ਪੰਜਾਬੀ ਲੋਕ ਕਵੀ ਬਾਬਾ ਨਜਮੀ ਟੋਰੰਟੋ ਪੁੱਜੇ

0
335
Punjabi Folk Poet Baba Najmi
Punjabi Folk Poet Baba Najmi

ਹਵਾਈ ਅੱਡੇ ਤੇ ਪੰਜਾਬੀ ਲੇਖਕਾਂ ਵੱਲੋਂ ਭਰਪੂਰ ਸੁਆਗਤ

ਦਿਨੇਸ਼ ਮੌਦਗਿਲ, Punjabi Folk Poet Baba Najmi : ਏਸ਼ੀਅਨ ਖਿੱਤੇ ਦੇ ਮਹਾਨ ਪੰਜਾਬੀ ਲੋਕ ਕਵੀ ਬਾਬਾ ਨਜਮੀ ਲਾਹੌਰੋਂ ਟੋਰੰਟੋ (ਕੈਨੇਡਾ) ਪਹੁੰਚ ਗਏ ਹਨ। ਹਵਾਈ ਅੱਡੇ ਤੇ ਉੱਘੇ ਪੰਜਾਬੀ ਲੇਖਕਾਂ ਇਕਬਾਲ ਮਾਹਲ, ਦਲਜੀਤ ਸਿੰਘ ਗੈਡੂ ਤੇ ਜਰਨੈਲ ਸਿੰਘ ਮਠਾਰੂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਅਗਲੇ ਦਿਨੀਂ ਉਹ ਕੈਨੇਡਾ ਵਿੱਚ ਹੋਣ ਵਾਲੀਆਂ ਸਾਹਿੱਤਕ ਸਰਗਰਮੀਆਂ ਵਿੱਚ ਭਾਗ ਲੈਣਗੇ। ਜਿੰਨ੍ਹਾਂ ਵਿੱਚੋਂ ਸਰਬ ਸਾਂਝਾ ਕਵੀ ਦਰਬਾਰ ਪ੍ਰਮੁੱਖ ਹੈ।

‘ਮੈਂ ਇਕਬਾਲ ਪੰਜਾਬੀ ਦਾ’ ਲੋਕ ਅਰਪਨ ਕੀਤਾ ਜਾਵੇਗਾ

ਟੋਰੰਟੋ ਤੋਂ ਇਕਬਾਲ ਮਾਹਲ ਨੇ ਇਹ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਫੇਰੀ ਦੌਰਾਨ ਹੀ ਉਨ੍ਹਾਂ ਦੀ ਸਮੁੱਚੀ ਰਚਨਾ ਦਾ ਸੰਗ੍ਰਹਿ ਮੈਂ ਇਕਬਾਲ ਪੰਜਾਬੀ ਦਾ ਵੀ ਰਾਮਗੜੀਆ ਭਵਨ ਵਿਖੇ ਲੱਗੀ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਚ ਵਿਸ਼ੇਸ਼ ਤੌਰ ਤੇ ਲੋਕ ਅਰਪਨ ਕੀਤਾ ਜਾਵੇਗਾ। ਜਿਸਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਸੰਪਾਦਕ ਮੰਡਲ ਵਿੱਚ ਇਕਬਾਲ ਮਾਹਲ, ਪ੍ਰੋ. ਜਸਪਾਲ ਘਈ, ਸਤੀਸ਼ ਗੁਲਾਟੀ ਤੇ ਗੁਰਭਜਨ ਗਿੱਲ ਸ਼ਾਮਿਲ ਹਨ।

ਬਾਬਾ ਨਜਮੀ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ

ਬਾਬਾ ਨਜਮੀ ਬਾਰੇ ਜਾਣਕਾਰੀ ਦੇਂਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਤੋਂ ਉੱਜੜ ਕੇ ਲਾਹੌਰ ਜਾ ਵੱਸਿਆ ਸੀ। ਇਹ ਪਿੰਡ ਯੁਗ ਕਵੀ ਹਾਸ਼ਮ ਸ਼ਾਹ ਦੀ ਜਨਮ ਭੂਮੀ ਵੀ ਹੈ। ਬਾਬਾ ਨਜਮੀ ਦਾ ਜਨਮ ਲਾਹੌਰ (ਪਾਕਿਸਤਾਨ) ਵਿਚ 1948 ਵਿੱਚ ਹੋਇਆ । ਉਨ੍ਹਾਂ ਦਾ ਅਸਲ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਸਿਰਜਣਾ ਕਰਦੇ ਹਨ । ਬਾਬਾ ਨਜਮੀ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ ਅਤੇ ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।

ਮੁੱਖ ਮੰਤਰੀ ਮਾਨ ਅਕਸਰ ਆਪਣੇ ਭਾਸ਼ਨਾਂ ਵਿੱਚ ਬਾਬਾ ਨਜਮੀ ਦੀ ਸ਼ਾਇਰੀ ਸੁਣਾਂਉਂਦੇ

ਵਰਨਣ ਯੋਗ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਮੈਂਬਰ ਪਾਰਲੀਮੈਂਟ ਵਜੋਂ ਅਤੇ ਹੁਣ ਮੁੱਖ ਮੰਤਰੀ ਵਜੋਂ ਅਕਸਰ ਆਪਣੇ ਭਾਸ਼ਨਾਂ ਵਿੱਚ ਬਾਬਾ ਨਜਮੀ ਦੀ ਸ਼ਾਇਰੀ ਸੁਣਾਂਉਂਦੇ ਹਨ। ਪਿਛਲੇ ਮਾਰਚ ਲਾਹੌਰ ਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਬਾਬਾ ਨਜਮੀ ਨੇ ਇਹ ਇੱਛਾ ਪ੍ਰਗਟਾਈ ਸੀ ਕਿ ਉਹ ਆਪਣੇ ਵੱਡਿਆਂ ਦੀ ਜਨਮ ਭੂਮ ਜਗਦੇਵ ਕਲਾਂ ਆਉਣਾ ਚਾਹੁੰਦੇ ਹਨ ਅਤੇ ਆਪਣੇ ਵੱਡੇ ਪੰਜਾਬ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ।

ਇਹ ਵੀ ਪੜੋ : ਅਕਾਲੀ ਦਲ ਨੇ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਕਮਜ਼ੋਰ ਕੀਤਾ: ਭਗਵੰਤ ਮਾਨ

ਇਹ ਵੀ ਪੜੋ : ਬੁੱਢੇ ਨਾਲੇ ਦੀ ਹਾਲਤ ਦੇਖਣ ਪਹੁੰਚੇ ਸੰਤ ਸੀਚੇਵਾਲ

ਇਹ ਵੀ ਪੜੋ : ਖੇਤੀਬਾੜੀ ਮੰਤਰੀ ਨੇ ਨਰਮੇ ਦੀ ਖਰਾਬ ਹੋਈ ਫ਼ਸਲ ਦਾ ਜਾਇਜ਼ਾ ਲਿਆ

ਸਾਡੇ ਨਾਲ ਜੁੜੋ : Twitter Facebook youtube

SHARE