ਇੰਡੀਆ ਨਿਊਜ਼ ; Manmohan Waris show Punjabi Virsa 2022 : ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਮਨਮੋਹਨ ਵਾਰਿਸ (Manmohan Waris) ਅਤੇ ਕਮਲ ਹੀਰ (Kamal Heer) ਦਾ ਪੰਜਾਬੀ ਵਿਰਸਾ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਉਨ੍ਹਾਂ ਦੇ ਸ਼ੋਅ ਨੂੰ ਦੇਖਣ ਲਈ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਬੈਠੇ ਦਰਸ਼ਕ ਵੀ ਉਤਸੁਕ ਹੁੰਦੇ ਹਨ।
ਮਨਮੋਹਨ ਵਾਰਿਸ ਸਮੇਤ ਉਨ੍ਹਾਂ ਦੇ ਦੋਵੇਂ ਭਰਾ ਕਮਲ ਹੀਰ ਅਤੇ ਸੰਗਤਾਰ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੋਇਆ ਹੈ। ਇਸ ਵਿਚਕਾਰ ਹੀ ਕਲਾਕਾਰ ਵੱਲੋਂ ਬੇਹੱਦ ਖੁਸ਼ੀ ਭਰੀ ਖਬਰ ਸ਼ੇਅਰ ਕੀਤੀ ਗਈ ਹੈ।
ਸ਼ੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਖੁਸ਼ਖਬਰੀ
ਦਰਅਸਲ, ਮਸ਼ਹੂਰ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਪੰਜਾਬੀ ਵਿਰਸਾ 2022 ਸ਼ੋਅ ਦੀਆਂ ਟਿਕਟਾਂ ਦੇ 13 ਅਗਸਤ ਤੋਂ ਪਹਿਲਾ ਹੀ ਵਿਕਣ ਬਾਰੇ ਦੱਸਿਆ ਹੈ। ਕਲਾਕਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 13 ਅਗਸਤ ਨੂੰ ਕੈਨੇਡਾ ਦੇ ਵਿਨੀਪੈਗ ਵਿੱਚ ਹੋਣ ਵਾਲੇ ਪੰਜਾਬੀ ਵਿਰਸਾ 2022 ਸ਼ੋਅ ਦੀਆਂ ਟਿਕਟਾਂ ਇੱਕ ਮਹੀਨਾ ਪਹਿਲਾਂ ਹੀ ਵਿਕ ਗਈਆਂ ਹਨ। ਪਿਆਰ ਲਈ ਧੰਨਵਾਦ l
ਮਨਮੋਹਨ ਵਾਰਿਸ ਦਾ ਵਰਕਫ਼ਰੰਟ
ਮਨਮੋਹਨ ਵਾਰਿਸ ਆਪਣੇ ਕੈਰੀਅਰ ਦੀ ਸ਼ੁਰੂਆਤ ਦੇ ਨਾਲ ਹੀ ਦੁਨੀਆ ਭਰ ਵਿੱਚ ਚਮਕਦੇ ਸਿਤਾਰੇ ਬਣ ਗਏ। ਤਿੰਨਾਂ ਭਰਾਵਾਂ ਨੇ ਮਿਲ ਕੇ ਸਾਰੀ ਦੁਨੀਆ ਜਿੱਤ ਲਈ। ਸਾਲ 1998 ਵਿੱਚ ਮਨਮੋਹਨ ਵਾਰਿਸ ਨੇ ਗੀਤ “ਕਿਤੇ ਕੱਲੀ ਬਹਿ ਕੇ ਸੋਚੀ ਨੀ” ਨੂੰ ਰਿਲੀਜ਼ ਕੀਤਾ ਜਿਸ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਿੱਟ ਮੰਨਿਆ ਜਾਂਦਾ ਹੈ। ਕਲਾਕਾਰ ਦੇ ਇਸ ਹਿੱਟ ਗੀਤ ਨੂੰ ਪ੍ਰਸ਼ੰਸ਼ਕਾਂ ਨੇ ਖੂਬ ਪਿਆਰ ਦਿੱਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਮਨਮੋਹਨ ਵੌਰਸ ਨੇ ਆਪਣਾ ਰਿਕਾਰਡ ਲੇਬਲ, ਕਮਲ ਹੀਰ ਅਤੇ ਸੰਗਤਾਰ ਨਾਲ ਪਲਾਜ਼ਮਾ ਰਿਕਾਰਡ ਸ਼ੁਰੂ ਕੀਤਾ। ਉਸ ਨੇ ਉਦੋਂ ਤੋਂ ਹੀ ਆਪਣੇ ਜ਼ਿਆਦਾਤਰ ਸੰਗੀਤ ਨੂੰ ਲੇਬਲ ‘ਤੇ ਛੱਡ ਦਿੱਤਾ ਹੈ। 2004 ਵਿੱਚ ਵੌਰਸ ਨੇ ਪਲਾਜ਼ਮਾ ਰਿਕਾਰਡ ਤੇ “ਨੱਚੀਏ ਮਜਾਜਣੇ” ਨੂੰ ਜਾਰੀ ਕੀਤਾ। ਇਸ ਐਲਬਮ ਨੇ ਆਪਣੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ ਉਸੇ ਸਾਲ ਹੀ “ਪੰਜਾਬੀ ਵਿਰਸਾ 2004” ਦਾ ਦੌਰ ਸ਼ੁਰੂ ਹੋਇਆ। ਇਸ ਸਫ਼ਰ ਦੀ ਸਫ਼ਲਤਾ ਹਰ ਸਾਲ ਵੱਧਦੀ ਗਈ।
ਇਹ “ਪੰਜਾਬੀ ਵਿਰਸਾ” ਟੂਰ ਦੇ ਨਾਲ ਅੱਗੇ ਵੱਧਦਾ ਗਿਆ। ਕੁਝ ਟੂਰਾਂ ਨੇ ਇੱਕ ਸੰਗੀਤ ਸਮਾਰੋਹ ਨੂੰ ਲਾਈਵ ਰਿਲੀਜ਼ ਕੀਤਾ। ਖਾਸ ਗੱਲ ਇਹ ਹੈ ਕਿ ਪੰਜਾਬੀ ਵਿਰਸਾ ਹਾਲੇ ਤੱਕ ਵੀ ਜਾਰੀ ਹੈ। ਜੋ ਕਿ ਪੰਜਾਬੀਆਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਗੋਲਡ ਡਿਗਰ ਕਹਿਣ ‘ਤੇ ਭੜਕੀ ਸੁਸ਼ਮਿਤਾ
ਇਹ ਵੀ ਪੜ੍ਹੋ: Oppo Reno 8 ਸੀਰੀਜ਼ ਅੱਜ ਭਾਰਤ ‘ਚ ਲਾਂਚ ਹੋਵੇਗੀ, ਜਾਣੋ ਸੰਭਾਵਿਤ ਕੀਮਤ
ਇਹ ਵੀ ਪੜ੍ਹੋ: ਭਾਰਤੀ ਸਿੰਘ ਦੇ ਬੇਟੇ ਦੀ ਇਸ ਤਸਵੀਰ ਨੇ ਲੁੱਟਿਆ ਫੈਨਸ ਦਾ ਪਿਆਰ
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ CM Mann ਅਤੇ ਗੁਰਪ੍ਰੀਤ ਕੌਰ ਨਾਲ ਕੀਤੀ ਮੁਲਾਕਾਤ
ਸਾਡੇ ਨਾਲ ਜੁੜੋ : Twitter Facebook youtube