Destruction Of Crops By Stray Cattle : ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਆਵਾਰਾ ਪਸ਼ੂ ਕਰ ਰਹੇ ਫਸਲਾਂ ਦੀ ਤਬਾਹੀ, ਕਿਸਾਨ ਚਿੰਤਤ

0
69
Destruction Of Crops By Stray Cattle
ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ਕਰਦੇ ਹੋਏ ਅਵਾਰਾ ਪਸ਼ੂ।

India News (ਇੰਡੀਆ ਨਿਊਜ਼), Destruction Of Crops By Stray Cattle, ਚੰਡੀਗੜ੍ਹ : ਅਵਾਰਾ ਪਸ਼ੂਆਂ ਦੀ ਭਰਮਾਰ ਬਨੂੜ ਖੇਤਰ ਦੇ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਇਨ੍ਹਾਂ ਆਵਾਰਾ ਪਸ਼ੂਆਂ ਨੇ ਕਿਸਾਨਾਂ ਵੱਲੋਂ ਬੀਜੀਆਂ ਫ਼ਸਲਾਂ ਨੂੰ ਉਜਾੜ ਕੇ ਉਨ੍ਹਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਜਿੱਥੇ ਵੀ ਇਹ ਅਵਾਰਾ ਪਸ਼ੂ ਵੜਦੇ ਹਨ, ਉਸ ਖੇਤ ਦੀ ਫ਼ਸਲ ਨੂੰ ਤਬਾਹ ਕਰ ਦਿੰਦੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਰਿੰਕੂ ਸ਼ੰਭੂ ਕਲਾਂ, ਗੁਰਚਰਨ ਸਿੰਘ ਕਰਾਲਾ, ਲੰਬੜਦਾਰ ਪ੍ਰੇਮ ਕੁਮਾਰ ਮਾਣਕਪੁਰ, ਪਰਮਜੀਤ ਸਿੰਘ, ਕੁਲਵੰਤ ਸਿੰਘ ਨਡਿਆਲੀ, ਭੁਪਿੰਦਰ ਸਿੰਘ ਨਡਿਆਲੀ, ਸਰਪੰਚ ਗੁਰਦੀਪ ਸਿੰਘ ਕਰਾਲਾ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਅਵਾਰਾ ਪਸ਼ੂਆਂ ਦਾ ਬੋਲਬਾਲਾ ਹੈ।

ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ

ਇਹ ਜਾਨਵਰ ਰਾਤ ਨੂੰ ਫ਼ਸਲਾਂ ਵਿੱਚ ਵੜ ਜਾਂਦੇ ਹਨ ਅਤੇ ਦਿਨ ਚੜ੍ਹਦੇ ਹੀ ਉੱਥੋਂ ਚਲੇ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਆਵਾਰਾ ਪਸ਼ੂ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੰਦੇ ਹਨ, ਉੱਥੇ ਪਸ਼ੂਆਂ ਲਈ ਲਾਇਆ ਹਰਾ ਚਾਰਾ ਵੀ ਖਾ ਜਾਂਦੇ ਹਨ। ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦੀ ਨਾਲ ਜੂਝ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ।

ਹਾਦਸਿਆਂ ਦਾ ਵੀ ਬਣ ਰਹੇ ਕਾਰਨ

ਵਰਨਣਯੋਗ ਹੈ ਕਿ ਬਨੂੜ ਇਲਾਕੇ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ, ਜੋ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੰਦੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਭਾਈ ਜਗਜੀਤ ਸਿੰਘ ਅਤੇ ਅਕਾਲੀ ਆਗੂ ਡਾ: ਭੁਪਿੰਦਰ ਸਿੰਘ ਮਨੌਲੀ ਸੂਰਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਮੁਕਤ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਗਊ ਸੈੱਸ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ :Farmers’ Protest Will Continue : ਚਾਰ ਦਿਨ ਬਾਅਦ ਵੀ ਨਹੀਂ ਹੋਇਆ ਸ਼ੁਭ ਕਰਨ ਦਾ ਪੋਸਟਮਾਰਟਮ, ਕੋਡ ਆਫ ਕੰਡਕਟ ਲਗਣ ਤੋਂ ਬਾਅਦ ਵੀ ਕਿਸਾਨ ਧਰਨਾ ਰਹੇਗਾ ਜਾਰੀ

ਇਹ ਵੀ ਪੜ੍ਹੋ :Peace In The Farmers’ Movement : ਕਿਸਾਨ ਧਰਨੇ ਦੌਰਾਨ ਸ਼ੰਭੂ ਬਾਰਡਰ ਤੇ ਸ਼ਾਂਤੀ, ਦਿੱਲੀ ਵਿੱਚ ਖੋਲੇ ਰਾਹ, ਅਤੇ ਹਰਿਆਣਾ ਚ ਇੰਟਰਨੈਟ ਸੇਵਾ ਬਹਾਲ

 

SHARE