‘ਮਾਂ’ ਫਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ Special screening of the movie Maa

0
356
Special screening of the movie Maa

Special screening of the movie Maa

ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਦਿਨੇਸ਼ ਮੌਦਗਿਲ, ਲੁਧਿਆਣਾ:

Special screening of the movie Maa ਨਵੀਂ ਰਿਲੀਜ਼ ਹੋਈ ਫਿਲਮ ‘ਮਾਂ’ ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈl ਸਫਲਤਾਪੂਰਵਕ ਰਿਲੀਜ਼ ਹੋਣ ਦੇ ਨਾਲ, ਨਿਰਮਾਤਾਵਾਂ ਨੇ ਫਿਲਮ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ । ਜਿਸ ਵਿੱਚ ਪ੍ਰਭ ਆਸਰਾ ਫਾਊਂਡੇਸ਼ਨ ਦੇ ਨਿਵਾਸੀਆਂ ਨੂੰ ਫਿਲਮ ਵਿੱਚ ਦਰਸਾਈ ਗਈ ਮਾਂ ਦੀ ਸੁੰਦਰਤਾ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ। ‘ਪ੍ਰਭ ਆਸਰਾ’ ਬੇਸਹਾਰਾ ਮਾਨਸਿਕ/ਸਰੀਰਕ ਤੌਰ ‘ਤੇ ਅਪਾਹਜ, ਅਨਾਥ, ਅਤੇ ਲਾਪਤਾ ਬੇਸਹਾਰਾ ਲੋਕਾਂ ਲਈ ਇਕ ਸਾਂਝਾ ਘਰ ਹੈ।

ਪ੍ਰਭ ਆਸਰਾ ਹੀ ਅਸਲੀ ‘ਆਪਣਾ ਘਰ’ : ਗਿੱਪੀ ਗਰੇਵਾਲ Special screening of the movie Maa

ਇੱਕ ਭਾਵੁਕ ਨੋਟ ‘ਤੇ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, “ਅੱਜ, ਇਸ ਫਿਲਮ ਨਾਲ ਪ੍ਰਭ ਆਸਰਾ ਦੇ ਨਿਵਾਸੀਆਂ ਨੂੰ ਛੂਹਿਆ ਦੇਖ ਕੇ ਬਹੁਤ ਭਾਵੁਕ ਹਾਂ , ਕਿਉਂਕਿ ਪ੍ਰਭ ਆਸਰਾ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਕਦੇ ਆਪਣੀ ਮਾਂ ਨੂੰ ਵੀ ਨਹੀਂ ਦੇਖਿਆ ਹੋਵੇਗਾ। ਸਾਡੀ ਫਿਲਮ ਵਿਚ ਅਸੀਂ ਆਪਣਾ ਘਰ ਦਿਖਾਇਆ ਹੈ , ਪਰ ਸਹੀ ਅਰਥਾਂ ਵਿਚ ਪ੍ਰਭ ਆਸਰਾ ਹੀ ਅਸਲੀ ‘ਆਪਣਾ ਘਰ’ ਹੈ।

ਪ੍ਰਭ ਆਸਰਾ ਦੀ ਮੈਨੇਜਰ, ਰਜਿੰਦਰ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਫਿਲਮ ਨੇ ਇਹ ਮਹਿਸੂਸ ਕਰਵਾਇਆ ਹੈ ਕਿ ਮਾਂ ਸ਼ਬਦ ਦਾ ਅਰਥ ਹਰ ਬੱਚੇ ਲਈ ਦੁਨੀਆ ਹੈ, ਅਤੇ ਇਹੀ ਗਿੱਪੀ ਗਰੇਵਾਲ ਨੇ ਇਸ ਫਿਲਮ ਵਿੱਚ ਦਰਸਾਇਆ ਹੈ| ਇਸ ਫਿਲਮ ਵਾਂਗ, ਮੈਂ ਚਾਹੁੰਦੀ ਹਾਂ ਕਿ ਹੋਰ ‘ਅਪਨਾ ਘਰ’ ਹੋਵੇ ਜੋ ਲੋੜਵੰਦਾਂ ਨੂੰ ਪਨਾਹ ਦੇ ਸਕੇ ਅਤੇ ਪਿਆਰ ਫੈਲਾ ਸਕੇ।

‘ਮਾਂ’ ਫਿਲਮ ਟੀਮ ਦਾ ਇਕ ਖਾਸ ਯਤਨ Special screening of the movie Maa

ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਨਿਰਮਿਤ ਇਹ ਫਿਲਮ ਪੇਸ਼ ਕੀਤੀ। ਜਿਸਨੂੰ ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ। ਫਿਲਮ ਦੇ ਹਰ ਕਿਰਦਾਰ ਨੂੰ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਨੇ ਬਾਖੂਬੀ ਨਿਭਾਇਆ ਹੈ।

Also Read : ਨਵੀਂ ਪੰਜਾਬੀ ਫਿਲਮ ‘ਚਾਬੀ ਵਾਲਾ ਬਾਂਦਰ’

Connect With Us : Twitter Facebook youtube

SHARE