ਇੰਡੀਆ ਨਿਊਜ਼ ; basan laddu recipe : ਭਾਰਤ ਵਿੱਚ ਜਦੋਂ ਵੀ ਖਾਣੇ ਦੀ ਗੱਲ ਕੀਤੀ ਜਾਂਦਾ ਹੈ, ਤਾਂ ਕੋਈ ਮਿਠਾਈ ਨੂੰ ਕਿਵੇਂ ਭੁੱਲ ਸਕਦਾ ਹੈ? ਭਾਰਤ ਦੇ ਹਰ ਛੋਟੇ ਤੋਂ ਵੱਡੇ ਤਿਉਹਾਰ , ਘਰ ਵਿੱਚ ਮਹਿਮਾਨਾਂ ਦੇ ਆਉਣ ਤੱਕ ਮਿਠਾਈ ਜਰੂਰ ਬਣਾਈ ਜਾਂਦੀ ਹੈ । ਅਜਿਹੀ ਮਿੱਠੀਆਂ- ਮਿੱਠੀਆਂ ਚੀਜ਼ਾਂ ਦੇ ਨਾਲ, ਅੱਜ ਅਸੀਂ ਤੁਹਾਨੂੰ ਬੇਸਨ ਦੇ ਲੱਡੂ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜੀ ਹਾਂ ਬੇਸਣ ਦੇ ਲੱਡੂ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਨੂੰ ਪਸੰਦ ਹੁੰਦਾ ਹੈ ਅਤੇ ਇਸਨੂੰ ਬਣਾਉਣਾ ਬਹੁਤ ਆਸਾਨ ਹੈ। ਚਲੋ ਹੁਣ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ l
ਕਿਸ ਸਮੱਗਰੀ ਦੀ ਲੋੜ ਹੈ
1.1 ਕੱਪ ਬੇਸਨ
2. 1/4 ਕੱਪ ਘਿਓ
3. 1/2 ਕੱਪ ਪਾਊਡਰ ਸ਼ੂਗਰ
4. 5-7 ਕੇਸਰ ਦੀਆਂ ਪਤੀਆਂ , (ਵਿਕਲਪਿਕ)
5. 1/4 ਚਮਚ ਇਲਾਇਚੀ ਪਾਊਡਰ
6. 1 ਚਮਚ ਕੱਟੇ ਹੋਏ ਬਦਾਮ, ਗਾਰਨਿਸ਼ਿੰਗ ਲਈ
7. 1 ਚਮਚ ਕੱਟਿਆ ਹੋਇਆ ਪਿਸਤਾ, ਗਾਰਨਿਸ਼ਿੰਗ ਲਈ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾ ਤੁਸੀ ਇਕ ਮੋਟੇ ਤਲੇ ਦੀ ਕੜਾਹੀ ਨੂੰ ਗੈਸ ਤੇ ਗਰਮ ਹੋਣ ਲਈ ਘਿਉ ਪਾ ਕੇ ਘੱਟ ਹਿੱਟ ਤੇ ਰੱਖ ਦਿਓ , ਹੁਣ ਇਕ ਥਾਲੀ’ ਚ ਬੇਸਨ ਨੂੰ ਛਾਣ ਲਓ ਅਤੇ ਘਿਉ ਗਰਮ ਹੋਣ ਤੋਂ ਬਾਅਦ ਬੇਸਨ ਨੂੰ ਕੜਾਹੀ ਵਿਚ ਪਾਓ ਚੰਗੀ ਤਰਾਂ ਮਿਲਾਓ ਅਤੇ ਬੇਸਨ ਦੇ ਰੰਗ ਬਦਲਣ ਤੱਕ ਚੰਗੀ ਤਰ੍ਹਾਂ ਹਿਲਾਓ । 10-15 ਮਿੰਟ ਬਾਅਦ ਇਸਦਾ ਰੰਗ ਬਦਲ ਜਾਵੇਗਾ ਅਤੇ ਇਕ ਚੰਗੀ ਜਿਹੀ ਮਹਿਕ ਆਵੇਗੀ ਸਮਝੋ ਇਹ ਪੱਕ ਕੇ ਤਿਆਰ ਹੈ । ਹੁਣ ਇਸ ਵਿਚ ਪਾਊਡਰ ਸ਼ੂਗਰ ਮਿਕ੍ਸ ਕਰੋ l ਇਸ ਮਿਸ਼ਰਣ ਨੂੰ ਠੰਡਾ ਹੋਣ ਲਈ 10 ਮਿੰਟ ਛੱਡ ਦਿਓ , ਫਿਰ ਇਸ ਦੇ ਲੱਡੂ ਬਣਾ ਲਓ । ਅਖੀਰ ‘ਚ ਇਸ ਨੂੰ ਚੰਗਾ ਦਿਖਾਣ ਲਈ ਲੱਡੂ ਦੇ ਉਪਰ ਥੋੜੇ – ਥੋੜੇ ਕਟੇ ਹੋਏ ਬਦਾਮ ਅਤੇ ਪਿਸਤਾ ਲਗਾਓ । ਤੁਹਾਡੇ ਲੱਡੂ ਖਾਣ ਲਈ ਤਿਆਰ ਹਨ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ਵਿੱਚ ਬੰਧ ਚੁੱਕੇ ਹਨ ਮਾਨ ਅਤੇ ਗੁਰਪ੍ਰੀਤ
ਇਹ ਵੀ ਪੜ੍ਹੋ: ਦਿਨ ਸਗਨਾਂ ਦਾ ਚੜਿਆ Dr. gurpreet kaur Maan
ਸਾਡੇ ਨਾਲ ਜੁੜੋ : Twitter Facebook youtube