24 ਘੰਟਿਆਂ ਵਿੱਚ 3230 ਨਵੇਂ ਕੇਸ, 4255 ਮਰੀਜ਼ ਠੀਕ ਹੋਏ

0
333
Corona Cases Update 27 September
Corona Cases Update 27 September

ਇੰਡੀਆ ਨਿਊਜ਼, Corona Cases Update 27 September : ਭਾਰਤ ਵਿੱਚ ਲੰਬੇ ਸਮੇਂ ਤੋਂ ਬਾਅਦ, ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਅੰਕੜਾ 5000 ਤੋਂ ਪਾਰ ਸੀ, ਪਰ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 3230 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 4255 ਮਰੀਜ਼ਾਂ ਨੇ ਵੀ ਕੋਰੋਨਾ ਨੂੰ ਮਾਤ ਦਿੱਤੀ ਹੈ, ਜੋ ਕਿ ਇੱਕ ਖੁਸ਼ੀ ਦੀ ਗੱਲ ਹੈ। ਪਰ ਡਾਕਟਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਫਿਰ ਵੀ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ।

ਦੇਸ਼ ਵਿੱਚ ਐਕਟਿਵ ਕੇਸ 42,358

ਭਾਰਤ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਵੀ ਕਾਫ਼ੀ ਕਮੀ ਆਈ ਹੈ ਅਤੇ ਜਲਦੀ ਹੀ ਅਸੀਂ ਇਸ ਉੱਤੇ ਵੀ ਕਾਬੂ ਪਾ ਲਵਾਂਗੇ। ਅੱਜ ਦੇਸ਼ ਵਿੱਚ ਐਕਟਿਵ ਕੇਸ 42,358 ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 528562 ਹੋ ਗਈ ਹੈ। ਔਸਤ ਦੀ ਗੱਲ ਕਰੀਏ ਤਾਂ ਹਰ ਰੋਜ਼ 32 ਲੋਕ ਕੋਰੋਨਾ ਨਾਲ ਮਰ ਰਹੇ ਹਨ, ਜਦਕਿ ਡਾਕਟਰਾਂ ਦਾ ਕਹਿਣਾ ਹੈ ਕਿ ਘੱਟ ਇਮਿਊਨਿਟੀ ਵਾਲੇ ਲੋਕਾਂ ਲਈ ਕੋਰੋਨਾ ਘਾਤਕ ਹੈ।

ਪੰਜਾਬ ਵਿੱਚ ਕੋਰੋਨਾ ਦੀ ਮੌਜੂਦਾ ਲਹਿਰ ਰੁਕਦੀ ਨਜਰ ਆ ਰਹੀ

ਪੰਜਾਬ ਸਰਕਾਰ ਅਤੇ ਸੇਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਵਿੱਚ ਕੋਰੋਨਾ ਦੀ ਮੌਜੂਦਾ ਲਹਿਰ ਰੁਕਦੀ ਨਜਰ ਆ ਰਹੀ ਹੈ l ਇਸ ਗੱਲ ਦੀ ਗਵਾਹੀ ਸੇਹਤ ਮਹਿਕਮੇ ਵਲੋਂ ਜਾਰੀ ਕੀਤੇ ਵੇਰਵੇ ਦੇ ਰਹੇ ਹਨ l ਪਿੱਛਲੇ ਕਈਂ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ l

ਸੇਹਤ ਮਹਿਕਮੇ ਵਲੋਂ ਜਾਰੀ ਕੀਤੇ ਗਏ ਵੇਰਵਿਆਂ ਦੀ ਗੱਲ ਕਰੀਏ ਤਾਂ ਪਿੱਛਲੇ 24 ਘੰਟਿਆਂ ਦੌਰਾਨ ਸਿਰਫ 14 ਨਵੇਂ ਕੇਸ ਹੀ ਕੋਰੋਨਾ ਪੋਜਟਿਵ ਮਿਲੇ ਹਨ l ਦੂਜੇ ਪਾਸੇ ਕੋਰੋਨਾ ਨਾਲ ਸੂਬੇ ਵਿੱਚ ਪਿੱਛਲੇ ਦੋ ਦਿਨਾਂ ਤੋਂ ਕਿਸੇ ਮਰੀਜ ਦੀ ਮੌਤ ਵੀ ਨਹੀਂ ਹੋਈ ਹੈ l 14 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 223 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20501 ਲੋਕਾਂ ਦੀ ਮੌਤ ਹੋ ਚੁੱਕੀ ਹੈl

ਪਟਿਆਲਾ ਵਿੱਚ ਮਿਲੇ ਸਬ ਤੋਂ ਜਿਆਦਾ ਕੇਸ

ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ  ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ 4, ਜਲੰਧਰ ਵਿੱਚ ਕੇਸ ਮਿਲੇ ਹਨ । ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 4723 ਕੋਰੋਨਾ ਟੈਸਟ ਕੀਤੇ ਗਏ ਹਨ।

35 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 35 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 1 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 10 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ: NIA ਦੀ ਨੌ ਰਾਜਾਂ ਵਿੱਚ ਛਾਪੇਮਾਰੀ, PFI ਦੇ 170 ਮੈਂਬਰ ਹਿਰਾਸਤ ਵਿੱਚ

ਸਾਡੇ ਨਾਲ ਜੁੜੋ :  Twitter Facebook youtube

SHARE