ਸ਼ੰਭੂ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ Campaign Against Drugs

0
161
Campaign Against Drugs
Campaign Against Drugs

ਸ਼ੰਭੂ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 

* ਸ਼ੰਭੂ ਪੁਲਿਸ ਨੇ 72 ਘੰਟਿਆਂ ‘ਚ 4 ਮਾਮਲਿਆਂ ‘ਚ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ 

ਕੁਲਦੀਪ ਸਿੰਘ 
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਪੁਲਿਸ ਗਲਤ ਅਨਸਰਾਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖੀ ਜਾ ਸਕੇ। ਪੁਲਿਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਸ਼ੰਭੂ ਪੁਲਿਸ ਨੂੰ ਪਿਛਲੇ 72 ਘੰਟਿਆਂ ‘ਚ ਮਿਲੀ ਵੱਡੀ ਕਾਮਯਾਬੀ, ਚਾਰ ਵੱਖ-ਵੱਖ ਮਾਮਲਿਆਂ ‘ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ ਹੈ। Campaign Against Drugs

ਪ੍ਰੈੱਸ ਕਾਨਫਰੰਸ ਕੀਤੀ

ਡੀ.ਐਸ.ਪੀ ਸਰਕਲ ਘਨੌਰ ਰਘਵੀਰ ਸਿੰਘ ਨੇ ਅੱਜ ਰਾਜਪੁਰਾ ‘ਚ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਵਰਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਚਲਾਈ।
ਇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਕੁਝ ਦਿਨ ਪਹਿਲਾਂ ਇੰਸਪੈਕਟਰ ਕਿਰਪਾਲ ਸਿੰਘ ਐਸ.ਐਚ.ਓ ਸ਼ੰਭੂ ਦੀ ਅਗਵਾਈ ਹੇਠ ਸਰਚ ਅਭਿਆਨ ਚਲਾਇਆ ਗਿਆ ਸੀ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਸੀ। Campaign Against Drugs

ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ

Campaign Against Drugs

ਇਸ ਕਾਰਵਾਈ ਦੌਰਾਨ ਝਾਰਖੰਡ ਵਾਸੀ ਵਿਨੋਦ ਪ੍ਰਸਾਦ ਤੋਂ 900 ਗ੍ਰਾਮ ਅਫੀਮ, ਜੰਮੂ ਵਾਸੀ ਪਵਨ ਕੁਮਾਰ ਤੋਂ 19 ਗ੍ਰਾਮ ਹੈਰੋਇਨ, ਕਿਸ਼ੋਰੀ ਲਾਲ ਤੋਂ 6 ਗ੍ਰਾਮ ਹੈਰੋਇਨ, ਜ਼ਿਲ੍ਹਾ ਅੰਬਾਲਾ ਦੇ ਰਹਿਣ ਵਾਲੇ ਰਜਤ ਕੁਮਾਰ ਤੋਂ ਓਮ ਪ੍ਰਕਾਸ਼, ਲੋਹੇ ਦੇ ਗਾਰਡ ਚੋਰੀ ਕੀਤੇ ਬਰਾਮਦ ਹੋਏ। ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। Campaign Against Drugs
SHARE