ਨਾਗਿਨ ਸ਼ੋ ਦੀ ਤੇਜਸਵੀ ਜਲਦ ਹੀ ਕਰ ਰਹੀ ਹੈ ਬੋਲੀਵੁਡ ਵਿਚ ਐਂਟਰੀ

0
226
Tejasavi prakasa

ਇੰਡੀਆ ਨਿਊਜ਼; bollywood news: ਟੀਵੀ ਸੀਰੀਅਲ ਦੀ ਅਭਿਨੇਤਰੀ ਤੇਜਸਵੀ ਪ੍ਰਕਾਸ਼ ਜਦੋਂ ਤੋਂ ਬਿੱਗ ਬੌਸ 14 ਦਾ ਤਾਜ ਜਿੱਤੀ ਹੈ, ਉਦੋਂ ਤੋਂ ਲਗਾਤਾਰ ਸੁਰਖੀਆਂ ਵਿੱਚ ਹੈ। ਹਾਲ ਵਿੱਚ ਹੀ ਤੇਜਸਵੀ ਕਲਰਸ ਟੀਵੀ ਦੇ ਸ਼ੋ ਨਾਗਿਨ ਵਿੱਚ ਨਾਗਿਨ ਦਾ ਰੋਲ ਅਦਾ ਕਰ ਰਹੀ ਹੈ l ਅਪਣੀ ਖੂਬਸੂਰਤੀ ਦੇ ਚੱਲਦੇ ਕਈ ਲੋਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ l ਨਾਗਿਨ ਦੇ ਰੂਪ ਵਿੱਚ ਤੇਜਸਵੀ ਬਹੁਤ ਸੁੰਦਰ ਲੱਗਦੀ ਹੈl

ਆਯੁਸ਼ਮਾਨ ਖੁਰਾਨਾ ਨਾਲ ਫਿਲਮ ਕਰਨ ਦਾ ਮਿਲਿਆ ਮੌਕਾ

ਹੁਣ ਤੇਜਸਵੀ ਕਰ ਰਹੀ ਹੈ ਵੱਡੇ ਪਰਦੇ ਤੇ ਐਂਟਰੀ ,ਜੀ ਹਾਂ ਖ਼ਬਰਾਂ ਦੀ ਮਾਣੀਏ ਤਾ ਤੇਸਜਸਵੀ ਜਲਦ ਹੀ ਬਾਲੀਵੁੱਡ ਵਿਚ ਵਿਖਾਈ ਦੇਵੇਗੀl ਤੇਜਸਵੀ ਨੂੰ ਆਯੁਸ਼ਮਾਨ ਖੁਰਾਨਾ ਨਾਲ ਡ੍ਰੀਮ ਗਰਲ 2 ਫਿਲਮ ਕਰਨ ਦਾ ਮਿਲਿਆ ਮੌਕਾ ਮਿਲਿਆ ਹੈ l ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਫਿਲਮ ਡਰੀਮ ਗਰਲ 2 ਲਈ ਆਪਣਾ ਆਡੀਸ਼ਨ ਦਿੱਤਾ ਹੈ। ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਡਰੀਮ ਗਰਲ ਦਾ ਪਹਿਲਾ ਭਾਗ ਸਾਲ 2019 ਵਿੱਚ ਰਿਲੀਜ਼ ਹੋਇਆ ਸੀ। ਇਹ ਫਿਲਮ ਉਸ ਸਮੇਂ ਕਾਫੀ ਹਿੱਟ ਸਾਬਤ ਹੋਈ ਸੀ। ਹੁਣ ਫਿਲਮ ਨਿਰਮਾਤਾ ਇਸ ਦੇ ਦੂਜੇ ਭਾਗ ਦੀ ਤਿਆਰੀ ਕਰ ਰਹੇ ਹਨ। ਜਿਸ ਲਈ ਆਯੁਸ਼ਮਾਨ ਖੁਰਾਨਾ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਚਰਚਾ ਹੈ ਕਿ ਇਸ ਫਿਲਮ ਲਈ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਵੀ ਆਪਣਾ ਆਡੀਸ਼ਨ ਦਿੱਤਾ ਹੈ।

ਤੇਜਸਵੀ ਨੇ ਏਕਤਾ ਦੀ ਰਾਗਿਨੀ ਐਮਐਮਐਸ ਸੀਰੀਜ਼ ਨੂੰ ਕੀਤਾ ਰੱਦ

ਰਿਪੋਰਟ ਮੁਤਾਬਕ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਨਜ਼ਦੀਕੀ ਸੂਤਰ ਨੇ ਕਿਹਾ, ‘ਤੇਜਸਵੀ ਨੂੰ ਏਕਤਾ ਕਪੂਰ ਨੇ ਰਾਗਿਨੀ ਐਮਐਸਐਸ ਦੀ ਅਗਲੀ ਕਿਸ਼ਤ ਦੀ ਪੇਸ਼ਕਸ਼ ਕੀਤੀ ਸੀ। ਪਰ ਉਹ ਇਸ ਲਈ ਉਤਸੁਕ ਨਹੀਂ ਸੀ. ਇਸ ਦਾ ਕਾਰਨ ਫਿਲਮ ਦਾ ਵਿਵਾਦਿਤ ਅੰਦਾਜ਼ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਲੈ ਕੇ ਡਰੀਮ ਗਰਲ 2 ਲਈ ਗੱਲਬਾਤ ਚੱਲ ਰਹੀ ਹੈ। ਉਸ ਨੇ ਇਸ ਲਈ ਆਡੀਸ਼ਨ ਵੀ ਦਿੱਤਾ ਹੈ। ਹਾਲਾਂਕਿ ਮੇਕਰਸ ਨੇ ਅਜੇ ਤੱਕ ਇਸ ਨੂੰ ਫਾਈਨਲ ਨਹੀਂ ਕੀਤਾ ਹੈ। ਪਰ ਇਸ ਫਿਲਮ ‘ਚ ਅਭਿਨੇਤਰੀ ਦੀ ਐਂਟਰੀ ਹੋਣ ਦੀ ਕਾਫੀ ਸੰਭਾਵਨਾ ਹੈ।

Also Read : ਜਾਣੋ ਆਖਿਰ ਕਿਉ ਹੈ ਚੰਡੀਗੜ੍ਹ ਇਨ੍ਹਾਂ ਖ਼ਾਸ

Also Read : ਸਰ ਦੇ ਦਰਦ ਨੂੰ ਠੀਕ ਕਰਨ ਲਈ ਇਸ ਦੁੱਧ ਦੀ ਕਰੋ ਵਰਤੋਂ

SHARE