ਸੁਰਖੀਆਂ ਵਿੱਚ ਹੈ ਅਤੇ ਹੁਣ ਨਿਰਮਾਤਾਵਾਂ ਨੇ ਇਸਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਹੈ। ਜਗਦੀਪ ਸਿੱਧੂ ਸਣੇ ਸਰਗੁਣ ਮਹਿਤਾ ਅਤੇ ਗੀਤਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ‘ਮੋਹ’ ਦਾ ਅਧਿਕਾਰਤ ਪੋਸਟਰ ਸਾਂਝਾ ਕੀਤਾ ਹੈ। ਜਿਸ ਵਿੱਚ ਸਰਗੁਣ ਮਹਿਤਾ ਅਤੇ ਗੀਤਾਜ਼ ਸ਼ਾਮਲ ਹਨ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸਰਗੂਣ ਨੇ ਲਿਖਿਆ, ”ਪਿਆਰ ਤਾਂ ਇੱਕ ਆਜ਼ਾਦ ਪੰਛੀ ਆ, ਜਿਸਨੂੰ ਆਪਾਂ ਸਹੀ-ਗਲਤ, ਰਿਵਾਇਤ, ਪਰੰਪਰਾ, ਉਮਰ… ਨਾਲ ਪਿੰਜਰੇ ‘ਚ ਪਾਤਾ।

ਮੋਹ ਫਿਲਮ ਦੀ ਰਿਲੀਜ਼ ਡੇਟ

ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਦੀ ਵਿੱਲਖਣ ਲਵ ਕੈਮਿਸਟਰੀ ਵਾਲੀ ਇਹ ਫਿਲਮ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਸਤੰਬਰ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਇਹ ਵੀ ਪੜ੍ਹੋ: ਅੱਜ ਹੋਵੇਗਾ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੈਚ

ਸਾਡੇ ਨਾਲ ਜੁੜੋ :  Twitter Facebook youtube

 

SHARE