ਪੰਜਾਬੀ ਫਿਲਮ ਕੋਕਾ 20 ਮਈ ਨੂੰ ਰਿਲੀਜ਼ ਹੋਵੇਗੀ

0
531
Upcoming Punjabi Movie Kokka
Upcoming Punjabi Movie Kokka

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ 

ਦਿਨੇਸ਼ ਮੌਦਗਿਲ, Pollywood news: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਕੋਕਾ ਨੂੰ ਪੇਸ਼ ਕਰਨ ਲਈ ਤਿਆਰ ਹਨ। ਫਿਲਮ ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਗਈ ਹੈ ਅਤੇ ਸੰਤੋਸ਼ ਸੁਭਾਸ਼ ਥੀਟੇ ਅਤੇ ਭਾਨੂ ਠਾਕੁਰ ਦੁਆਰਾ ਨਿਰਦੇਸ਼ਤ ਹੈ।

ਇਸ ਤਰਾਂ ਹੈ ਫਿਲਮ ਦੀ ਕਹਾਣੀ

ਫਿਲਮ ਇੱਕ ਔਰਤ, ਅਜੂਨੀ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ, ਜੋ ਕਿ ਸੁਤੰਤਰ ਅਤੇ ਸਫਲ ਹੈ, ਜਿਸਦੀ ਉਮਰ 40 ਦੀ ਹੋ ਗਈ ਹੈ ਅਤੇ ਹਾਲੇ ਤੱਕ ਕੁਆਰੀ ਹੈ, ਸਿਰਫ ਇਸ ਲਈ ਕਿਉਕਿ ਉਹ ਵਿਆਹ ਲਈ ਯੋਗ ਅਤੇ ਆਦਰਸ਼ ਜੀਵਨ ਸਾਥੀ ਦੀ ਭਾਲ ਕਰ ਰਹੀ ਹੈ ਅਤੇ ਉਸਦੀ ਭਾਲ ਆਪਣੀ ਉਮਰ ਦੇ ਛੋਟੇ ਮੁੰਡੇ, ਅਕਾਲ ਤੇ ਆ ਕੇ ਮੁੱਕਦੀ ਹੈ, ਜੋ ਆਪ ਵੀ ਸੰਪੂਰਨ ਮੈਚ ਦੀ ਤਲਾਸ਼ ਕਰ ਰਿਹਾ ਹੈ, ਅਤੇ ਫਿਰ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਜਾਂਦੇ ਹਨ।

ਨੀਰੂ ਬਾਜਵਾ ਵੀ ਕੋਕਾ ਦੀ ਰਿਲੀਜ਼ ਤੋਂ ਉਤਸ਼ਾਹਿਤ

ਨੀਰੂ ਬਾਜਵਾ ਵੀ ਕੋਕਾ ਦੀ ਰਿਲੀਜ਼ ਤੋਂ ਉਤਸ਼ਾਹਿਤ ਹੈ, “ਮੈਂ ਹਰ ਰੋਜ਼ ਦੇਖ ਸਕਦੀ ਹਾਂ ਕਿ ਪ੍ਰਸ਼ੰਸਕ ਫਿਲਮ ਦੇ ਗੀਤਾਂ ‘ਤੇ ਬਹੁਤ ਸਾਰੀਆਂ ਰੀਲਾਂ ਬਣਾ ਰਹੇ ਹਨ ਅਤੇ ਇਹ ਮੈਨੂੰ ਖੁਸ਼ ਕਰਦਾ ਹੈ। ਇੱਕ 40 ਸਾਲਾ ਔਰਤ ਜੋ ਆਪਣੇ ਤੋਂ ਛੋਟੇ ਮੁੰਡੇ ਨਾਲ ਪਿਆਰ ਵਿੱਚ ਪੈ ਜਾਂਦੀ ਹੈ, ਇਹ ਇੱਕ ਵੱਖਰਾ ਸੰਕਲਪ ਸੀ ਪਰ ਮੈਂ ਭੂਮਿਕਾ ਨਿਭਾਉਣ ਵਿੱਚ ਖੁਸ਼ ਸੀ। ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲੇ।”

ਇਹ ਵੀ ਪੜੋ : ‘ਮਾਹੀ ਮੇਰਾ ਨਿੱਕਾ ਜੇਹਾ’ 3 ਜੂਨ ਨੂੰ ਹੋਵੇਗੀ ਰਿਲੀਜ਼

ਗੁਰਨਾਮ ਭੁੱਲਰ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ

ਗੁਰਨਾਮ ਭੁੱਲਰ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਸਾਨੂੰ ਪਹਿਲਾਂ ਹੀ ਦਰਸ਼ਕਾਂ ਵੱਲੋਂ ਟ੍ਰੇਲਰ ਅਤੇ ਗੀਤਾਂ ਲਈ ਬਹੁਤ ਪਿਆਰ ਮਿਲ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਪੰਜਾਬੀ ਇੰਡਸਟਰੀ ਵਿੱਚ ਇਸ ਨਵੇਂ ਯੁੱਗ ਦੇ ਸੰਕਲਪ ਨੂੰ ਪੇਸ਼ ਕੀਤਾ ਜਾ ਰਿਹਾ ਹੈl ਮੈਂ ਚਾਹੁੰਦਾ ਹਾਂ ਕਿ ਦਰਸ਼ਕ ਇਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ।”

ਇਸ ਕਹਾਣੀ ਵਿੱਚ ਕੁਝ ਅਜਿਹੇ ਮੋੜ ਆਉਣਗੇ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ। ਕੀ ਇਹ ਉਹਨਾਂ ਦੀ ਉਮਰ ਦਾ ਅੰਤਰ ਹੈ ਜੋ ਉਹਨਾਂ ਦੇ ਵੱਖ ਹੋਣ ਦਾ ਕਾਰਨ ਬਣਦਾ ਹੈ, ਜਾਂ ਕੁਝ ਹੋਰ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਉਦੋਂ ਮਿਲ ਜਾਣਗੇ ਜਦੋਂ ਫਿਲਮ 20 ਮਈ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜੋ : ‘ਮਾਂ’ ਫਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ

ਸਾਡੇ ਨਾਲ ਜੁੜੋ : Twitter Facebook youtube

SHARE