ਦੋ ਮਹੀਨਿਆਂ ਤੋਂ ਬਨੂੜ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ People Thirsty For Drinking Water

0
215
People Thirsty For Drinking Water

People Thirsty For Drinking Water

ਸ਼ਿਕਾਇਤ ਲੈ ਕੇ ਨਗਰ ਕੌਂਸਲ ਦਫ਼ਤਰ ਪੁੱਜੀਆਂ ਔਰਤਾਂ ਨੂੰ ਅਧਿਕਾਰੀਆਂ ਨੇ ਦੋ ਘੰਟੇ ਕਰਵਾਈ ਉਡੀਕ

  • ਦੋ ਮਹੀਨਿਆਂ ਤੋਂ ਬਨੂੜ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ
  • ਮੁਹੱਲਾ ਵਾਸੀਆਂ ਨੇ ਕੌਂਸਲ ਅਧਿਕਾਰੀਆਂ ਨੂੰ ਦਿੱਤੀ ਪ੍ਰੋਟੈਸਟ ਦੀ ਚੇਤਾਵਨੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕੌਂਸਲ ਦੇ ਟਿਊਵੈੱਲ ਤੋਂ ਮੁਹੱਲਾ ਮਹਿਤੀਆਂ ਵਾਲਾ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ। ਇਸ ਸਬੰਧੀ ਵਾਰਡ ਵਾਸੀਆਂ ਵੱਲੋਂ ਕਈ ਬਾਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਪਰ ਫੇਰ ਵੀ ਸਮੱਸਿਆ ਦਾ ਹੱਲ ਨਹੀਂ ਕੀਤਾਗਿਆ।

People Thirsty For Drinking Water

ਮੰਗਲਵਾਰ ਨੂੰ 11 ਵਜੇ ਵਾਰਡ ਦੀਆਂ ਔਰਤਾਂ ਸ਼ਿਕਾਇਤ ਲੈ ਕੇ ਐਮਸੀ ਦਫ਼ਤਰ ਪਹੁੰਚੀਆਂ। ਪਰ ਅਧਿਕਾਰੀਆਂ ਨੇ ਸ਼ਿਕਾਇਤ ਦਾ ਹੱਲ ਕਰਨ ਦੀ ਬਜਾਏ ਔਰਤਾਂ ਨੂੰ ਮੀਟਿੰਗ ਵਿੱਚ ਰੁੱਝੇ ਹੋਣ ਦੀ ਗੱਲ ਆਖੀ। ਘਰਾਂ ‘ਚ ਪਾਣੀ ਨਾ ਆਉਣ ਕਾਰਨ ਨਾਰਾਜ਼ ਔਰਤਾਂ ਕੌਂਸਲ ਤੋਂ ਵਾਪਸ ਨਹੀਂ ਪਰਤੀਆਂ ਤਾਂ ਦੋ ਘੰਟੇ ਬਾਅਦ ਈ.ਓ ਆਪਣੀ ਟੀਮ ਨਾਲ ਦਫਤਰ ਤੋਂ ਬਾਹਰ ਆ ਕੇ ਮੌਕਾ ਦੇਖਣ ਲਈ ਔਰਤਾਂ ਨਾਲ ਵਾਰਡ ‘ਚ ਪਹੁੰਚ ਗਏ। People Thirsty For Drinking Water

ਟੈਂਕਰ ਦਾ ਪਾਣੀ ਦੂਸ਼ਿਤ

People Thirsty For Drinking Water

ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਟਿਊਬਵੈੱਲਾਂ ਤੋਂ ਘਰਾਂ ਤੱਕ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ। ਪਾਣੀ ਤੋਂ ਬਿਨਾਂ ਨਹਾਉਣ,ਕੱਪੜੇ ਧੋਣ ਅਤੇ ਰਸੋਈ ਦਾ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ। ਕੌਂਸਲ ਦੀ ਤਰਫੋਂ ਪਾਣੀ ਦੇ ਟੈਂਕਰ ਭੇਜ ਕੇ ਕੰਮ ਚਲਾਇਆ ਜਾ ਰਿਹਾ ਹੈ। ਪਰ ਟੈਂਕਰ ਦਾ ਪਾਣੀ ਦੂਸ਼ਿਤ ਹੈ। ਜਿਸ ਦੀ ਵਰਤੋਂ ਪੀਣ ਲਈ ਨਹੀਂ ਕੀਤੀ ਜਾ ਸਕਦੀ। ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਵਾਰਡ ਦੇ ਐਮਸੀ ਨੇ ਵੀ ਸਹਿਯੋਗ ਨਹੀਂ ਦਿੱਤਾ।– (ਰਜਿੰਦਰ ਕੌਰ,ਵਸਨੀਕ) People Thirsty For Drinking Water

ਦੋ ਘੰਟੇ ਇੰਤਜ਼ਾਰ ਕਰਵਾਇਆ ਫਿਰ ਅਫਸਰ ਬਾਹਰ ਆਏ

People Thirsty For Drinking Water

ਇਲਾਕੇ ਦੀਆਂ ਔਰਤਾਂ ਸ਼ਿਕਾਇਤ ਲੈ ਕੇ ਨਗਰ ਕੌਂਸਲ ਦਫ਼ਤਰ ਪਹੁੰਚੀਆਂ ਸਨ। ਅਫਸਰਾਂ ਨੇ ਗੱਲ ਤੱਕ ਨਹੀਂ ਸੁਣੀ। ਦੋ ਘੰਟੇ ਇੰਤਜ਼ਾਰ ਕਰਵਾਉਣ ਤੋਂ ਬਾਅਦ ਈਓ ਅਪਣੇ ਦਫ਼ਤਰ ਤੋਂ ਬਾਹਰ ਆਇਆ। ਮਹਿਲਾਵਾਂ ਦੇ ਕਹਿਣ ‘ਤੇ ਅਧਿਕਾਰੀ ਮੌਕਾ ਦੇਖਣ ਵਾਰਡ ‘ਚ ਪਹੁੰਚ ਗਏ। ਜੇਕਰ ਦੋ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਧਰਨਾ ਦਿੱਤਾ ਜਾਵੇਗਾ। ਵਾਰਡ ਵਿੱਚ ਸਫਾਈ ਦਾ ਵੀ ਬੁਰਾ ਹਾਲ ਹੈ। ਸਫ਼ਾਈ ਦੇ ਬਦਲੇ ਵਾਧੂ ਪੈਸੇ ਨਹੀਂ ਦਿੱਤੇ ਜਾ ਸਕਦੇ। ਵਾਰਡ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ।– (ਭੂਮਿਕਾ,ਵਸਨੀਕ) People Thirsty For Drinking Water

ਨਵਾਂ ਟਿਊਬਵੈੱਲ ਲਗਾਇਆ ਜਾਵੇਗਾ-ਈ.ਓ.

ਵਾਰਡ ਵਾਸੀਆਂ ਦੀ ਸਮੱਸਿਆ ਸਬੰਧੀ ਮੀਟਿੰਗ ਕੀਤੀ ਜਾ ਰਹੀ ਸੀ। ਵਾਟਰ ਸਪਲਾਈ ਵਾਲਾ ਟਿਊਬਵੈੱਲ ਨਵਾਂ ਲਗਾਇਆ ਜਾਵੇਗਾ। ਪਰ ਫਿਰ ਵੀ ਆਰਜ਼ੀ ਤੌਰ ‘ਤੇ ਬੂਸਟਰ ਲਗਾ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਾਂ ਟਿਊਬਵੈੱਲ ਲਗਾਉਣ ਲਈ ਡੇਢ ਤੋਂ ਦੋ ਮਹੀਨੇ ਲੱਗ ਸਕਦੇ ਹਨ। ਸਫ਼ਾਈ ਲਈ ਕੁਝ ਪੈਸੇ ਰੱਖੇ ਗਏ ਹਨ। ਸ਼ਹਿਰ ਵਿੱਚ ਸਫਾਈ ਦਾ ਕੰਮ ਦਰੁੱਸਤ ਕੀਤਾ ਜਾ ਰਿਹਾ ਹੈ।-(ਜਗਜੀਤ ਸਿੰਘ ਸ਼ਾਹੀ,ਨਗਰ ਕੌਂਸਲ ਬਨੂੜ ਦੇ ਈ.ਓ.) People Thirsty For Drinking Water

Also Read :ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਭੇਜੇ ਗਏ ਹਨ: ਪ੍ਰਧਾਨ ਕੋਰ ਸਿੰਘ Sent Letters For Police Verification

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Also Read :ਹਲਕਾ ਵਿਧਾਇਕ ਨੇ ਟਰਾਂਸਪੋਰਟ ਵਿਭਾਗ ਦੀ ਕੋਆਰਡੀਨੇਟਰ ਟੀਮ ਦਾ ਗਠਨ ਕੀਤਾ Coordinator Team Of Transport Department

Connect With Us : Twitter Facebook

 

SHARE