ਸਿੰਘਾ ਦੀ ਨਵੀਂ ਫਿਲਮ ‘ਚ ਨਜ਼ਰ ਆਉਣਗੇ ਜਸਵੰਤ Singha’s Upcoming film

0
323
Singha's Upcoming film

Singha’s Upcoming film

ਦਿਨੇਸ਼ ਮੌਦਗਿਲ, ਲੁਧਿਆਣਾ :

Singha’s Upcoming film ਮਸ਼ਹੂਰ ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਦੀ ਨਵੀਂ ਫਿਲਮ ਦਾ ਸਿਰਲੇਖ ਹੈ ਉਚੀਆਂ ਉਡਾਰੀਆਂ। ਸਿੰਗਾ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਫ਼ਿਲਮ ਵਿੱਚ ਉਸ ਨਾਲ ਨਵਨੀਤ ਕੌਰ ਢਿੱਲੋਂ, ਨਿਰਮਲ ਰਿਸ਼ੀ, ਜਸਵੰਤ ਸਿੰਘ ਰਾਠੌਰ, ਰੁਪਿੰਦਰ ਰੂਪੀ, ਬਨਿੰਦਰ ਬਾਨੀ ਆਦਿ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫਿਲਮ ਦੀ ਸ਼ੂਟਿੰਗ 2 ਮਈ ਤੋਂ ਸ਼ੁਰੂ ਹੋ ਰਹੀ ਹੈ Singha’s Upcoming film

ਫਿਲਮ ਦੇ ਕਲਾਕਾਰ ਜਸਵੰਤ ਸਿੰਘ ਰਾਠੌਰ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਯੂਰਪ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਕੀਤੀ ਜਾਵੇਗੀ। ਫਿਲਮ ਦੀ ਸ਼ੂਟਿੰਗ 2 ਮਈ ਤੋਂ ਸ਼ੁਰੂ ਹੋ ਰਹੀ ਹੈ। ਫਿਲਮ ਨੂੰ ਸੁਖਜਿੰਦਰ ਸਿੰਘ ਬੱਬਨ ਨੇ ਲਿਖਿਆ ਹੈ। ਜਸਵੰਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਨਵੀਂ ਪੰਜਾਬੀ ਫ਼ਿਲਮ ਰੇਡਾ ਰਿਟਰਨਜ਼ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜਿਸ ਦੀ ਸ਼ੂਟਿੰਗ ‘ਚ ਉਹ ਜਲਦ ਹੀ ਹਿੱਸਾ ਲੈਣਗੇ। ਜਸਵੰਤ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਅਤੇ ਹਿੰਦੀ ਟੀਵੀ ਚੈਨਲਾਂ ‘ਤੇ ਕਈ ਮਸ਼ਹੂਰ ਸ਼ੋਅਜ਼ ‘ਚ ਅਦਾਕਾਰੀ ਕਰਕੇ ਆਪਣਾ ਨਾਂ ਕਮਾਇਆ ਹੈ।

Also Read : ‘ਸਰਦਾਰ ਊਧਮ’ ਨੂੰ ਤਿੰਨ ਆਈਫਾ ਐਵਾਰਡ

Connect With Us : Twitter Facebook youtube

SHARE