BIGG BOSS 16 : ਕੌਣ ਹੈ MC Stan?

0
2516
MC Stan
MC Stan

ਇੰਡੀਆ ਨਿਊਜ਼ (ਦਿੱਲੀ):  Bigg Boss ਦੇ ਬਾਰੇ ਕੌਣ ਨਹੀਂ ਜਾਣਦਾ!!! ਇਹ ਭਾਰਤ ਦਾ ਜਿੱਥੇ Block Buster ਸ਼ੋਅ ਹੈ, ਉੱਥੇ ਹੀ ਲੋਕਾਂ ਦਾ ਮਨਪਸੰਦ ਰਿਐਲਟੀ ਸ਼ੋਅ ਵੀ ਹੈ। ਦੱਸ ਦਈਏ ਕਿ Bigg Boss ਇੱਕ ਇੰਟਰਨੈਸ਼ਨਲ ਰਿਐਲਟੀ ਸ਼ੋਅ Big Brother ਤੋਂ ਇੰਸਪਾਇਰ ਸ਼ੋਅ ਹੈ। ਜੋ ਕਿ 2006 ਵਿੱਚ ਸ਼ੁਰੂ ਹੋਇਆ ਸੀ।

ਦੱਸਣਯੋਗ ਹੈ ਕਿ Big Boss ਦਾ 16 ਸੀਜ਼ਨ ਖ਼ਤਮ ਹੋ ਚੁੱਕਾ ਹੈ। ਜਿਸ ‘ਚ ਰੈਪਰ MC Stan ਨੇ ਵਿਜੇਤਾ ਦਾ ਖ਼ਿਤਾਬ ਜਿੱਤਿਆ ਹੈ ਜਦਕਿ ਸ਼ਿਵ ਠਾਕਰੇ ਪਹਿਲੇ ਰਨਰ ਅੱਪ ਰਹੇ ਹਨ। MC Stan ਤੇ ਸ਼ਿਵ ਠਾਕਰੇ ਤੋਂ ਇਲਾਵਾ ਫਾਈਨਲਿਸਟ ‘ਚ ਪ੍ਰਿਯੰਕਾ ਚਾਹਰ ਚੌਧਰੀ, ਸ਼ਾਲਿਨ ਭਨੋਟ, ਅਰਚਨਾ ਗੌਤਮ ਪਹੁੰਚੇ ਸਨ।
ਸ਼ਾਲਿਨ, ਅਰਚਨਾ, ਪ੍ਰਿਅੰਕਾ ਅਤੇ ਸ਼ਿਵ ਨੂੰ ਹਰਾ ਕੇ ਰੈਪਰ MC ਸਟੈਨ ਨੇ ਟਰਾਫੀ, 31 ਲੱਖ 80 ਹਜ਼ਾਰ ਰੁਪਏ ਤੇ ਇੱਕ ਕਾਰ ਜਿੱਤੀ ਹੈ।
ਟਰਾਫ਼ੀ ਜਿੱਤਣ ਤੋਂ ਬਾਅਦ ਇੰਸਟਾਗ੍ਰਾਮ ‘ਤੇ ਹੱਥ ‘ਚ ਟਰਾਫੀ ਫੜ੍ਹ ਕੇ ਸਲਮਾਨ ਖ਼ਾਨ ਨਾਲ ਫ਼ੋਟੋ ਸਾਂਝੀ ਕੀਤੀ ਹੈ ਜਿਸਦੇ ਕੈਪਸ਼ਨ ‘ਚ ਲਿਖਿਆ ਹੈ –
“WE CREATED HISTORY
STAYED REAL THROUGHOUT, REPPED HIPHOP ON NATIONAL TV ” ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ – ” ਅੰਮੀ ਕਾ ਸਪਣਾ ਪੂਰਾ ਹੋ ਗਿਆ ਅਤੇ ਟਰਾਫੀ P-town ਆ ਗਈ, ਜਿਸ ਜਿਸ ਨੇ ਪਿਆਰ ਦਿਖਾਇਆ ਸਭ ਕੋ ਹੱਕ ਹੈ ਐਂਡਿੰਗ ਤੱਕ ਸਟੈਨ”

MC Stan
MC Stan

ਕੌਣ ਨੇ MC Stan?

MC ਸਟੈਨ ਦਾ ਅਸਲ ਨਾਮ ਅਲਤਾਫ਼ ਸ਼ੇਖ ਹੈ। ਅਲਤਾਫ਼ ਸ਼ੇਖ ਦਾ ਜਨਮ 30 ਅਗਸਤ, 1999 ਨੂੰ ਮੁਸਲਿਮ ਪਰਿਵਾਰ ਪੁਣੇ, ਮਹਾਰਾਸ਼ਟਰ ਵਿੱਚ ਹੋਇਆ। ਹੁਣ ਉਨ੍ਹਾਂ ਦੀ ਉਮਰ 23 ਸਾਲ ਹੈ। ਉਹ ਭਾਰਤ ਦੇ ਸਭ ਤੋਂ ਨਵੇਂ ਹਿੱਪ-ਹਾਪ ਤੇ ਰੈਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਸਟੇਜ ‘ਤੇ ਪ੍ਰਦਰਸ਼ਨ ਲਈ ਆਪਣਾ ਨਾਂਅ MC ਸਟੈਨ ਰੱਖਿਆ।

ਹੋਰ ਖ਼ਬਰਾਂ ਪੜ੍ਹਣ ਲਈ ਕਰੋ ਇੱਥੇ ਕਲਿੱਕ: http://BIGG BOSS 16: MC Stan ਦੇ ਵਿਨਰ ਬਣਨ ‘ਤੇ ਭੜਕੇ ਲੋਕ, ਪ੍ਰਿਅੰਕਾ ਚੌਧਰੀ ਦੇ ਹੱਕ ‘ਚ ਉਤਰੇ ਫੈਂਨਸ

ਉਨ੍ਹਾਂ ਦਾ ਪਹਿਲਾ ਟਰੈਕ 2018 ਵਿੱਚ “ਵਾਟਾ” ਰਿਲੀਜ਼ ਹੋਇਆ ਸੀ ਅਤੇ ਉਦੋਂ ਤੋਂ ਹੀ ਉਹ ਹਿੱਟ ਰਿਲੀਜ਼ ਕਰਦੇ ਰਹਿਣ ਲਈ ਇੱਕ “ਅਵੈਂਟ-ਗਾਰਡ” (avant garde) ਮਿਸ਼ਨ ‘ਤੇ ਰਹੇ ਹਨ। ਉਨ੍ਹਾਂ ਦੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਸਭ ਤੋਂ ਤਾਜ਼ਾ (recent) ਸਿੰਗਲ, “ਸ਼ਾਨਾ ਬੈਨ”, ਭਾਰਤੀ ਰੈਪ ਸੰਗੀਤ ਚਾਰਟ ‘ਤੇ ਰਾਜ ਕਰ ਰਹੇ ਹਨ। ਇਹ ਭਾਰਤ ‘ਚ ਸਭ ਤੋਂ ਵੱਧ ਹੁਨਰਮੰਦ ਨੌਜਵਾਨ ਰੈਪਰਾਂ ਵਿੱਚੋਂ ਇੱਕ ਹਨ। ਸੂਚੀ ਵਿੱਚ ਦੂਜੇ ਰੈਪਰਾਂ ਦੀ ਤੁਲਨਾ ‘ਚ, ਐਮਸੀ ਸਟੈਨ ਦੀ ਰੈਪਿੰਗ ਦੀ ਸ਼ੈਲੀ ਵਿਲੱਖਣ ਹੈ। ਉਨ੍ਹਾਂ ਦੀ ਹਿੱਪ-ਹਾਪ ਦੀ ਸ਼ੈਲੀ ਨੂੰ ਨਿਊ ਸਕੂਲ ਹਿੱਪ-ਹਾਪ ਵਜੋਂ ਜਾਣਿਆ ਜਾਂਦਾ ਹੈ। ਐਮਸੀ ਸਟੈਨ ਰੈਪਰ, ਸੰਗੀਤਕਾਰ, ਕਵੀ, ਨਿਰਮਾਤਾ ਅਤੇ ਮਿਕਸ ਇੰਜੀਨੀਅਰ ਵੀ ਹੈ। MC ਸਟੈਨ ਜਿਸਦੇ ਕਿ ਯੂਟਿਊਬ ‘ਤੇ 6.9 ਲੱਖ ਅਤੇ ਇੰਸਟਾਗ੍ਰਾਮ ‘ਤੇ 8 ਲੱਖ ਫੌਲੋਅਰਸ ਹਨ।

ਜਾਣਦੇ ਹਾਂ ਰੈਪਰ MC ਸਟੈਨ ਦੇ ਜੀਵਨ ਬਾਰੇ –

ਉਨ੍ਹਾਂ ਦਾ ਘਰ ਮਹਾਰਾਸ਼ਟਰ ਵਿੱਚ ਹੈ। ਹਾਲਾਂਕਿ ਸਟੈਨ ਦੇ ਪਰਿਵਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਦੇ ਗੀਤਾਂ ਤੋਂ ਇਹ ਜ਼ਰੂਰ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੀ ਮਾਂ ਦਾ ਚੰਗੇ – ਮਾੜੇ ਸਮੇਂ ‘ਚ ਉਸਦੇ ਨਾਲ ਖੜ੍ਹਣ ਲਈ (ਸ਼ੁਕਰਗੁਜ਼ਾਰ) ਧੰਨਵਾਦੀ ਹਨ। ਉਹ ਇੱਕ ਸਵੈ-ਰੁਜ਼ਗਾਰ ਭਾਰਤੀ ਰੈਪਰ ਹੈ। ਦੇਸੀ ਹਿੱਪ-ਹਾਪ ਉਦਯੋਗ ਅਤੇ ਭਾਰਤੀ ਰੈਪ ਸੰਗੀਤ ਸੀਨ ‘ਚ ਸਭ ਤੋਂ ਵੱਧ ਵਿਵਾਦਪੂਰਨ ਰੈਪਰਾਂ ਵਿੱਚੋਂ ਇੱਕ ਐਮ ਸੀ ਸਟੈਨ ਹਨ। ਉਨ੍ਹਾਂ ਨੇ ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਰੈਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਕਰ ਲਈ ਸੀ ਅਤੇ ਸਖ਼ਤ ਮਿਹਨਤ ਕਰਕੇ ਇੱਕ ਰੈਪਰ ਵਜੋਂ ਸਫ਼ਲਤਾ ਪ੍ਰਾਪਤ ਕੀਤੀ।

MC ਸਟੈਨ ਦੀ ਲਵ ਲਾਈਫ਼ ਅਤੇ ਕਰੀਅਰ

MC ਸਟੈਨ ਦੀ ਲਵ ਲਾਈਫ਼ ਦੀ ਗੱਲ ਕਰੀਏ ਤਾਂ ਨਿਆ ਉਨ੍ਹਾਂ ਦੀ ਪ੍ਰੇਮਿਕਾ ਸੀ। ਨਿਆ ਨੂੰ ਉਨ੍ਹਾਂ ਦੇ ਪੁਰਾਣੇ ਸੰਗੀਤ ਵੀਡੀਓਜ਼ ‘ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਮੈਕ ਸਟੈਨ ਦੇ ਗੀਤ “ਖੁਜਾ ਮਤ” ਵਿੱਚ ਵੀ ਨਜ਼ਰ ਆਈ ਹੈ। ਨੀਆ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਹ ਹਿੰਦੀ, ਅੰਗਰੇਜ਼ੀ, ਮਰਾਠੀ ਅਤੇ ਪੰਜਾਬੀ ‘ਚ ਰੈਪ ਕਰਦੀ ਸੀ।

ਰੈਪਰ ਨਿਆ ਪੁਣੇ ਦੀ ਰਹਿਣ ਵਾਲੀ ਹੈ ਅਤੇ ਫ਼ਿਲਹਾਲ ਮੁੰਬਈ ‘ਚ ਰਹਿੰਦੀ ਹੈ। ਹਾਲਾਂਕਿ ਕੋਈ ਵੀ ਰੈਪਰ ਦੀ ਮੌਜੂਦਾ ਰੋਮਾਂਟਿਕ ਸਥਿਤੀ ਬਾਰੇ ਯਕੀਨੀ ਤੌਰ ‘ਤੇ ਜਾਣੂ ਨਹੀਂ ਹੈ। ਉਹ ਇੱਕ ਭਾਰਤੀ ਰੈਪਰ, ਸੰਗੀਤਕਾਰ ਅਤੇ ਕਾਰੋਬਾਰੀ ਔਰਤ ਹੈ ਜੋ ਉਨ੍ਹਾਂ ਦੇ ਸਟੇਜ ਨਾਂਅ, “ਨਿਆ ਲਵ” ਦੁਆਰਾ ਜਾਣੀ ਜਾਂਦੀ ਹੈ। ਐਮ ਸੀ ਸਟੈਨ ਹਿੰਦੀ ‘ਚ ਰੈਪ ਕਰਦੇ ਹਨ ਅਤੇ ਉਨ੍ਹਾਂ ਦੀ ਆਪਣੀ ਇੱਕ ਵਿਲੱਖਣ ਰੈਪਿੰਗ ਸ਼ੈਲੀ ਹੈ। ਜਲਦ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਪਰਫ਼ਾਮ ਕਰਦੇ ਹੋਏ ਦੇਖਿਆ ਜਾਵੇਗਾ।

ਕੌਣ ਹੋ ਰਿਹਾ ਸਭ ਤੋਂ ਜ਼ਿਆਦਾ ਟਰੋਲ?

ਦੱਸ ਦਈਏ ਕਿ ਰੈਪਰ ਬਾਦਸ਼ਾਹ ਅਤੇ ਪੰਜਾਬੀ ਗਾਇਕ ਕਰਨ ਔਜਲਾ ਵੀ MC ਸਟੈਨ ਦੇ ਹੱਕ ‘ਚ ਖੜ੍ਹੇ ਰਹੇ। ਜਿੱਥੇ ਬਿੱਗ ਬਾਸ ਦੇ ਖ਼ਤਮ ਹੋਣ ‘ਤੇ ਵਿਜੇਤਾ MC ਸਟੈਨ ਨੂੰ ਲੈ ਕੇ ਟਵੀਟਸ ਦਾ ਹੜ੍ਹ ਆ ਗਿਆ ਹੈ। ਉੱਥੇ ਹੀ ਪ੍ਰਤੀਯੋਗੀ ਪ੍ਰਿਯੰਕਾ ਚਾਹਰ ਚੌਧਰੀ ਵੀ ਬਹੁਤ ਟ੍ਰੋਲ ਹੋ ਰਹੀ ਹੈ। ਜਿੱਥੇ ਕੁਝ ਲੋਕ ਉਨ੍ਹਾਂ ਦੇ ਹੱਕ ‘ਚ ਖੜ੍ਹੇ ਹਨ ਉੱਥੇ ਹੀ ਕੁਝ ਲੋਕਾਂ ਵੱਲੋ ਉਨ੍ਹਾਂ ਦਾ ਮਜ਼ਾਕ ਵੀ ਬਣਾ ਰਹੇ ਹਨ।

SHARE