Upcoming Punjabi Movie ਗਲਵੱਕੜੀ 8 ਅਪ੍ਰੈਲ ਨੂੰ ਹੋਵੇਗੀ ਰਿਲੀਜ਼

0
269
Upcoming Punjabi Movie

Upcoming Punjabi Movie

ਦਿਨੇਸ਼ ਮੋਦਗਿਲ, ਲੁਧਿਆਣਾ :

Upcoming Punjabi Movie ਗਲਵੱਕੜੀ, ‘ਵੇਹਲੀ ਜਨਤਾ ਰਿਕਾਰਡਜ਼’ ਦੁਆਰਾ ਪੇਸ਼ ਕੀਤੀ ਗਈ ਇੱਕ ਅਜੇਹੀ ਪੰਜਾਬੀ ਫਿਲਮ ਹੈ ਜੋ ਲੋਕਾਂ ਨੂੰ ਪਿਆਰ ਨਾਲ ਗਲ ਲਾਉਣ ਦੀ ਕਲਾ ਵੀ ਸਿਖਾ ਰਹੀ ਹੈ । ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਵਿੱਚ ਹਨ, ਇਸ ਦੇ ਨਿਰਮਾਤਾ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਸਾਵਿਨ ਸਰੀਨ ਅਤੇ ਅੰਕਿਤ ਕਵਾੜੇ ਨੇ ਟ੍ਰੇਲਰ, ਗੀਤਾਂ ਅਤੇ ਪ੍ਰਮੋਸ਼ਨਲ ਟੂਰ ਨੂੰ ਲੋਕਾਂ ਸਾਹਮਣੇ ਪੇਸ਼ ਵੀ ਕੀਤਾ ਹੈ, ਜਿਸ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ ਹਨ।

ਇਹ ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਲੇਖਕ ਰਣਦੀਪ ਚਹਿਲ ਨੇ ਇਸ ਦੀ ਕਹਾਣੀ ਲਿਖੀ ਹੈ। ਕਹਾਣੀ ਜਗਤੇਸ਼ਵਰ ਅਤੇ ਅੰਬਰ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਦੋ ਵਿਰੋਧੀ ਸ਼ਖਸੀਅਤਾਂ ਹਨ। ਫਿਲਮ ਦੇ ਨਿਰਮਾਤਾ ਮਨਪ੍ਰੀਤ ਜੌਹਲ ਨੇ ਸਾਂਝਾ ਕੀਤਾ, “ਗਲਵੱਕੜੀ ਇੱਕ ਸ਼ਾਨਦਾਰ ਸਕ੍ਰਿਪਟ ਹੈ ਜਿਸ ਨੂੰ ਸਮੁੱਚੀ ਕਾਸਟ ਅਤੇ ਕਰੂ ਦੁਆਰਾ ਚੰਗੀ ਤਰ੍ਹਾਂ ਬਣਾਏਗਾ ਗਿਆ ਹੈ

ਜੋ ਪਹਿਲਾਂ ਹੀ ਆਪਣੇ ਕੰਮ ਲਈ ਨੈਸ਼ਨਲ ਅਵਾਰਡ ਪ੍ਰਾਪਤ ਕਰ ਚੁੱਕੇ ਹਨ। ਅਸੀਂ ਇਹ ਪ੍ਰੋਜੈਕਟ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਇਸ ਵਾਰ ਵੀ ਇੱਕ ਉੱਚ-ਸ਼੍ਰੇਣੀ ਦੀ ਫ਼ਿਲਮ ਪੇਸ਼ ਕਰ ਰਹੇ ਹਾਂ ਅਤੇ ਅਸੀਂ ਇਸ ਖੂਬਸੂਰਤ ਪਿਆਰ ਅਤੇ ਮਨੋਰੰਜਨ ਭਰੇ ਡਰਾਮੇ ਨੂੰ ਦਰਸ਼ਕਾਂ ਤਕ ਪੋਹੁੰਚਾਉਣ ਲਈ ਅਤੇ ਉਹਨਾਂ ਦੇ ਹੁੰਗਾਰੇ ਨੂੰ ਦੇਖਣ ਲਈ ਉਤਸ਼ਾਹਿਤ ਹਾਂ।”

ਇੱਕ ਸ਼ਾਨਦਾਰ ਪਰਿਵਾਰਕ ਫਿਲਮ Upcoming Punjabi Movie

ਤਰਸੇਮ ਜੱਸੜ (ਜਗਤੇਸ਼ਵਰ) ਨੇ ਕਿਹਾ, “ਫਿਲਮ ਗਲਵੱਕੜੀ ਹਰ ਕਿਸੇ ਨੂੰ ਸਾਰੀਆਂ ਭਾਵਨਾਵਾਂ ਵਿੱਚੋਂ ਲੰਘਾ ਦੇਵੇਗੀ। ਇਹ ਬਿਨਾ ਕਿਸੇ ਸ਼ੱਕ ਦੇ ਇੱਕ ਸ਼ਾਨਦਾਰ ਪਰਿਵਾਰਕ ਫਿਲਮ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਅਤੇ ਯਕੀਨ ਹੈ ਕਿ ਇਸ ਦਾ ਓਨਾ ਹੀ ਅਨੰਦ ਲੈਣਗੇ ਜਿੰਨਾ ਅਸੀਂ ਇਸ ਨੂੰ ਬਣਾਉਣ ਵਿੱਚ ਲਿਆ ਹੈ।”

ਵਾਮਿਕਾ ਗੱਬੀ (ਅੰਬਰ) ਨੇ ਕਿਹਾ, “ਜੋ ਪਿਆਰ ਟ੍ਰੇਲਰ ਅਤੇ ਗੀਤਾਂ ਨੂੰ ਮਿਲਿਆ ਉਸ ਨੂੰ ਦੇਖਣ ਤੋਂ ਬਾਅਦ, ਇਸ ਫਿਲਮ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਹੁੰਦੀ ਹੈ। ਮੈਨੂੰ ਯਕੀਨ ਹੈ ਕਿ ਅੰਬਰ ਦਾ ਕਿਰਦਾਰ ਦਰਸ਼ਕਾਂ ਨੂੰ ਪਸੰਦ ਆਵੇਗਾ।”

ਪ੍ਰੋਮੋਸ਼ਨਲ ਟੂਰ ਦੌਰਾਨ, ਗਲਵੱਕੜੀ ਦੀ ਟੀਮ ਪਹਿਲਾਂ ਹੀ ਅੰਮ੍ਰਿਤਸਰ, ਮੋਹਾਲੀ ਅਤੇ ਲੁਧਿਆਣਾ ਵਿੱਚ ਦਰਸ਼ਕਾਂ ਦਾ ਅਥਾਹ ਪਿਆਰ ਪ੍ਰਾਪਤ ਕਰ ਚੁੱਕੀ ਹੈ। ਜਗਤੇਸ਼ਵਰ ਅਤੇ ਅੰਬਰ ਦੀ ਇਸ ਮਿੱਠੀ ਰੋਮਾਂਟਿਕ ਪ੍ਰੇਮ ਕਹਾਣੀ ਨੂੰ ਦੇਖਣ ਲਈ ਆਪਣੇ ਨੇੜਲੇ ਸਿਨੇਮਾਘਰਾਂ ਤੱਕ ਪਹੁੰਚੋ ਜੋ 8 ਅਪ੍ਰੈਲ 2022 ਨੂੰ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ। Upcoming Punjabi Movie

Also Read : Punjabi Movie Maa ਨਵੀਂ ਫਿਲਮ ‘ਮਾਂ’ ਮਦਰਜ਼ ਡੇ ਤੇ ਰਿਲੀਜ਼ ਹੋਵੇਗੀ

Connect With Us : Twitter Facebook

SHARE