Delhi Crime News: ਪੋਤੇ ਨੇ ਕੀਤਾ ਬਜ਼ੁਰਗ ਦਾਦੀ ਦਾ ਕਤਲ, ਨਸ਼ੇ ‘ਚ ਕੀਤੀ ਪਿਤਾ ਨਾਲ ਕੁੱਟਮਾਰ

0
202
Nikki Yadav Murder
Nikki Yadav Murder

ਇੰਡੀਆ ਨਿਊਜ਼ (ਦਿੱਲੀ) Delhi Crime News: ਕਹਿੰਦੇ ਨੇ ਨਸ਼ੇ ਕਰਨ ਵਾਲਾ ਵਿਅਕਤੀ ਨਸ਼ਾ ਕਿਉਂ ਕਰਦਾ ਹੈ ਇਸ ਗੱਲ ਬਾਰੇ ਉਸ ਨੂੰ ਖ਼ੁਦ ਪਤਾ ਨਹੀਂ ਹੁੰਦਾ ਹੈ। ਨਸ਼ੇ ਦੇ ਚੱਕਰ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਵੀ ਕਰ ਦੇਵੇ ਤਾਂ ਵੀ ਉਸ ਵਿਅਕਤੀ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ। ਨਸ਼ੇ ਵਿੱਚ ਹੋ ਕੇ ਆਪਣੀ ਹੀ ਦਾਦੀ ਦੀ ਹੱਤਿਆ ਕਰਨ ਦਾ ਮਾਮਲਾ ਦਿੱਲੀ ਦੇ ਪ੍ਰੇਮ ਨਗਰ ਥਾਣਾ ਇਲਾਕੇ ਦੀ ਇੰਦਰਾ ਐਨਕਲੇਵ ਕਲੋਨੀ ਤੋਂ ਆਇਆ ਹੈ। ਜਿੱਥੇ ਨਸ਼ੇ ਵਿੱਚ ਪੋਤੇ ਨੇ ਆਪਣੀ ਹੀ ਬਜ਼ੁਰਗ ਦਾਦੀ ਦੀ ਗਲਾ ਦਬਾਅ ਕੇ ਉਸ ਨੂੰ ਮਾਰ ਦਿੱਤਾ। ਰਿਪੋਰਟਸ ਮੁਤਾਬਿਕ, ਪੁਲਿਸ ਨੇ ਹੱਤਿਆ ਦੇ ਮਾਮਲੇ ਵਿੱਚ ਕੇਸ ਦਰਜ਼ ਕਰ ਆਰੋਪੀ ਪੋਤੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਿੱਲੀ ਦੇ ਰੋਹਿਨੀ ਇਲਾਕੇ ਦੀ ਹੈ ਵਾਰਦਾਤ

ਦੱਸ ਦੇਈਏ ਕਿ, ਇਹ ਘਟਨਾ ਦਿੱਲੀ ਦੇ ਰੋਹਿਨੀ ਇਲਾਕੇ ਦੀ ਹੈ, ਜਿੱਥੇ 90 ਸਾਲ ਦੀ ਬਜ਼ੁਰਗ ਰਹੀਸਾ ਬੇਗਮ ਦੀ ਉਸ ਦੇ ਸਕੇ ਪੋਤੇ ਨੇ ਕਤਲ ਕਰ ਦਿੱਤਾ। ਦੱਸਣਯੋਗ ਹੈ ਕਿ ਇਹ ਘਟਨਾ 11-12 ਫਰਵਰੀ ਦੀ ਰਾਤ ਨੂੰ ਵਾਪਰੀ ਸੀ। ਦੱਸਿਆ ਜਾ ਰਿਹਾ ਹੈ ਕਿ 30 ਸਾਲ ਦਾ ਸ਼ਾਹਰੁਖ ਨਸ਼ੇ ਦਾ ਆਦੀ ਹੈ ਅਤੇ ਰੰਗਾਈ ਦਾ ਕੰਮ ਕਰਦਾ ਹੈ।

Delhi Crime News
Delhi Crime News

ਪਿਤਾ ਅਤੇ ਪੁੱਤਰ ਦੋਨੋਂ ਸ਼ਰਾਬ ਦੇ ਪੀਣ ਦੇ ਆਦੀ

ਇੱਕ ਰਿਪੋਰਟ ਮੁਤਾਬਿਕ, ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ 11 ਫਰਵਰੀ ਦੀ ਰਾਤ ਨੂੰ ਬਜ਼ੁਰਗ ਔਰਤ ਦਾ ਪੋਤਾ ਸ਼ਾਹਰੁਖ ਆਪਣੇ ਪਿਤਾ ਨਾਲ ਸ਼ਰਾਬ ਪੀ ਘਰ ਆਏ ਸਨ ਅਤੇ ਉਸ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੀ ਪਿਤਾ ਦੇ ਨਾਲ ਵਿਵਾਦ ਹੋਇਆ ਸੀ। ਵਿਵਾਦ ਤੋਂ ਬਾਅਦ ਸ਼ਾਹਰੁਖ ਨੇ ਪਹਿਲਾ ਆਪਣੇ ਪਿਤਾ ਨਾਲ ਕੁੱਟਮਾਰ ਕੀਤੀ। ਜਦ ਕੁੱਟਮਾਰ ਕਰਨ ਤੋਂ ਬਾਅਦ ਪਿਤਾ ਬੇਹੋਸ ਹੋ ਗਏ ਤਦ ਸ਼ਾਹਰੁਖ ਨੇ ਦਾਦੀ ਦਾ ਗਲ੍ਹਾਂ ਦਬਾ ਦਿੱਤਾ।

ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮ੍ਰਿਤਕ ਦਾ ਗਲ੍ਹਾ ਦਬਾਇਆ ਗਿਆ ਸੀ ਅਤੇ ਮੂੰਹ ‘ਤੇ ਸੱਟਾ ਦੇ ਨਿਸ਼ਾਨ ਵੀ ਸੀ। ਦੱਸ ਦੇਈਏ ਕਿ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨ ‘ਤੇ ਕਤਲ ਦਾ ਮਾਮਲਾ ਦਰਜ਼ ਕੀਤਾ ਹੈ। ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਸ਼ਾਹਰੁਖ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

SHARE