ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes

0
269
Contaminated Water To People's Homes

Contaminated Water To People’s Homes

ਜਲ ਸਪਲਾਈ ਪਾਈਪ ਲਾਈਨ ਦੀ ਲੀਕੇਜ਼ ਨਹੀਂ ਹੋ ਸਕੀ ਠੀਕ

  • ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਘਰਾਟਾ ਵਾਲਾ ਰੋਡ ‘ਤੇ ਵਾਟਰ ਸਪਲਾਈ ਦੀ ਪਾਈਪ ਲਾਈਨ ਪਿਛਲੇ 4 ਮਹੀਨਿਆਂ ਤੋਂ ਲੀਕੇਜ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੌਂਸਲ ਦੇ ਵਾਟਰ ਸਪਲਾਈ ਵਾਲੇ ਟਿਊਬਵੈੱਲ ਤੋਂ ਪਾਣੀ ਆਉਣ ਤੋਂ ਬਾਅਦ ਸੜਕ ’ਤੇ ਲੀਕੇਜ ਨਾਲ ਗੰਦੇ ਪਾਣੀ ਦਾ ਛਪੜ੍ਹ ਬਣ ਜਾਂਦਾ ਹੈ।

ਜਿਉਂ ਹੀ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਕੱਟੀ ਜਾਂਦੀ ਹੈ ਤਾਂ ਸੜਕ ’ਤੇ ਵਗਦਾ ਗੰਦਾ ਪਾਣੀ ਉਲਟਾ ਵਗਣਾ ਸ਼ੁਰੂ ਹੋ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਵਾਰਡ ਦੇ ਕੌਂਸਲਰ ਲਛਮਣ ਸਿੰਘ ਵੱਲੋਂ ਕੌਂਸਲ ਦੇ ਪਲੰਬਰ ਵੱਲੋਂ ਦੋ ਵਾਰ ਲੀਕ ਠੀਕ ਕਰਵਾਈ ਜਾ ਚੁੱਕੀ ਹੈ। ਪਰ ਲੀਕੇਜ ਫਿਰ ਸ਼ੁਰੂ ਹੋ ਜਾਂਦੀ ਹੈ। Contaminated Water To People’s Homes

ਹੋ ਰਹੀ ਪਾਣੀ ਦੀ ਬਰਬਾਦੀ

Contaminated Water To People's Homes

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵਾਟਰ ਸਪਲਾਈ ਆਉਂਦੀ ਹੈ ਤਾਂ ਕਰੀਬ 15 ਮਿੰਟ ਤੱਕ ਟੂਟੀ ਵਿੱਚ ਆਉਣ ਵਾਲੇ ਗੰਦੇ ਪਾਣੀ ਨੂੰ ਖੁੱਲ੍ਹੇ ਵਿੱਚ ਸੁੱਟਣਾ ਪੈਂਦਾ ਹੈ। ਜਿਸ ਕਾਰਨ ਪਾਣੀ ਦੀ ਬਰਬਾਦੀ ਹੋ ਰਹੀ ਹੈ। ਇਸ ਦੇ ਬਾਵਜੂਦ ਇਹ ਕਹਿਣਾ ਮੁਸ਼ਕਿਲ ਹੈ ਕਿ ਪਾਣੀ ਸਾਫ਼ ਹੈ। Contaminated Water To People’s Homes

ਸਰਕਾਰ ਨੂੰ ਭੇਜਿਆ ਗਿਆ ਨੋਟਿਸ

ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਸੂਬਾ ਸਰਕਾਰ ਨੂੰ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਜ਼ੀਰਕਪੁਰ ਤੋਂ ਰਾਜਪੁਰਾ ਤੱਕ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਵੱਛਤਾ ਨੂੰ ਯਕੀਨੀ ਬਣਾਇਆ ਜਾਵੇ। ਰਾਜਪੁਰਾ ਦੇ ਪਿੰਡ ਸ਼ਾਮਦੂ ਕੈੰਪ ਵਿੱਚ ਡਾਇਰੀਆ ਦਾ ਪ੍ਰਕੋਪ ਸਾਹਮਣੇ ਆਇਆ ਹੈ। ਵਕੀਲ ਨੇ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਸੁਚੇਤ ਨਹੀਂ ਹੈ। Contaminated Water To People’s Homes

Also Read :ਹਾਈਕੋਰਟ ਦੀ ਵਕੀਲ ਨੇ ਪੀਣ ਵਾਲੇ ਪਾਣੀ ਦੇ ਮੁੱਦੇ ਤੇ ਸਰਕਾਰ ਨੂੰ ਭੇਜਿਆ ਨੋਟਿਸ Drinking Water Problem

Also Read :ਬਿਨਾਂ ਬਰਮ ਤੋਂ ਬਣ ਰਹੀ ਲਿੰਕ ਸੜਕ,ਬਰਸਾਤ ‘ਚ ਟੁੱਟਣ ਦੀ ਸੰਭਾਵਨਾ Link Road Being Built

Connect With Us : Twitter Facebook

 

SHARE