ਇੰਡੀਆ ਨਿਊਜ਼ (Petrol Diesel Price Today): ਸਰਕਾਰੀ ਤੇਲ ਕੰਪਨੀਆਂ ਨੇ ਮੰਗਲਨਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾ ਜਾਰੀ ਕੀਤੀਆਂ ਹਨ। ਅੱਜ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਦਿੱਲੀ ਵਿੱਚ ਅੱਜ 96.72 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ 89.62 ਰੁਪਏ ਲੀਟਰ ਮਿਲ ਰਿਹਾ ਹੈ। ਜਦਕਿ ਮੁੰਬਈ ਵਿੱਚ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਚੇੱਨਈ ਵਿੱਚ ਪੈਟਰੋਲ 102.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.24 ਰਪੁਏ ਪ੍ਰਤੀ ਲੀਟਰ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ- Petrol-Diesel Rate: ਕੱਚੇ ਤੇਲ ਦੀਆਂ ਕੀਮਤਾਂ ਕਾਰਨ ਇਨ੍ਹਾਂ ਸ਼ਹਿਰਾਂ ਵਿੱਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਹਰ ਦਿਨ ਹੋ ਰਿਹਾ ਹੈ ਕੀਮਤਾਂ ‘ਚ ਬਦਲਾਅ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਦਿਨ ਸਵੇਰੇ ਛੇ ਵਜੇ ਬਦਲਾਅ ਹੁੰਦਾ ਹੈ, ਹਰ ਦਿਨ ਸਵੇਰੇ 6 ਵਜੇ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਰੇਟ ਅਤੇ ਡੀਜ਼ਲ ਰੇਟ ਰੋਜ਼ ਤਹਿ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ। ਰੇਟ ਤਹਿ ਕਰਨ ਲਈ ਇਨ੍ਹਾਂ ਕੰਪਨੀਆਂ ਦੀ ਕੁਝ ਮਿਆਰੀ ਹੁੰਦੀ ਹੈ। ਜਿਸ ਦੇ ਅਧਾਰ ਉੱਤੇ ਇਹ ਕੰਪਨੀਆਂ ਡੀਜ਼ਲ ਦੇ ਰੇਟ ਐਕਸਾਈਜ਼ ਡਿਊਟੀ, ਡੀਜ਼ਲ ਕਮੀਸ਼ਨ ਅਤੇ ਹੋਰ ਚੀਜ਼ਾਂ ਜੋੜ ਕੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਹਰ ਸਵੇਰੇ ਤਹਿ ਕਰਦੀਆਂ ਹਨ।
ਜਾਣੋ, ਤੁਹਾਡੇ ਸ਼ਹਿਰ ‘ਚ ਕਿੰਨ੍ਹਾਂ ਹੈ ਰੇਟ
ਪੈਟਰੋਲ ਅਤੇ ਡੀਜ਼ਲ ਦੇ ਰੋਜ਼ ਦੇ ਰੇਟ ਤੁਸੀਂ ਆਪਣੇ ਮੋਬਾਈਲ ‘ਤੇ ਐਸਐਮਐਸ ਰਾਹੀ ਵੀ ਜਾਣ ਸਕਦੇ ਹੋ। ਜਿਸ ਲਈ ਤੁਹਾਨੂੰ ਇੰਡੀਅਨ ਆਉਲ ਦੀ ਵੈਬਸਾਈਟ ਉੱਤੇ RSP ਅਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 9224992249 ਨੰਬਰ ਉੱਤੇ ਭੇਜਣਾ ਹੋਵੇਗਾ।