ਇਵੈਂਟ ‘ਚ ਗਲੈਮਰਸ ਲੁੱਕ ‘ਚ ਨਜ਼ਰ ਆਈਆਂ ਔਰਤਾਂ
ਦਿਨੇਸ਼ ਮੌਦਗਿਲ, ਲੁਧਿਆਣਾ : ਕਵੀਣ ਓਫ ਵਰਲਡ 2022 ਲਈ ਇੱਕ ਲਾਂਚ ਪਾਰਟੀ ਦਾ ਆਯੋਜਤ ਕੀਤਾ ਗਿਆl ਇਸ ਵਿੱਚ ਪਿਛਲੇ ਸਾਲ ਦੀ ਮਿਸ ਅਤੇ ਮਿਸਿਜ਼ ਕੁਈਨ ਆਫ ਦਾ ਵਰਲਡ ਇੰਡੀਆ ਰੋਹਿਣੀ ਮਾਥੁਰ ਅਤੇ ਆਇਸ਼ਾ ਵਾੜੀਵਾਲਾ ਨਾਗਪਾਲ, ਸ਼ਗੁਨ ਮਹਿਦੀਰੱਤਾ, ਡਿੰਪਲ ਕਪੂਰ ਦੇ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੁਈਨ ਆਫ ਦਾ ਵਰਲਡ 2022 ਇੱਕ ਸੁੰਦਰਤਾ ਮੁਕਾਬਲਾ ਹੈ ਜੋ ਸੁੰਦਰਤਾ ਨੂੰ ਮੁੜ ਪਰਿਭਾਸ਼ਤ ਕਰਨ ਲਈ ਜੀਵਨ ਦੇ ਸਾਰੇ ਖੇਤਰਾਂ ਅਤੇ ਉਮਰ ਸਮੂਹਾਂ ਦੀਆਂ ਔਰਤਾਂ ਦਾ ਸੁਆਗਤ ਕਰਦਾ ਹੈ।
18 ਤੋਂ 50 ਸਾਲ ਦੀਆਂ ਔਰਤਾਂ ਬਣ ਸਕਦੀਆਂ ਹਨ ਹਿੱਸਾ
18 ਤੋਂ 50 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਇਸ ਦਾ ਹਿੱਸਾ ਬਣ ਸਕਦੀਆਂ ਹਨ ਅਤੇ ਚੋਣ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਭਾਰਤ ਦੇ ਚੋਟੀ ਦੇ ਸਲਾਹਕਾਰਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ l ਜੋ ਉਨ੍ਹਾਂ ਨੂੰ ਫਾਈਨਲ ਲਈ ਤਿਆਰ ਕਰਦੇ ਹਨ।
ਇਸ ਦੌਰਾਨ 4 ਔਰਤਾਂ ਨੂੰ ਚੁਣਿਆ ਗਿਆ ਜੋ ਬਿਨਾਂ ਕਿਸੇ ਆਡੀਸ਼ਨ ਦੇ ਕੁਈਨ ਆਫ ਵਰਲਡ 2022 ਵਿੱਚ ਸਿੱਧੀ ਐਂਟਰੀ ਲੈਣਗੀਆਂ। ਇਸ ਪ੍ਰਮੋਸ਼ਨ ਵਿੱਚ ਗਿੰਨੀਜ਼ ਬ੍ਰਾਈਡਲ ਸਟੂਡੀਓ ਤੋਂ ਪੂਜਾ ਤੁਲੀ, ਬਿੰਦੀਆ ਸੂਦ, ਮਨੀ ਰਾਮ ਬਲਵੰਤ ਰਾਏ ਅਤੇ ਵਨਮੇ ਸੂਤਰਾ ਨੇ ਸਹਿਯੋਗ ਕੀਤਾ।
ਸੰਕਲਪ ਸ਼ੂਟ ‘ਗੰਗੂ’ ਰਿਲੀਜ਼ ਕੀਤਾ ਗਿਆ
ਇਸ ਵਿੱਚ ਆਰੀਅਨ ਅਰੋੜਾ ਪ੍ਰੋਡਕਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਨਵੀਨਤਮ ਸੰਕਲਪ ਸ਼ੂਟ ‘ਗੰਗੂ’ ਵੀ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਮਸ਼ਹੂਰ ਮੇਕਅੱਪ ਆਰਟਿਸਟ ਨਿਧੀ ਜੈਨ, ਬਹਾਰ ਗੁਪਤਾ, ਸ਼ਵੇਤਾ ਗੁਪਤਾ ਅਤੇ ਗੁਨੀਤ ਵਾਰਦੀ ਨੇ ਆਲੀਆ ਭੱਟ ਦੀ ਫਿਲਮ ਗੰਗੂਬਾਈ ਵਰਗੇ ਲੁੱਕ ਦਿੱਤੇ ਹਨ।ਮਸ਼ਹੂਰ ਡਿਜ਼ਾਈਨਰ ਪੂਜਾ ਮਾਗੋ ਨੇ ਡਰੈੱਸ ਦਿੱਤੀ ਸੀ ਅਤੇ ਇਸ ਨੂੰ ਪਲਕ ਬਹਿਲ ਨੇ ਸਟਾਈਲ ਕੀਤਾ ਸੀ।
ਇਹ ਵੀ ਪੜੋ : ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ 2 ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ
ਸਾਡੇ ਨਾਲ ਜੁੜੋ : Twitter Facebook youtube