ਇੰਡੀਆ ਨਿਊਜ਼, ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਦਾ ਅੱਜ ਹਫਤੇ ਦਾ ਆਖਰੀ ਦਿਨ ਸੀ, ਜਿਸ ‘ਚ ਸੈਂਸੈਕਸ ਲਗਭਗ 1016 ਅੰਕ ਡਿੱਗ ਕੇ 54,303 ‘ਤੇ ਬੰਦ ਹੋਇਆ, ਜਦਕਿ ਨਿਫਟੀ 276 ਅੰਕਾਂ ਦੀ ਗਿਰਾਵਟ ਨਾਲ 16,201 ‘ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 8 ਵਧੇ ਅਤੇ 22 ‘ਚ ਗਿਰਾਵਟ ਦਰਜ ਕੀਤੀ ਗਈ। ਬਜਾਜ ਫਾਇਨਾਂਸ, ਇਨਫੋਸਿਸ, ਵਿਪਰੋ, ਕੋਟਕ ਬੈਂਕ ਅਤੇ ਐਚਡੀਐਫਸੀ ਸੈਂਸੈਕਸ ਵਿੱਚ 2 ਤੋਂ 4% ਦੇ ਵਿਚਕਾਰ ਡਿੱਗੇ। ਅੱਜ ਮਿਡਕੈਪ ਅਤੇ ਸਮਾਲ ਕੈਪ ‘ਚ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ।
ਸਵੇਰੇ ਗਿਰਾਵਟ ਵਿੱਚ ਖੁਲ੍ਹੇ ਬਾਜ਼ਾਰ
ਦੱਸ ਦੇਈਏ ਕਿ ਸਵੇਰੇ ਸੈਂਸੈਕਸ 560 ਅੰਕ ਡਿੱਗ ਕੇ 54,760 ‘ਤੇ ਅਤੇ ਨਿਫਟੀ 184 ਅੰਕ ਡਿੱਗ ਕੇ 16,283.95 ‘ਤੇ ਖੁੱਲ੍ਹਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹਫਤੇ ਦੇ ਪਹਿਲੇ ਤਿੰਨ ਦਿਨ ਗਿਰਾਵਟ ਦੇ ਦੌਰ ‘ਚ ਸੀ, ਚੌਥੇ ਦਿਨ ਇਸ ‘ਚ ਥੋੜ੍ਹਾ ਵਾਧਾ ਹੋਇਆ ਅਤੇ ਪੰਜਵੇਂ ਦਿਨ ਫਿਰ ਗਿਰਾਵਟ ਦਰਜ ਕੀਤੀ ਗਈ।
ਨਿਫਟੀ ਦੇ ਸਾਰੇ ਸੈਕਟਰਲ ਇੰਡੈਕਸ ਵਿੱਚ ਗਿਰਾਵਟ
ਦੱਸਣਯੋਗ ਹੈ ਕਿ ਅੱਜ ਨਿਫਟੀ ਦੇ ਸਾਰੇ ਸੈਕਟਰਲ ਸੂਚਕਾਂਕ ‘ਚ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਡੀ ਗਿਰਾਵਟ ਵਿੱਤੀ ਸੇਵਾਵਾਂ ‘ਚ ਰਹੀ। ਆਈਟੀ ਇੰਡੈਕਸ ‘ਚ 2.17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਮੀਡੀਆ, ਬੈਂਕਾਂ, ਰੀਅਲਟੀ, ਮੈਟਲ ਅਤੇ ਪ੍ਰਾਈਵੇਟ ਬੈਂਕਾਂ ‘ਚ 1 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ PSU, ਆਟੋ, ਫਾਰਮਾ ਅਤੇ ਬੈਂਕ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜੋ : 10 ਦੇਸ਼ ਜਿਨ੍ਹਾਂ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ, ਜਾਣੋ ਭਾਰਤ ਕਿਹੜੇ ਨੰਬਰ ਤੇ
ਇਹ ਵੀ ਪੜੋ : ਚੋਟੀ ਦੀਆਂ 10 ਕੰਪਨੀਆਂ ਵਿੱਚੋਂ 4 ਦੇ ਬਾਜ਼ਾਰ ਪੂੰਜੀਕਰਣ ਵਿੱਚ ਵਾਧਾ
ਸਾਡੇ ਨਾਲ ਜੁੜੋ : Twitter Facebook youtube