ਨਵੀਂ ਫਿਲਮ ਕੋਕਾ ਪਿਆਰ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗੀ

0
356
Upcoming Punjabi Film Kokka
Upcoming Punjabi Film Kokka

ਦਿਨੇਸ਼ ਮੌਦਗਿਲ, Pollywood news: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ 20 ਮਈ ਨੂੰ ਰਿਲੀਜ਼ ਹੋਣ ਵਾਲੀ ਕੋਕਾ ਦੇ ਨਾਲ ਇੱਕ ਆਧੁਨਿਕ ਯੁੱਗ ਦਾ ਰੋਮਾਂਸ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਨੀਰੂ ਬਾਜਵਾ ਫਿਲਮ ਚ ਬਤੌਰ ਕਲਾਕਾਰ ਅਤੇ ਨਿਰਮਾਤਾ ਦੇ ਕਿਰਦਾਰ ਨੂੰ ਨਿਭਾਉਣ ਤੇ ਆਪਣਾ ਉਤਸ਼ਾਹ ਪ੍ਰਗਟ ਕਰਦੇ ਹੋਏ ਕਹਿੰਦੀ ਹੈ, “ਮੈਂ ਇੱਕ ਨਿਰਮਾਤਾ ਦੇ ਰੂਪ ਵਿੱਚ ਅਜਿਹੇ ਬੇਮਿਸਾਲ ਸੰਕਲਪ ਨਾਲ ਜੁੜ ਕੇ ਇਸਤੋਂ ਵੱਧ ਖੁਸ਼ ਨਹੀਂ ਹੋ ਸਕਦੀ।

ਮੈਂ ਸ਼ੁਰੂ ਤੋਂ ਹੀ ਜਾਣਦੀ ਸੀ ਕਿ ਮੈਨੂੰ ਫਿਲਮ ਵਿੱਚ ਅਜੂਨੀ ਦਾ ਕਿਰਦਾਰ ਨਿਭਾਉਣਾ ਚਾਹੀਦਾ ਹੈ, ਕਿਉਂਕਿ ਇਹ ਪੰਜਾਬੀ ਇੰਡਸਟਰੀ ‘ਚ ਇਕ ਬਹੁਤ ਹੀ ਅਨੋਖਾ ਸੰਕਲਪ ਹੋਵੇਗਾ ਅਤੇ ਮੈਂ ਚਾਹੁੰਦੀ ਹਾਂ ਕਿ ਦਰਸ਼ਕ ਇਸ ਨੂੰ ਮਜ਼ੇਦਾਰ ਅਤੇ ਰੋਮਾਂਟਿਕ ਤਰੀਕੇ ਨਾਲ ਸਵੀਕਾਰ ਕਰਨ ਜਿਵੇਂ ਕਿ ਅਸੀਂ ਫਿਲਮ ਵਿਚ ਦਰਸਾਇਆ ਹੈ।

ਇੱਕ ਦਿਲਚਸਪ ਪ੍ਰੇਮ ਕਹਾਣੀ

ਫਿਲਮ ਦੀ ਕਹਾਣੀ ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਗਈ ਹੈ, ਜਿਸਦਾ ਨਿਰਦੇਸ਼ਣ ਸੰਤੋਸ਼ ਸੁਭਾਸ਼ ਥੀਟੇ ਅਤੇ ਭਾਨੁ ਠਾਕੁਰ ਦੁਆਰਾ ਕੀਤਾ ਗਿਆ ਹੈ। ਬਿਊਟੀ ਕੁਈਨ, ਨੀਰੂ ਬਾਜਵਾ ਇੰਡਸਟਰੀ ਦੇ ਡੈਸ਼ਿੰਗ ਅਭਿਨੇਤਾ, ਗੁਰਨਾਮ ਭੁੱਲਰ ਨਾਲ ਇੱਕ ਦਿਲਚਸਪ ਪ੍ਰੇਮ ਕਹਾਣੀ ਵਿੱਚ ਇਕੱਠੇ ਹੋਏ ਹਨ। ਫਿਲਮ ਦੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਨੂੰ ਪਹਿਲਾਂ ਪੰਜਾਬੀ ਇੰਡਸਟਰੀ ਵਿੱਚ ਗੈਰ-ਰਵਾਇਤੀ ਸੰਕਲਪਾਂ ‘ਤੇ ਕੰਮ ਕਰਨ ਲਈ ਕਾਫੀ ਸਫਲਤਾ ਮਿਲੀ ਹੈ।

ਉਹ ਕੋਕਾ ਦੀ ਸ਼ੁਰੂਆਤੀ ਸਫਲਤਾ ਦੇ ਲਈ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਹਿੰਦੇ ਨੇ, “ਜਦੋਂ ਮੈਂ ਕੋਕਾ ਦੀ ਕਹਾਣੀ ਸੁਣੀ, ਤਾਂ ਮੈਨੂੰ ਤੁਰੰਤ ਪਤਾ ਲੱਗ ਗਿਆ ਕਿ ਫਿਲਮ ਆਪਣੇ ਵਿਲੱਖਣ ਵਿਸ਼ੇ ਦੇ ਕਾਰਨ ਸੁਰਖੀਆਂ ਵਿੱਚ ਰਹੇਗੀ। ਇਹ ਸੱਚਮੁੱਚ ਇੱਕ ਅਨੰਦਦਾਇਕ ਸਫ਼ਰ ਰਿਹਾ ਹੈ ਕਿਉਂਕਿ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਨਾਲ ਦੁਬਾਰਾ ਅਤੇ ਇਸ ਵਾਰ ਇਕੱਠੇ ਕੰਮ ਕਰਨਾ ਬਹੁਤ ਖੁਸ਼ੀ ਦੀ ਗੱਲ ਸੀ। ਮੈਨੂੰ ਯਕੀਨ ਹੈ ਕਿ ਦਰਸ਼ਕ ਸਾਡੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ।”

ਉਮਰ ਸਿਰਫ ਇਕ ਨੰਬਰ: ਗੁਰਨਾਮ ਭੁੱਲਰ

ਗੁਰਨਾਮ ਭੁੱਲਰ ਇਸ ਤੱਥ ਨੂੰ ਲੈ ਕੇ ਉਤਸ਼ਾਹਿਤ ਹਨ ਕਿ ਉਹ ਨੀਰੂ ਬਾਜਵਾ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ, “ਮੈਨੂੰ ਲੱਗਦਾ ਹੈ ਕਿ ‘ਕੋਕਾ’ ਫਿਲਮ ਨੂੰ ਦੇਖ ਕੇ ਲੋਕ ਆਪਣੀ ਮਾਨਸਿਕਤਾ ਅਤੇ ਉਮਰ ਸੰਬੰਧੀ ਆਪਣੀ ਰਾਇ ਨੂੰ ਬਦਲਣ ਕਿਉਂਕਿ ਉਮਰ ਸਿਰਫ ਇਕ ਨੰਬਰ ਹੈ। ਜੇ ਕਿਸੇ ਲਈ ਤੁਹਾਡਾ ਪਿਆਰ ਸੱਚਾ ਹੈ, ਤਾਂ ਹੋਰ ਕੁਝ ਵੀ ਮਾਇਨੇ ਨਹੀਂ ਰੱਖਦਾ। ਮੈਂ ਹਮੇਸ਼ਾ ਪੰਜਾਬੀ ਸਿਨੇਮਾ ਵਿੱਚ ਅਸਾਧਾਰਨ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਜੋ ਮੈਂ ਹਮੇਸ਼ਾ ਦਰਸ਼ਕਾਂ ਨੂੰ ਕੁਝ ਨਵਾਂ ਪ੍ਰਦਾਨ ਕਰ ਸਕਾਂ।”

ਇਹ ਵੀ ਪੜੋ : ਡੇਲਬਰ ਦੀ ਪਹਿਲੀ ਫਿਲਮ ਪੀ.ਆਰ. 27 ਮਈ ਨੂੰ ਹੋਵੇਗੀ ਰਿਲੀਜ਼

ਇਹ ਵੀ ਪੜੋ : ਪੰਜਾਬੀ ਫਿਲਮ ਕੋਕਾ 20 ਮਈ ਨੂੰ ਰਿਲੀਜ਼ ਹੋਵੇਗੀ

ਸਾਡੇ ਨਾਲ ਜੁੜੋ : Twitter Facebook youtube

SHARE